ਪਠਾਨਕੋਟ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਦੀਆਂ ਆਮ ਚੋਣਾਂ-2019 ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲ੍ਹਾ ਪਠਾਨਕੋਟ ਵਿਚਲੇ ਤਿੰਨਾਂ ਅਸੈਬਲੀ ਸੈਗਮੈਂਟਾਂ 001-ਸੁਜਾਨੁਪਰ, 002-ਭੋਆ (ਅ.ਜ) ਅਤੇ 003-ਪਠਾਨਕੋਟ ਵਿਖੇ ਪੋਲਿੰਗ ਸਟਾਫ ਦੀ ਪਹਿਲੀ ਰਿਹਰਸਲ ਕਰਵਾਈ ਗਈ। ਜਿਕਰਯੋਗ ਹੈ ਕਿ ਪਹਿਲੀ ਰਿਹਰਸਲ ਅਸੈਬਲੀ ਸੈਗਮੈਂਟ 001-ਸੁਜਾਨਪੁਰ ਦੀ ਸਰਕਾਰੀ ਮਾਡਲ ਸਕੂਲ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਊਨਸਿਪ ਵਿਖੇ, ਅਸੈਬਲੀ ਸੈਗਮੈਂਟ 002-ਭੋਆ (ਅ.ਜ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਅਤੇ ਅਸੈਬਲੀ ਸੈਗਮੈਂਟ 003-ਪਠਾਨਕੋਟ ਦੀ ਐਵਲੋਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਿਸ਼ਨ ਚੌਕ ਪਠਾਨਕੋਟ ਵਿਖੇ ਆਯੋਜਿਤ ਕੀਤੀ ਗਈ।ਲੋਕ ਸਭਾ ਚੋਣਾਂ-2019 ਦੀ ਪਹਿਲੀ ਰਿਹਰਸਲ ਦੋ ਸਿਫਟਾਂ ਵਿੱਚ ਕਰਵਾਈਆਂ ਗਈਆਂ ਪਹਿਲੀ ਸਿਫਟ ਸਵੇਰੇ 10 ਵਜੋਂ ਤੋਂ 12.30 ਵਜੇ ਤੱਕ ਅਤੇ ਦੂਸਰੀ ਸਿਫਟ ਵਿੱਚ ਬਾਅਦ ਦੁਪਿਹਰ 1.30 ਵਜੋਂ ਤੋਂ 4 ਵਜੇ ਤੱਕ ਕਰਵਾਈਆਂ ਗਈਆਂ।ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਵੀ ਹਾਜ਼ਰ ਸਨ।
ਲੋਕ ਸਭਾ ਚੋਣਾਂ-2019 ਦੀ ਪਹਿਲੀ ਰਿਹਰਸਲ ਦੋਰਾਨਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਉਪਰੋਕਤ ਨਿਰਧਾਰਤ ਰਿਹਰਸਲ ਸਥਾਨਾਂ `ਤੇ ਪਹੁੰਚੇ ਅਤੇ ਚੋਣਾਂ ਦੋਰਾਨ ਲਗਾਏ ਗਏ ਸਟਾਫ ਨੂੰ ਉਨ੍ਹਾਂ ਦੁਆਰਾ ਕੀਤੇ ਜਾਣ ਵਾਲੇ ਕਾਰਜ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਪਹਿਲੀ ਰਿਹਰਸਲ ਵਿੱਚ ਮਾਸਟਰ ਟ੍ਰੇਨਰ, ਸੁਪਰਵਾਈਜਰ, ਪੋਲਿੰਗ ਪਾਰਟੀਆਂ ਅਤੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੂੰ ਪੋਲਿੰਗ ਵਾਲੇ ਦਿਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਸਮੂੱਚੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਸਮੂਹ ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਨੂੰ ਵੋਟਿੰਗ ਮਸ਼ੀਨਾਂ ਦਾ ਸਹੀ ਰੱਖ-ਰਖਾਅ ਅਤੇ ਸਹੀ ਢੰਗ ਨਾਲ ਪੋਲਿੰਗ ਸਟੇਸ਼ਨਾਂ ਤੱਕ ਪਹੁੰਚਾਉਣ ਅਤੇ ਵੋਟਿੰਗ ਮਸ਼ੀਨਾਂ ਅਤੇ ਵੀ.ਵੀ ਪੈਟ ਨੂੰ ਤਿਆਰ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਨੇ ਵੋਟਿੰਗ ਮਸ਼ੀਨਾਂ ਨੂੰ ਚੋਣਾਂ ਲਈ ਤਿਆਰ ਕਰਨ ਤੇ ਸੀਲਿੰਗ ਕਰਨ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਕੋਈ ਵੀ ਪੋਲਿੰਗ ਪਾਰਟੀ ਮਸ਼ੀਨਾਂ ਨੂੰ ਪੋਲਿੰਗ ਸਟੇਸ਼ਨ `ਤੇ ਲਿਜਾਣ ਲਈ ਆਪਣਾ ਨਿੱਜੀ ਵਾਹਨ ਨਹੀਂ ਲੈ ਕੇ ਜਾਵੇਗਾ।ਇਲੈਕਸ਼ਨ ਕਮਿਸ਼ਨ ਵਲੋਂ ਨਿਰਧਾਰਿਤ ਕੀਤੇ ਵਾਹਨ ਹੀ ਵਰਤੋ ਵਿੱਚ ਲਿਆਂਦੇ ਜਾਣਗੇ ਅਤੇ ਹਰੇਕ ਪੋਲਿੰਗ ਪਾਰਟੀ ਵਾਹਨ ਅਤੇ ਵੋਟਿੰਗ ਮਸੀਨਾਂ ਦੇ ਸੈਕਟਰ ਅਫਸਰਾਂ ਦੇ ਵਾਹਨਾਂ `ਤੇ ਵੀ ਜੀ.ਪੀ.ਐਸ ਸਿਸਟਮ ਲਗਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਵੀ.ਵੀ ਪੈਟ ਰਾਹੀਂ ਪੈਣ ਵਾਲੀਆਂ ਵੋਟਾਂ ਅਤੇ ਵੋਟਰਾਂ ਨੂੰ 7 ਸੈਕੰਡ ਲਈ ਵੀ.ਵੀ ਪੈਟ `ਤੇ ਡਿਸਪਲੇ ਹੋਵੇਗਾ ਕਿ ਉਨ੍ਹਾਂ ਨੇ ਆਪਣੀ ਵੋਟ ਕਿਸ ਨੂੰ ਪਾਈ ਹੈ।ਉਨ੍ਹਾਂ ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਨੂੰ ਕਿਹਾ ਕਿ ਵੋਟ ਸ਼ੁਰੂ ਹੋਣ ਤੋਂ ਪਹਿਲਾ ਲਗਭਗ 50 ਦੇ ਕਰੀਬ ਮੋਕ ਪੋਲ ਕਰਕੇ ਮਸ਼ੀਨਾਂ ਦੀ ਜਾਂਚ ਕਰਨਗੇ।ਉਨ੍ਹਾਂ ਕਿਹਾ ਕਿ ਹਰੇਕ ਪੋਲਿੰਗ ਸਟੇਸ਼ਨ ਤੇ ਪੀਣ ਵਾਲੇ ਪਾਣੀ ਦਾ ਖ਼ਾਸ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਉਨ੍ਹਾਂ ਕਿਹਾ ਕਿ ਚੋਣ ਡਿਊਟੀ ਮੁਲਾਜ਼ਮਾਂ ਦੀ ਨੌਕਰੀ ਦਾ ਇੱਕ ਅਹਿਮ ਹਿੱਸਾ ਹੈ ਅਤੇ ਚੋਣ ਕਮਿਸ਼ਨ ਵੀ ਲੋਕਤੰਤਰ ਦੇ ਇੰਨੇ ਅਹਿਮ ਪੜਾਅ ਦੇ ਲਈ ਸਿਰਫ਼ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ `ਤੇ ਹੀ ਭਰੋਸਾ ਕਰਦਾ ਹੈ। ਇਸ ਲਈ ਸਾਡੀ ਸਾਰਿਆਂ ਦੀ ਇਹ ਡਿਊਟੀ ਹੈ ਕਿ ਅਸੀਂ ਚੋਣ ਕਮਿਸ਼ਨ ਦੇ ਭਰੋਸੇ `ਤੇ ਖਰਾ ਉਤਰਦੇ ਹੋਏ ਖ਼ੁਸ਼ੀ-ਖ਼ੁਸ਼ੀ ਆਪਣੀ ਇਲੈਕਸ਼ਨ ਡਿਊਟੀ ਕੀਤੀ ਜਾਵੇ।
ਉਨ੍ਹਾਂ ਜ਼ਿਲੇ੍ਹ ਦੇ ਸਮੂਹ ਮੁਲਾਜ਼ਮਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੀ-ਆਪਣੀ ਚੋਣ ਡਿਊਟੀ ਦੀ ਰਿਹਰਸਲ ਅਤੇ ਚੋਣ ਡਿਊਟੀ ਤੇ ਸਮੇਂ ਸਿਰ ਹਾਜ਼ਰ ਹੋਣ। ਡਿਊਟੀ ਤੋ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਨੂੰ ਸਖ਼ਤ ਕਾਰਵਾਈ ਝੱਲਣੀ ਪਵੇਗੀ।ਉਨ੍ਹਾਂ ਨੇ ਇਲੈਕਸ਼ਨ ਸੈਲ ਨੂੰ ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …