Friday, February 14, 2025

ਸਵੈ ਅਨੁਸ਼ਾਸਨ ਤੇ ਸਮੇਂ ਦੇ ਸਹੀ ਪ੍ਰਬੰਧਨ ਨਾਲ ਨੌਜਵਾਨ ਦੇਸ਼ ਦੇ ਸੱਚੇ ਵਲੰਟੀਅਰ ਬਣ ਸਕਦੇ ਹਨ-ਐਸ. ਐਨ. ਸ਼ਰਮਾ

ਨਹਿਰੂ ਯੁਵਾ ਕੇਂਦਰ ਵਲੋਂ ਲਗਾਇਆ ਗਿਆ 7 ਦਿਨਾਂ ਸਿਖਲਾਈ ਕੈਂਪ ਸਮਾਪਤ

PPN11091410

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਕੇਂਦਰੀ ਖੇਡ ਅਤੇ ਯੁਵਾ ਮੰਤਰਾਲੇ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਨਵੀਂ ਦਿੱਲੀ ਦੇੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਅਮ੍ਰਿਤਸਰ ਵੱਲੋਂ ਸਥਾਨਕ ਵਿਰਸਾ ਵਿਹਾਰ ਵਿਖੇ ਸੱਤ ਰੋਜਾ ਐਨ.ਵਾਈ.ਸੀ ਵਾਲੰਟੀਅਰ ਸਿਖਲਾਈ ਕੇਂਧਰ ਵਿੱਚ ਕਪੂਰਥਲਾ, ਜਲੰਧਰ ਅਤੇ ਅੰਮ੍ਰਿਤਸਰ ਦੇ ਐਨ ਵਾਈ ਸੀ ਵਾਲੰਟੀਅਰਾਂ ਨੇ ਹਿੱਸਾ ਲਿਆ ।ਇਸ ਸਿਖਲਾਈ ਦੇ ਸਮਾਪਤੀ ਸਮਾਰੋਹ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਜੋਨਲ ਡਾਇਰੈਕਟਰ ਸ੍ਰੀ ਐਸ. ਐਨ. ਸ਼ਰਮਾ ਨੇ ਭਾਗ ਲਿਆ ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਅਨੁਸਾਸ਼ਨ ਵਿੱਚ ਰਹਿ ਕੇ ਅਤੇ ਹੱਥੀ ਕੰਮ ਕਰਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸ੍ਰੀ ਸ਼ਰਮਾ ਨੇ ਕਿਹਾ ਕਿ ਸਵੈ ਅਨੁਸ਼ਾਸਨ ਅਤੇ ਸਮੇਂ ਦੇ ਸਹੀ ਪ੍ਰਬੰਧਨ ਨਾਲ ਨੌਜਵਾਨ ਦੇਸ਼ ਦੇ ਸੱਚੇ ਵਲੰਟੀਅਰ ਬਣ ਸਕਦੇ ਹਨ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸੈਮਸਨ ਮਸੀਹ ਨੇ ਦੱਸਿਆ ਕਿ ਇਸ ਸਿਖਲਾਈ ਵਿੱਚ ਤਿੰਨ ਜ਼ਿਲ੍ਹਿਆਂ ਦੇ ਕੁੱਲ 37 ਵਾਲੰਟੀਅਰ ਨੇ ਸਫ਼ਲਤਾ ਪੁੂਰਵਕ ਸਿਖਲਾਈ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦਰਮਿਆਨ ਹਰੇਕ ਜ਼ਿਲ੍ਹਿਆਂ ਵਿੱਚ ਨਿਯੁਕਤ ਐਨ ਵਾਈ ਸੀ ਵਾਲੰਟੀਅਰਾਂ ਨੂੰ ਨਹਿਰੂ ਯੁਵਾ ਕੇਂਦਰ ਦੇ ਪ੍ਰੋਗਰਾਾਮਾਂ ਬਾਰੇ , ਯੂਥ ਕਲੱਬਾਂ ਬਨਾਉਣ ਸੰਬੰਧੀ, ਉਨ੍ਹਾਂ ਦੇ ਰੋਲ ਸੰਬਧੀ ਅਤੇ ਆਨ ਲਾਈਨ ਰਜਿਸਟ੍ਰੇਸ਼ਨ ਸੰਬੰਧੀ ਸਿੱਖਿਅਤ ਕੀਤਾ ਗਿਆ । ਸ੍ਰੀ ਸੈਮਸਨ ਮਸੀਹ ਨੇ ਦੱਸਿਆ ਕਿ ਇਸ ਸਿਖਲਾਈ ਵਿਚ ਵੱਖ-ਵੱਖ ਕਮੇਟੀਆਂ ਜਿਵੇਂ ਮੈੱਸ ਕਮੇਟੀ, ਅਨੁਸ਼ਾਸ਼ਨ ਕਮੇਟੀ, ਕਲਚਰਲ ਪ੍ਰੋਗ੍ਰਾਮ ਕਮੇਟੀ, ਸਫਾਈ ਕਮੇਟੀ, ਗੇਮ ਕਮੇਟੀ ਆਦਿ ਦਾ ਆਯੋਜਨ ਵੀ ਕੀਤਾ ਗਿਆ ਹੈ ਤਾਂ ਜੋ ਵਾਲੰਟੀਅਰਾਂ ਨੂੰ ਸਵੈ-ਨਿਰਭਰ ਬਨਣ ਪ੍ਰਤੀ ਵੀ ਜਾਗਰੂਕ ਕੀਤਾ ਜਾ ਸਕੇ ।  ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਢਿਲੋਂ ਨੇ ਆਪਣੇ ਸੰਬੋਧਨ ਦਰਮਿਆਨ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਵਾਲੰਟੀਅਰਾਂ ਦੀ ਸ਼ਖਸੀਅਤ ਨੂੰ ਉੱਚਾ ਚੁੱਕਣਾ ਹੈ ਤਾਂ ਜੋ ਉਹ ਫੀਲਡ ਵਿੱਚ ਜਾ ਕੇ ਕਲੱਬਾਂ ਨੂੰ ਆਸਾਨੀ ਨਾਲ ਡੀਲ ਕਰ ਸਕਣ । ਉਨਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸਕਿਲ ਡਿਵੈਲਪਮੈਂਟ ਸਕੀਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਯੁਥ ਕੋਆਰਡੀਨੇਟਰ ਸ੍ਰੀ ਪੁਰੇਵਾਲ ਨੇ ਵਾਲੰਟੀਅਰਾਂ ਨੂੰ ਅਨੁਸ਼ਾਸ਼ਨ ਅਤੇ ਸਮੇਂ ਪ੍ਰਤੀ ਪਾਬੰਦ ਰਹਿਣ ਲਈ ਸੁਚੇਤ ਕਰਦਿਆਂ ਕਿਹਾ ਕਿ ਅਜਿਹੀਆਂ ਸਿਖਲਾਈਆਂ ਤੁਹਾਨੂੰ ਸਮੇਂ ਦੇ ਹਾਣੀ ਬਨਾਉਂਦੀਆਂ ਹਨ। ਇਸ ਮੌਕੇ ਐਕਸ. ਐਨ ਵਾਈ. ਸੀ ਜਤਿੰਦਰ ਜਿੰਦ, ਨਵਜੋਤ ਕੌਰ, ਕੁਲਦੀਪ ਕੌਰ ਆਦਿ ਐਨ. ਵਾਈ. ਸੀ. ਹਾਜ਼ਰ ਸਨ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …

Leave a Reply