Monday, December 23, 2024

ਡੀ.ਏ.ਵੀ ਪਬਲਿਕ ਸਕੂਲ ਨੇ `ਵਿਸ਼ਵ ਪੁਸਤਕ ਦਿਵਸ` ਮਨਾਇਆ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿੱਚ `ਵਿਸ਼ਵ ਪੁਸਤਕ ਦਿਵਸ` ਵਿਦਿਆਰਥੀਆਂ ਤੇ PUNJ2304201909ਅਧਿਆਪਕਾਂ ਵੱਲੋਂ ਮਨਾਇਆ ਗਿਆ।ਇਸ ਦਿਵਸ ਤੇ ਸਵੇਰ ਦੀ ਅਸੈਂਬਲੀ ਵਿੱਚ ਵਿਦਿਆਰਥੀਆਂ ਨੇ ਇਸ ਦੀ ਮਹੱਤਤਾ ਤੇ ਰੌਸ਼ਨੀ ਪਾਈ।ਯੂਨੈਸਕੋ ਵਲੋਂ ਵੀ ਪੁਸਤਕਾਂ ਪੜ੍ਹਨ ਤੇ ਛਪਾਈ ਦੇ ਪੱਧਰ ਨੂੰ ਵਧਾਉਣ ਦੀਆਂ ਕੋਸ਼ਿਸ਼਼ਾਂ ਲਗਾਤਾਰ ਜਾਰੀ ਰੱਖੀਆਂ ਹਨ।ਅਸੈਂਬਲੀ ਵਿੱਚ ਵਿਦਿਆਰਥੀਆਂ ਵੱਲੋਂ ਮਹਾਨ ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਦੀ ਵੀ ਗੱਲ ਕੀਤੀ ਗਈ । ਵੱਖ-ਵੱਖ ਕਵਿਤਾਵਾਂ ਤੇ ਭਾਸ਼ਣਾਂ ਰਾਹੀਂ ਵਿਦਿਆਰਥੀਆਂ ਨੇ ਕਿਤਾਬਾਂ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਕਿ ਕਿਤਾਬਾਂ ਸਾਡੀ ਜਿ਼ੰਦਗੀ ਸੰਵਾਰਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ।ਚੰਗੀਆਂ ਕਿਾਤਬਾਂ, ਚੰਗੇ ਲੇਖਕ, ਚੰਗਾ ਸਾਹਿਤ ਸਾਡੇ ਅੰਦਰ ਕ੍ਰਿਆਤਮਕ ਰੁਚੀਆਂ ਪੈਦਾ ਕਰਦੇ ਹਨ।ਇਹ ਸਾਨੂੰ ਜਿ਼ੰਦਗੀ ਵਿੱਚ ਅੱਗੇ ਵਧਾਉਂਦੇ ਤੇ ਸਹੀ ਅਰਥਾਂ ਵਿੱਚ ਜਿਉਣਾ ਸਿਖਾਉਂਦੇ ਹਨ।ਕਿਤਾਬਾਂ ਹੀ ਇਨਸਾਨ ਦੀਆਂ ਸੱਚੀਆਂ ਦੋਸਤ ਹਨ ।
    ਪੰਜਾਬ ਜ਼ੋਨ- ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਭੇਜੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਨੂੰ ਹਮੇਸ਼ਾਂ ਚੰਗੀਆਂ ਕਿਤਾਬਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਰੱਖਣਾ ਚਾਹੀਦਾ ਹੈ।ਇਹੀ ਅਜਿਹੀ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ, ਜਿਸ ਨਾਲ ਅਸੀਂ ਜੀਵਨ ਦੇ ਹਰ ਦੌਰ ਵਿੱਚ ਇਕਸਾਰ ਰਹਿ ਸਕਦੇ ਹਾਂ ।  
    ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪੜ੍ਹਾਈ ਦੀਆਂ ਕਿਤਾਬਾਂ ਵੀ ਬੜੇ ਧਿਆਨ ਨਾਲ ਤੇ ਹੋਰ ਗੁਣਾਂ ਵਾਲੀਆਂ ਕਿਤਾਬਾਂ ਵੀ ਪੜ੍ਹਦੇ ਰਹਿਣਾ ਚਾਹੀਦਾ ਹੈ ਤੇ ਆਪਣੀ ਸ਼ਖਸ਼ੀਅਤ ਸੰਵਾਰਨੀ ਚਾਹੀਦੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply