Saturday, August 2, 2025
Breaking News

ਯੂਨੀਵਰਸਿਟੀ ਦੇ ਐਮ.ਬੀ.ਏ ਵਿਦਿਆਰਥੀਆਂ ਨੂੰ 6 ਲੱਖ ਰੁਪਏ ਪ੍ਰਤੀ ਸਾਲ ਦੀ ਹੋਈ ਪੇਸ਼ਕਸ਼

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਮਲਟੀਨੈਸ਼ਨਲ ਕੰਪਨੀ ਵੱਲੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਬੀ.ਏ. ਦੇ GNDUਵਿਦਿਆਰਥੀਆਂ ਦੀ  ਨੌਕਰੀਆ ਲਈ ਵੱਡੀ ਗਿਣਤੀ ਵਿਚ ਵਾਧਾ ਹੋਇਆ ਹੈ।ਤਕਰੀਬਨ 164 ਐਮ.ਬੀ.ਏ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ  ਤੋਂ ਪਹਿਲਾ ਹੀ ਨੌਕਰੀਆ ਦੀ ਪੇਸ਼ਕਸ ਹੋ ਗਈ ਹੈ।ਇਹ ਵਿਦਿਆਰਥੀ ਜੂਨ-ਜੁਲਾਈ 2019 ਵਿਚ ਆਪਣੀ ਪੜ੍ਹਾਈ ਮੁਕੰਮਲ ਹੋਣ ਉਪਰੰਤ ਆਪਣੀਆਂ ਨੌਕਰੀਆਂ ਤੇ ਹਾਜ਼ਰ ਹੋਣਗੇ।
                ਮਲਟੀਨੈਸ਼ਨਲ ਕੰਪਨੀ ਜਿਵੇਂ ਕਿ ਐਚ.ਡੀ.ਐਫ.ਸੀ ਬੈਂਕ, ਐਚ.ਡੀ.ਐਫ.ਸੀ ਬੈਂਕ ਮਿਉਚਲ ਫੰਡ, ਆਈ.ਸੀ.ਆਈ.ਸੀ.ਆਈ ਪ੍ਰਡੈਂਸ਼ੀਅਲ, ਬਰਜਰ ਪੇਂਟਸ, ਆਈ.ਓ.ਐਲ ਕੈਮੀਕਲਜ਼, ਜਰੋ ਐਜੂਕੇਸ਼ਨ, ਅਜ਼ੁਰ ਪਾਵਰ, ਬੰਧਨ ਬੈਂਕ, ਐਸ ਐਂਡ ਪੀ ਵਿੱਤ, ਐਸ.ਬੀ.ਆਈ ਲਾਈਫ ਇੰਸ਼ੋਰੈਂਸ, ਬਜਾਜ ਅਲਾਇੰਜ, ਅਪੋਲੋ ਮਿਊਨਿਕ ਅਤੇ ਹੋਰ ਬਹੁਤ ਸਾਰੀਆ ਕੰਪਨੀਆ ਵੱਲੋਂ ਯੂਨੀਵਰਸਿਟੀ ਦੇ ਐੱਮ ਬੀ ਏ ਦੇ ਵਿਦਿਆਰਥੀਆਂ ਦੀ ਨੌਕਰੀਆਂ ਲਈ ਵਧੀਆ ਤਨਖਾਹ ਤੇ ਚੋਣ ਕੀਤੀ ਗਈ ਹੈ।ਇਸ ਪੈਕੇਜ ਵਿਚ ਵਿਦਿਆਰਥੀਆਂ ਨੂੰ ਅਜੋਰੇ ਪਾਵਰ ਕੰਪਨੀ ਵੱਲੋਂ 6 ਲੱਖ ਰੁਪਏ ਪ੍ਰਤੀ ਸਾਲ ਦੀ ਪੇਸ਼ਕਸ਼ ਕੀਤੀ ਗਈ ਜੋ ਕਿ ਯੂਨੀਵਰਸਟੀ ਦੇ ਲਈ ਮਾਣ ਦੀ ਗੱਲ ਹੈ। ਜਿੱਥੇ  ਐਮ ਬੀ ਏ ਦੇ ਆਖਰੀ ਸਾਲ ਵਿਚ ਵਿਦਿਆਰਥੀਆਂ ਨੂੰ ਕੰਪਨੀਆਂ ਵਿਚ ਨੌਕਰੀਆਂ ਦੀ ਪੇਸ਼ਕਸ ਮਿਲੀ ਉੱਥੇ ਹੀ ਪਹਿਲੇ ਸਾਲ ਦੇ ਐਮ.ਬੀ.ਏ. ਦੇ ਵਿਦਿਆਰਥੀਆਂ ਨੂੰ ਐਚ.ਡੀ.ਐਫ.ਸੀ ਬੈਂਕ, ਜਰੋ ਐਜੂਕੇਸ਼ਨ, ਯੂ.ਏ.ਐਸ ਇੰਟਰਨੈਸ਼ਨਲ, ਜੇ. ਮੈਰਾਥਨ ਅਤੇ ਬਰਜਰ ਪੇਂਟਸ ਵਰਗੀਆਂ ਕੰਪਨੀਆਂ ਵਿਚ ਇੰਟਰਨਸਿਪ ਦੀ ਪੇਸ਼ਕਸ਼ ਪ੍ਰਾਪਤ ਹੋਈ ਹੈ।ਇਹਨਾਂ ਕੰਪਨੀਆ ਵੱਲੋਂ 2019 ਬੈਚ ਦੇ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 702 ਵਿਦਿਆਰਥੀਆਂ ਨੂੰ ਹੁਣ ਤੱਕ ਨੌਕਰੀਆਂ ਦੀ ਪੇਸ਼ਕਸ ਹੋਈ ਹੈ।
                   ਇਹਨਾਂ ਸਾਰਿਆ ਵਿਦਿਆਰਥੀਆਂ ਵਿਚ ਅੰਮ੍ਰਿਤਸਰ ਕੈਂਪਸ ਤੋਂ ਇਲਾਵਾ ਰਿਜ਼ਨਲਸ਼ ਕੈਪਸਾਂ ਅਤੇ ਜਲੰਧਰ, ਗੁਰਦਾਸਪੁਰ, ਸਠਿਆਲਾ ਅਤੇ ਮੁਕੰਦਪੁਰ ਦੇ  ਕੌਂਸਟੀਚਊਟ ਕਾਲਜ਼ਾਂ ਦੇ ਵਿਦਿਆਰਥੀ ਵੀ ਸ਼ਾਮਲ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply