Sunday, June 15, 2025
Breaking News

ਬਾਬਾ ਬੀਰ ਸਿੰਘ ਸ਼ਹੀਦ ਜੀ ਦਾ ਸਲਾਨਾ ਜੋੜ ਮੇਲਾ 10 ਮਈ ਨੂੰ

ਭਿੱਖੀਵਿੰਡ, 8 ਮਈ (ਪੰਜਾਬ ਪੋਸਟ – ਹਰਮੀਤ ਭਿਖੀਵਿੰਡ) – ਇਥੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਦਿਲਾਵਰਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ PUNJ0805201929ਬਾਬਾ ਬੀਰ ਸਿੰਘ ਸ਼ਹੀਦ ਜੀ ਦਾ ਸਲਾਨਾ ਜੋੜ ਮੇਲਾ 10 ਮਈ ਦਿਨ ਸ਼ੁਕਰਵਾਰ ਨੂੰ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਮੁੱਚੇ ਸਹਿਯੋਗ ਨਾਲ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੇਲਾ ਪ੍ਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੇਲੇ ਦੇ ਸਬੰਧ ਵਿੱਚ 8 ਮਈ ਨੂੰ ਬਾਬਾ ਜੀ ਦੇ ਅਸਥਾਨ `ਤੇ 28 ਸ੍ਰ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਪਾਠ ਰਖਵਾਏ ਗਏ ਹਨ।ਜਿਨ੍ਹਾਂ ਦੇ ਭੋਗ 10 ਮਈ ਨੂੰ ਪੈਣਗੇ ਅਤੇੇ ਭੋਗ ਤੋਂ ਉਪਰੰਤ ਇਕ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜ਼ਾਏ ਜਾਣਗੇ। ਜਿਸ ਦੌਰਾਨ ਭਾਈ ਸੋਨਮਦੀਪ ਸਿੰਘ ਦਾ ਕੀਰਤਨੀ ਜਥਾ, ਬੀਬੀ ਜਸਬੀਰ ਕੌਰ ਅਤੇ ਸੋਹੀ ਬ੍ਰਦਰਜ਼ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਨਿਹਾਲ ਕਰਨਗੇ।ਸਾਰਾ ਦਿਨ ਠੰਡੀਆਂ ਮਿੱਠੀਆਂ ਛਬੀਲਾਂ ਅਤੇ ਗੁਰੂ ਕਾ ਲੰਗਰ ਅਤੱਟ ਵਰਤੇਗਾ।ਸ਼ਾਮ ਨੂੰ ਨਾਮਵਰ ਕਬੱਡੀ ਟੀਮਾਂ ਦਰਮਿਆਨ ਕਬੱਡੀ ਮੈਚ ਕਰਵਾਏ ਜਾਣਗੇ।
                 ਇਸ ਮੋਕੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਅਤੇ ਅੰਮ੍ਰਿਤ ਛਕਣ ਵਾਲੇ ਅਭਿਲਾਖੀਆਂ ਨੂੰ ਮੁਫਤ ਕਕਾਰ ਦਿੱਤੇ ਜਾਣਗੇ ਤੇ ਸੋਹਣੀ ਪੱਗ ਬੰਨਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply