ਅੰਮ੍ਰਿਤਸਰ 12 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਲ੍ਹਿਆਂਵਾਲੇ ਬਾਗ ਦੇ ਇਤਿਹਾਸਕ ਸਾਕੇ ਦੀ 100ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ `ਤੇ ਟਾਉਨ ਹਾਲ ਤੋਂ ਜਲਿਆਂਵਾਲਾ ਬਾਗ ਤੱਕ ਰਾਜਪਾਲ ਪੰਜਾਬ ਵੀ.ਪੀ ਐਸ ਬਦਨੌਰ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਉੱਘੀਆਂ ਹਸਤੀਆਂ ਅਤੇ ਹਜ਼ਾਰਾਂ ਲੋਕਾਂ ਨੇ ਕੈਂਡਲ ਮਾਰਚ ‘ਚ ਭਾਗ ਲਿਆ।ਇਹ ਮਾਰਚ ਜਲ੍ਹਿਆਂਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਮਾਪਤ ਹੋਇਆ।ਰਸਤੇ ਵਿੱਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਏ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੇਂ ਕਿਹਾ ਕਿ ਅੱਜ ਜੱਗ ਰਹੀਆਂ ਇਹ ਮੋਮਬੱਤੀਆਂ ਉਸ ਉਦਾਸ ਦਿਨ ਨੂੰ ਯਾਦ ਕਰ ਰਹੀਆਂ ਹਨ।ਜਦੋਂ ਨਿਹੱਥੇ ਲੋਕਾਂ ’ਤੇ ਅੰਗਰੇਜ਼ ਹਕੁਮਤ ਵਲੋਂ ਗੋਲੀਆਂ ਚਲਾਈਆਂ ਗਈਆਂ।ਉਹ ਇਸ ਮੌਕੇ ਹਾਜ਼ਰ ਸਾਕੇ ਦੇ ਸ਼ਹੀਦਾਂ ਦੇ ਕਈ ਪਰਿਵਾਰਾਂ ਨੂੰ ਵੀ ਮਿਲੇ।
ਇਸ ਮੌਕੇ ਮੌਜੂਦ ਰਾਜਸੀ ਅਤੇ ਸਮਾਜਿਕ ਹਸਤੀਆਂ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ, ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ, ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਸ੍ਰੀਮਤੀ ਲਕਸ਼ਮੀਕਾਂਤਾ ਚਾਵਲਾ, ਵਿਧਾਇਕ ਰਾਜਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ ਤੇ ਸੁਨੀਲ ਦੱਤੀ ਵੀ ਸ਼ਾਮਲ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …