Monday, December 23, 2024

 ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਜਾਰੀ

PPN11091401
ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਅੱਜ ਤੀਸਰੇ ਦਿਨ ਜਿਲ੍ਹਾ ਫਾਜਿਲਕਾ ਅਤੇ ਬਲਾਕ ਫਾਜਿਲਕਾ ਵਿੱਚ ਜਾਰੀ ਰਹੀ ਜਿਸ ਵਿੱਚ ਨਰੇਗਾ ਮਜਦੂਰਾਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖੀ ਗਈ । ਜਿਸ ਵਿੱਚ ਉਨ੍ਹਾਂ  ਦੇ ਦੁਆਰਾ ਪੇ ਗਰੇਡ ਦੇਣ, ਪੱਕਾ ਕਰਣ ਅਤੇ ਰੇਗੁਲਰ ਤਨਖਾਹ ਦੇਣ ਦੀ ਮੰਗ ਰੱਖੀ ਗਈ। ਮਗਨਰੇਗਾ ਕਰਮਚਾਰੀਆਂ ਨੂੰ ਅੱਜ ਕਈ ਸੰਗਠਨਾਂ ਨੇ ਸਹਿਯੋਗ ਦੇਣ ਦਾ ਐਲਾਨ ਕੀਤਾ ।ਇਹ ਕਲਮਛੋੜ ਹੜਤਾਲ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ ।ਬਲਾਕ ਫਾਜਿਲਕਾ  ਦੇ ਪ੍ਰਧਾਨ ਸੁਭਾਸ਼ ਚੰਦਰ ਨੇ ਦੱਸਿਆ ਕਿ 15 ਸਿਤੰਬਰ ਤੱਕ ਬਲਾਕ ਲੇਵਲ ਤੇ, 16 ਤੋਂ 22 ਸਿਤੰਬਰ ਤੱਕ ਜਿਲਾ ਪੱਧਰ ਉੱਤੇ ਅਤੇ 22 ਅਤੇ 24 ਸਿਤੰਬਰ ਨੂੰ ਰਾਜ ਪੱਧਰ ਧਰਨੇ ਦਿੱਤੇ ਜਾਣਗੇ।ਉਨ੍ਹਾਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗਾਂ ਛੇਤੀ ਨਾ ਮੰਨੀਆਂ ਤਾਂ ਬਹੁਤ ਛੇਤੀ ਸਾਰੇ ਕਰਮਚਾਰੀ ਮਰਨ ਵਰਤ ਤੇ ਬੈਠ ਜਾਣਗੇ ਕਿਉਂਕਿ ਉਨ੍ਹਾਂ  ਦੇ  ਘਰ ਦਾ ਗੁਜਾਰਾ ਇੰਨੀ ਘੱਟ ਤਨਖਾਹ ਨਾਲ ਨਹੀਂ ਚੱਲਦਾ ਅਤੇ ਉਨ੍ਹਾਂ ਦੇ  ਕੋਲ ਮਰਨ ਵਰਤ ਤੇ ਬੈਠਣ ਤੋਂ ਇਲਾਵਾ ਅਤੇ ਕੋਈ ਹੱਲ ਨਹੀਂ।ਅਜੋਕੇ ਧਰਨੇ ਤੇ ਕੰਪਿਊਟਰ ਸਹਾਇਕ ਰਾਜੇਸ਼ ਕੁਮਾਰ, ਏਪੀਓ ਕਰਣ ਕਟਾਰੀਆ, ਸੀਏ ਵਿਜੈ ਕੁਮਾਰ,  ਲੇਖਾਕਾਰ ਰੋਹਿਨੀ ਬਠਲਾ,  ਟੀਏ ਮੁਖਤਯਾਰ ਸਿੰਘ, ਦਲੀਪ ਸਿੰਘ, ਜੀਆਰਏਸ ਪੂਜਾ ਰਾਣੀ, ਕੁਲਦੀਪ ਕੁਮਾਰ, ਛਿੰਦਰਪਾਲ ਸਿੰਘ, ਸੁਨੀਲ ਕੁਮਾਰ,  ਸੁਭਾਸ਼ ਚੰਦਰ, ਦਜਜੀਤ ਸਿੰਘ ਅਤੇ ਪਰਮਜੀਤ ਸਿੰਘ ਬੈਠੇ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply