Tuesday, July 29, 2025
Breaking News

ਖਾਲਸਾ ਪੰਥ

Guru-Gobind-Singh-Ji-1

 

 

 

 

 

 

ਖਾਲਸਾ ਪੰਥ ਦੀ ਸਾਜਨਾ ਕੀਤੀ ਸਤਿਗੁਰੂ ਕਲਗੀਆਂ ਵਾਲੇ।
ਇਸ ਪੰਥ ਨੇ ਵਿੱਚ ਦੁਨੀਆਂ ਦੇ ਖੇਡੇ ਖੇਲ੍ਹ ਨਿਰਾਲੇ।।
ਇਹੇ ਦਿਨ ਤਾਂ ਸਿੱਖ ਇਤਿਹਾਸ `ਚ ਬਹੁਤ ਹੈ ਭਾਗਾਂ ਵਾਲਾ।
ਸੱਜ਼ਦਾ ਕਰਦੇ ਉਸ ਸਤਿਗੁਰ ਨੂੰ ਪਰਿਵਾਰ ਜੋ ਵਾਰਨ ਵਾਲਾ।।

ਪਹੁਲ ਖੰਡੇ ਦੀ ਪਿਆ ਕੇ ਸਤਿਗੁਰ ਗਿੱਦੜੋਂ ਸ਼ੇਰ ਬਣਾਏ।
ਗਊ ਗਰੀਬ ਦੀ ਮਦਦ ਕਰਨੀ ਸਤਿਗੁਰੂ ਬਚਨ ਸੁਣਾਏ।।
ਸਭ ਵਰਨਾਂ `ਚੋਂ ਲੈ ਇਨਸਾਨ ਖਾਲਸਾ ਪੰਥ ਸਜਾਇਆ।
ਕੋਈ ਵੱਡਾ ਛੋਟਾ ਊਚ ਨੀਚ ਨਾਂ ਸਭਨਾਂ ਨੂੰ ਸਮਝਾਇਆ।।

ਸਵਾ ਲੱਖ ਨਾਲ ਇੱਕ ਲੜਾ ਕੇ ਕੀਤੇ ਚੋਜ਼ ਨਿਆਰੇ।
ਸਤਿਗੁਰ ਜਿਹਾ ਨਾ ਦਾਨੀ ਡਿੱਠਾ ਜੋ ਪਰਿਵਾਰ ਨੂੰ ਵਾਰੇ।।
ਪੰਜ ਪਿਆਰੇ ਸਤਿਗੁਰੂ ਜੀ ਨੇ ਛਕਾ ਕੇ ਅਮ੍ਰਿਤ ਸਾਜ਼ੇ।
ਆਪ ਵੀ ਛਕਿਆ ਉਨ੍ਹਾਂ ਕੋਲੋਂ ਪੰਜਾਂ ਵਿਚ ਬਿਰਾਜੇ।।

ਖਾਲਸਾ ਮੇਰੋ ਰੂਪ ਖਾਸ ਹੈ ਵਾਸ ਹੈ ਇਸ ਵਿੱਚ ਮੇਰਾ।
ਹਰ ਸਿੱਖ ਨੇ ਗੁਰਬਾਣੀ ਪੜ੍ਹਨੀ ਹੋਵੇ ਜਦੋਂ ਸਵੇਰਾ।।
ਖਾਲਸੇ ਦਾ ਹੈ ਕਾਰਜ ਸਿੰਘੋ ਡਰਨਾ ਨਾ ਡਰਾਉਣਾ।
ਆਪਣਾ ਸਮਝ ਕੇ ਦੂਖੀਏ ਤਾਈਂ ਨਾਲ਼ ਛਾਤੀ ਦੇ ਲਾਉਣਾ।।

ਓਹ ਪੁੱਤਰਾਂ ਦੇ ਦਾਨੀ ਨੂੰ ਅੱਜ ਕਰਦੀ ਯਾਦ ਲੁਕਾਈ।
ਯਾਦ ਜਦ ਤੱਕ ਚੰਨ ਤੇ ਤਾਰੇ ਸੂਰਜ ਜਾਣੀ ਨਹੀਂ ਭੁਲਾਈ।।
ਦੱਦਾਹੂਰੀਆ ਉਸ ਸਤਿਗੁਰ ਦੇ ਚਰਨੀਂ ਸੀਸ ਨਿਵਾਵੇ।
ਅਰਜ ਦਾਸ ਦੀ ਸਿੰਘੋ ਤੁਹਾਨੂੰ ਸਿੱਖ ਨਾ ਕੋਈ ਭੁਲਾਵੇ।।
Jasveer Shrma Dadahoor 94176-22046

 
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ।
ਮੋ – 94176 22046

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply