ਭੀਖੀ, 16 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਨਸਾ ਪਿੰਡ ਵਿਖੇ ਸਕੂਲ ਦੇ ਸਟਾਫ ਵਲੋਂ ਜਿਲ੍ਹਾ ਸਿਖਿਆ ਅਫਸਰ (ਐਲੀ.) ਸ੍ਰੀਮਤੀ ਰਜਿੰਦਰ ਕੌਰ ਦੀ ਹਾਜ਼ਰੀ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਜਿਲ੍ਹਾ ਸਿਖਿਆ ਅਫਸਰ ਨੇ ਜਿਥੇ ਸਕੂਲ ਸਟਾਫ ਅਤੇ ਸਕੂਲ ਮੁੱਖੀ ਦੀ ਇਸ ਕਾਰਜ ਲਈ ਸ਼ਾਲਾਘਾ ਕੀਤੀ ਉਥੇ ਪਿਛਲੇ ਸਮੇਂ ਦੌਰਾਨ ਇਸ ਸਕੂਲ ਵਿਚ ਜੋ ਪਾਰਕ, ਝੂਲੇ ਆਦਿ ਦਾ ਨਿਰਮਾਣ ਕੀਤਾ ਗਿਆ ਹੈ, ਲਈ ਵੀ ਸਕੂਲ ਮੁਖੀ ਸ੍ਰੀਮਤੀ ਕੁਲਦੀਪ ਕੌਰ ਦੀ ਸਲਾਘਾ ਕੀਤੀ।ਇਸ ਮੌਕੇ ਤੇ ਉਨਾਂ ਨੇ ਸਕੂਲ ਦੀ ਬੱਚਿਆਂ ਦੀ ਗਿਣਤੀ ਵਧਣ ਤੇ ਸਾਰੇ ਸਟਾਫ ਨੂੰ ਸਾਬਾ੍ਹ ਦਿੱਤੀ।ਉਨਾਂ ਕਿਹਾ ਕਿ ਜਿਲ੍ਹੇ ਦੇ ਬਾਕੀ ਟੀਚਰਾਂ ਨੂੰ ਵੀ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਹਨ ਤਾਂ ਜੋ ਗਰੀਬ ਬਚਿਆਂ ਦੀ ਸਿਖਿਆ ਨੂੰ ਉਪਰ ਚੁਕਿਆ ਜਾ ਸਕੇ।
ਇਸ ਮੌਕੇ ਸਕੂਲ ਮੁਖੀ ਕੁਲਦੀਪ ਕੌਰ, ਜਗਮੋਹਨ ਸਿੰਘ ਧਾਲੀਵਾਲ, ਏਕਤਾ ਰਾਣੀ, ਰਾਜਵੀਰ ਕੌਰ, ਵੀਰਪਾਲ ਕੌਰ, ਰਿਤੂ ਪਰਾਸਰ, ਨੇਹਾ ਰਾਣੀ, ਸਰਬਜੀਤ ਕੌਰ, ਜਸਪਾਲ ਕੌਰ, ਸਰਨਜੀਤ ਕੌਰ ਅਤੇ ਅਮਨਦੀਪ ਕੌਰ ਹਾਜਰ ਸਨ। ਆਖੀਰ ਵਿੱਚ ਜਗਮੋਹਨ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …