Wednesday, May 7, 2025
Breaking News

ਵਿਦੇਸ਼ ਨੀਤੀ `ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ 29 ਤੇ 30 ਮਾਰਚ ਨੂੰ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਸਰਪ੍ਰਸਤੀ GNDUਹੇਠ `ਭਾਰਤ ਦੀ ਵਿਦੇਸ਼ ਨੀਤੀ: ਨਿਰੰਤਰਤਾ ਅਤੇ ਬਦਲਾਅ ਵਿਸ਼ੇ `ਤੇ ਦੋ ਦਿਨਾਂ ਕੌਮੀ ਸੈਮੀਨਾਰ 29-30, ਮਾਰਚ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਚ ਕਰਵਾਇਆ ਜਾ ਰਿਹਾ ਹੈ ।
               ਸੈਮੀਨਰ ਦੇ ਕਨਵੀਨਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੈਮੀਨਾਰ ਦਾ ਉਦੇਸ਼ ਦੇਸ਼ ਵਿਦੇਸ਼ ਦੀ ਨੀਤੀ `ਤੇ ਗੰਭੀਰ ਵਿਸ਼ਲੇਸ਼ਣ ਅਤੇ ਵਿਚਾਰ-ਵਟਾਂਦਰਾ ਕਰਨਾ ਹੈ।ਇਸ ਪ੍ਰੋਗਰਾਮ ਵਿਚ ਪੰਜ ਅਕਾਦਮਿਕ ਸੈਸ਼ਨ ਹੋਣਗੇ ਜਿਨ੍ਹਾਂ ਵਿਚ ਦੇਸ਼ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰ ਪ੍ਰੋਫੈਸਰਾਂ ਦੁਆਰਾ ਆਪਣੇ ਖੋਜ ਪੇਪਰ ਪੜ੍ਹੇ ਜਾਣਗੇ।ਭਾਰਤ ਨੇ ਆਪਣੇ ਗੁਆਂਢੀਆਂ ਅਤੇ ਪੱਛਮ ਨਾਲ ਅੰਤਰਰਾਸ਼ਟਰੀ ਸੰਬੰਧਾਂ ਸਮੇਤ ਵੱਖੋ ਵੱਖਰੇ ਵਿਸ਼ਿਆ, ਸਮਕਾਲੀ ਵਿਦੇਸ਼ ਨੀਤੀ ਦੇ ਰਣਨੀਤਕ ਸਹਿ-ਅਪ੍ਰੇਸ਼ਨਾਂ, ਪ੍ਰਭਾਵ ਅਤੇ ਚੁਣੌਤੀਆਂ ਨਾਲ ਸਬੰਧਤ 40 ਵੱਖੋ-ਵੱਖ ਪ੍ਰੋਫੈਸਰਾਂ, ਸਹਾਇਕ ਪ੍ਰੋਫੈਸਰ ਅਤੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਖੋਜਾਰਥੀ ਦੁਆਰਾ ਪੜ੍ਹੇ ਜਾਣ ਵਾਲੇ ਖੋਜ ਪੇਪਰਾਂ ਤੇ ਖੁੱਲ੍ਹੀ ਬਹਿਸ ਵੀ ਹੋਵੇਗੀ।ਨਵੀਂ ਦਿੱਲੀ, ਰਾਜਸਥਾਨ, ਹਰਿਆਣਾ, ਉਤਰ ਪ੍ਰਦੇਸ਼, ਮੇਘਾਲਿਆ, ਚੰਡੀਗੜ੍ਹ ਆਦਿ ਤੋਂ ਆਉਣ ਵਾਲੇ ਅਧਿਆਪਕਾਂ ਨੂੰ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਇਤਿਹਾਸਕ ਥਾਵਾਂ ਅਤੇ  ਧਾਰਮਿਕ ਅਸਥਾਨਾਂ ਦਾ ਦੌਰਾ ਵੀ ਕਰਵਾਇਆ ਜਾਵੇਗਾ ਅਤੇ ਵਾਹਗਾ ਬਾਰਡਰ ਤੇ ਵੀ ਲਿਜਾਇਆ ਜਾਵੇਗਾ। 

Check Also

ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …

Leave a Reply