Friday, November 22, 2024

ਖ਼ਾਲਸਾ ਕਾਲਜ ਵਿਖੇ ‘ਰੌਣਕ-2019’ ਕਰਵਾਇਆ ਗਿਆ

ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੇ ਜਿਆਦਾਤਰ ਵਿਦਿਆਰਥੀ ਖ਼ਾਲਸਾ ਕਾਲਜ ਦੇ – ਡਾ. ਮਹਿਲ ਸਿੰਘ
ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਆਪਣੇ ਸਵਾ ਸੌ ਸਾਲ ਤੋਂ ਵਧੇਰੇ ਸਮੇਂ ਦੌਰਾਨ ਖ਼ਾਲਸਾ ਕਾਲਜ ਨੇ ਵਿੱਦਿਆ ਅਤੇ PUNJ2604201903ਸੱਭਿਆਚਾਰਕ ਖੇਤਰ ’ਚ ਇਤਿਹਾਸਕ ਤੇ ਨਾਮਵਰ ਉਪਲਬੱਧੀਆਂ ਹਾਸਲ ਕੀਤੀਆਂ ਹਨ। ਆਪਣੇ ਇਸੇ ਮਕਸਦ ਤਹਿਤ ਕਾਲਜ ਵਿਦਿਆਰਥੀਆਂ ਨੂੰ ਰਵਾਇਤੀ ਵਿੱਦਿਆ ਦੇ ਨਾਲ-ਨਾਲ ਅਜਿਹਾ ਮੰਚ ਪ੍ਰਦਾਨ ਕਰ ਰਿਹਾ ਹੈ ਕਿ ਉਹ ਦੇਸ਼ ਦੇ ਕੋਨੇ-ਕੋਨੇ ’ਚ ਪਹੁੰਚ ਕੇ ਆਪਣਾ ਅਲੱਗ ਮੁਕਾਮ ਸਥਾਪਿਤ ਕਰ ਸਕਣ। ਆਪਣੇ ਸੰਬੋਧਨੀ ਭਾਸ਼ਣ ’ਚ ਇਹ ਸ਼ਬਦ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਯੂਥ ਵੈਲਫ਼ੇਅਰ ਵਿਭਾਗ ਦੁਆਰਾ ਕਰਵਾਏ ਗਏ ‘4 ਰੋਜ਼ਾ ਇੰਟਰ ਫ਼ੈਕਲਟੀ ਯੂਥ ਫ਼ੈਸਟੀਵਲ ਰੌਣਕ-2019’ ਦੌਰਾਨ ਕਹੇ।
    PUNJ2604201902ਪ੍ਰੋਗਰਾਮ ਦਾ ਅਗਾਜ਼ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਰਮਿੰਦਰ ਕੌਰ ਮੁੱਖੀ ਪੰਜਾਬੀ ਸਕੂਲ ਜੀ.ਐਨ.ਡੀ.ਯੂ, ਪ੍ਰਸਿੱਧ ਉਭਰ ਰਹੇ ਹਾਸਰਸ ਅਦਾਕਾਰ ਰਾਮੇਸ਼ ਮਿੰਟੋ, ਗੈਸਟ ਆਫ਼ ਆਨਰ, ਨੇ ਡਾ. ਮਹਿਲ ਸਿੰਘ, ਪ੍ਰੋ: ਦਵਿੰਦਰ ਸਿੰਘ, ਡਾਇਰੈਕਟਰ ਯੂਥ ਵੈਲਫ਼ੇਅਰ ਐਕਟੀਵਿਟੀਸ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਜਿਸ ’ਚ 400 ਦੇ ਕਰੀਬ ਵਿਦਿਆਰਥੀਆਂ ਨੇ 28 ਵੱਖ-ਵੱਖ ਪ੍ਰੋਗਰਾਮਾਂ ’ਚ ਉਤਸ਼ਾਹ ਨਾਲ ਭਾਗ ਲਿਆ।
    ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿੱਦਿਆ ਦੇ ਪ੍ਰਸਾਰ ਤੇ ਪ੍ਰਚਾਰ ਅਤੇ ਵਿਦਿਆਰਥੀਆਂ ਦੀਆਂ ਸਹੂਲਤਾਂ ਸਬੰਧੀ ਗੱਲ ਕਰਦਿਆ ਕਿਹਾ ਕਿ ਮੈਨੇਜ਼ਮੈਂਟ ਅਤੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਸ਼ੁੱਕਰਗੁਜ਼ਾਰ ਹਨ ਕਿ ਉਨ੍ਹਾਂ ਦੁਆਰਾ ਦਿੱਤੇ ਜਾ ਰਹੇ ਸਹਿਯੋਗ ਸਦਕਾ ਹਰੇਕ ਖੇਤਰ ਚਾਹੇ ਉਹ ਫ਼ੌਜ, ਰਾਜਨੀਤੀ, ਧਾਰਮਿਕ ਸੰਸਥਾਵਾਂ, ਖਿਡਾਰੀ, ਬਿਜਨੈਸਮੈਨ, ਫ਼ਿਲਮੀ ਅਦਾਕਾਰ-ਗਾਇਕ ਆਦਿ ਹੋਵੇ ’ਚ ਜਿਆਦਾਤਰ ਗਿਣਤੀ ‘ਖ਼ਾਲਸਾ ਕਾਲਜ’ ਦੇ ਵਿਦਿਆਰਥੀਆਂ ਦੀ ਹੈ। ਪ੍ਰੋਗਰਾਮ ਮੌਕੇ ਵਿਦਿਆਰਥੀਆਂ ਨੇ ਸੰਗੀਤ, ਸਾਹਿਤਕ, ਡਾਂਸ, ਥੀਏਟਰ ਅਤੇ ਫਾਈਨ ਆਰਟਸ ’ਚ ਆਪਣੀ ਪੇਸ਼ਕਾਰੀ ਦਾ ਜਲਵਾ ਵਿਖਾਇਆ।
    ਫ਼ੈਕਲਟੀ ਆਫ਼ ਆਰਟਸ ਐਨ ਹਿਊਮੈਨੀਟਸ ਓਵਰ ਆਲ ਟਰਾਫ਼ੀ ਜਿੱਤੀ, ਜਦ ਕਿ ਫ਼ੈਕਲਟੀ ਆਫ਼ ਸਾਇੰਸ ਫਸਟ ਰਨਰ ਅਪ ਅਤੇ ਫ਼ੈਕਲਟੀ ਆਫ਼ ਐਗਰੀਕਚਲਰ ਸੈਕਿੰਡ ਰਨਰ ਅਪਰ ਰਿਹਾ। ਇਸ ਤੋਂ ਇਲਾਵਾ ਸਮਰੀਤ ਕੌਰ ਅਤੇ ਅਕਾਸ਼ਦੀਪ ਸਿੰਘ ਨੂੰ ਪੂਰੇ ਸਾਲ ’ਚ ਸ਼ਾਨਦਾਰ ਕਾਰਗੁਜ਼ਾਰੀ ਲਈ ਵਿਸ਼ੇਸ਼ ਇਨਾਮ ਦਿੱਤੇ ਗਏ। ਇਸ ਮੌਕੇ ਹਰਮਨਦੀਪ ਕੌਰ ਐਮ.ਪੀ.ਏ ਅਤੇ ਜੱਗਾ ਸਿੰਘ ਆਰਟਸ ਨੂੰ ਮਿਸ ਰੌਣਕ ਅਤੇ ਮਿਸਟਰ ਰੌਣਕ ਦੇ ਖਿਤਾਬ ਨਾਲ ਨਿਵਾਜਿਆ।ਮੁੱਖ ਮਹਿਮਾਨ ਵਜੋਂ ਪੁੱਜੇ ਬਾਲੀਵੁਡ ਕਲਾਕਾਰ ਮਹਾਂਬੀਰ ਸਿੰਘ ਭੁੱਲਰ ਨੇ ਪ੍ਰਿੰ: ਡਾ. ਮਹਿਲ ਸਿੰਘ, ਪ੍ਰੋ: ਦਵਿੰਦਰ ਸਿੰਘ ਨਾਲ ਮਿਲ ਕੇ ਜੇਤੂ ਆਏ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
    ਇਸ ਮੌਕੇ ਜਸਪ੍ਰੀਤ ਸਿੰਘ, ਰਮੇਸ਼ ਭਗਤ, ਡਾ. ਸ਼ਿਵਾਨੀ, ਡਾ. ਆਤਮ ਸਿੰਘ, ਡਾ. ਪੂਨਮ ਮਹਾਜਨ, ਸਿਮਰਬੀਰ ਕੌਰ, ਜੋਬਨਜੀਤ ਕੌਰ, ਨਰਿੰਦਰ ਸਿੰਘ ਕੋਮਲ, ਸ੍ਰੀ ਰਾਹਲੁ ਸ਼ਰਮਾ, ਸਾਖ਼ਸ਼ੀ,  ਕੁਲਦੀਪ ਸਿੰਘ, ਮਨਦੀਪ ਘਈ, ਵਿਜੈ ਸ਼ਰਮਾ ਆਦਿ ਨੇ ਵੱਖ-ਵੱਖ ਮੁਕਾਬਲਿਆਂ ’ਚ ਜੱਜ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਮੌਕੇ ਡਾ. ਸੁਰਜੀਤ ਕੌਰ, ਡਾ. ਦੀਪਕ ਦੇਵਗਨ, ਡਾ. ਨਿਧੀ ਸਭਰਵਾਲ, ਡਾ. ਰਣਦੀਪ ਸਿੰਘ, ਡਾ. ਹਰਜੀਤ ਕੌਰ, ਪ੍ਰੋ: ਗੁਨੀਤ ਕੌਰ, ਪ੍ਰੋ: ਇਮਾਨਉਲ ਸਿੰਘ, ਪ੍ਰੋ: ਮਹਿਤਾਬ ਕੌਰ, ਪ੍ਰੋ: ਹਰਮਨਦੀਪ ਕੌਰ, ਡਾ. ਜਤਿੰਦਰ ਸਿੰਘ, ਪ੍ਰੋ: ਰੋਜ਼ੀ, ਪ੍ਰੋ: ਸੁਨੀਲ ਕਪੂਰ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਸਾਵੰਤ ਸਿੰਘ, ਪ੍ਰੋ: ਦਲਜੀਤ ਸਿੰਘ, ਪ੍ਰੋ: ਜਸਮੇਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply