Sunday, April 20, 2025

ਭਾਰੀ ਮਾਤਰਾ `ਚ ਸ਼ਰਾਬ ਸਮੇਤ ਇੱਕ ਕਾਬੂ

ਲੌਂਗੋਵਾਲ, 27 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੌਂਗੋਵਾਲ ਪੁਲਿਸ ਨੇ  ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ PUNJ2704201912ਹੈ।ਥਾਣਾ ਲੌਂਗੋਵਾਲ ਦੇ ਐਸ.ਐਚ.ਓ ਬਲਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰਾਮ ਸਿੰਘ ਨੂੰ ਇਤਲਾਹ ਮਿਲਣ ਤੇ ਲੋਹਾਖੇੜਾ ਰੋਡ ਸੂਏ ਦੇ ਪੁੱਲ ਨੇੜੇ ਨਾਕਾਬੰਦੀ ਕਰਕੇ ਤੇਜਿੰਦਰ ਸਿੰਘ ਉਰਫ਼ ਹਨੀ ਪੁੱਤਰ ਮਿੱਠੂ ਸਿੰਘ ਵਾਸੀ ਢਿੱਲਵਾਂ ਪਿੰਡੀ ਨੂੰ ਸਕਾਰਪੀਓ ਕਾਰ ਸਮੇਤ ਕਾਬੂ ਕਰਕੇ ਉਸ ਕੋਲੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 540 ਬੋਤਲਾਂ ਬਰਾਮਦ ਕੀਤੀਆਂ ਅਤੇ ਦੋਸ਼ੀ ਖਿਲਾਫ਼ ਆਬਕਾਰੀ ਐਕਟ ਅਨੁਸਾਰ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿੱਚ ਫ਼ਰਾਰ ਦੋਸ਼ੀ ਰਾਜਾ ਉਰਫ ਬਿੱਟੂ ਪੁੱਤਰ ਜੈਮਲ ਰਾਮ ਵਾਸੀ ਬਡਬਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

Check Also

ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply