Friday, December 13, 2024

ਲਾਧੂ ਭਾਣਾ ਸਕੂਲ ਵਿਖੇ ਐਸ.ਐਸ.ਏ ਅਧੀਨ ਵਰਦੀਆਂ ਵੰਡੀਆਂ

PPN14091408

ਬਟਾਲਾ, 14 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰੀ ਵੱਲੋ ਸਰਕਾਰੀ ਸਕੂਲਾਂ ਨੂੰ ਮਿਲਦੀਆਂ ਸਹੂਲਤਾਂ ਤੇ ਸਰਵ ਸਿਖਿਆ ਅਭਿਆਨ ਅਥਾਂਰਟੀ ਪੰਜਾਬ ਵੱਲੋ ਜਾਰੀ ਵਰਦੀਆਂ ਦੀ ਗਰਾਂਟ ਦੀ ਸਹੀ ਵਰਤੋ ਕਰਦਿਆਂ ਸਰਕਾਰੀ ਮਿਡਲ ਸਕੂਲ ਲਾਧੂ ਭਾਂਣਾ ਕੰਪਲੈਕਸ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋ ਸਰਜਾ ਗੁਰਦਾਸਪੁਰ ਵਿਖੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਟ ਮੈਬਰਾਂ ਦੀ ਹਾਜਰੀ ਵਿਚ ਵਰਦੀਆਂ ਦੀ ਵੰਡ ਕੀਤੀ ਗਈ। ਇਸ ਮੌਕੇ ਸਾਂਇੰਸ ਅਧਿਆਪਕ ਨੇ ਗੱਲ ਬਾਤ ਦੌਰਾਨ ਦੱਸਿਆ ਸਰਕਾਰ ਵੱਲੋ ਬੱਚਿਆਂ ਦੇ ਹਿੱਤ ਪ੍ਰਾਪਤ ਹਰ ਸਹੂਲਤ ਵਿਦਿਆਰਥੀਆਂ ਨੂੰ ਸਹੀ ਤੇ ਮੌਕੇ ਸਿਰ ਜਾਂਦੀ ਹੈ।ਪਰ ਵਿਦਿਆਰਥੀਆਂ ਦੇ ਮਾਤਾ ਪਿਤਾ ਦਾ ਵੀ ਫਰਜ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋ ਕਰਵਾਏ ਕੰਮਾਂ ਦੀ ਸਮੀਖਿਆ ਕਰਨ ਤਾਂ ਜੋ ਬੱਚਿਆਂ ਦੀ ਪੜਾਈ ਤੇ ਉਹਨਾਂ ਦਾ ਪੜਾਈ ਵਿਚ ਰੁਝਾਂਨ ਹੋਰ ਵੀ ਵਧ ਸਕੇ। ਇਸ ਮੌਕੇ ਮੁਖ ਅਧਿਆਪਕਾ ਪਰਮਜੀਤ ਕੌਰ, ਦੇਵੀ, ਨਰਿੰਦਰਜੀਤ, ਸੁਸਮਾ, ਤੇਜਿੰਦਰਪਾਲ ਸਿੰਘ ਚੀਮਾਂ , ਪਤਵੰਤਿਆਂ ਵਿਚ ਸਾਬਕਾ ਚੇਅਰਮੈਨ ਬਖਸੀਸ ਸਿੰਘ, ਹਰਪ੍ਰੀਤ ਸਿੰਘ ਹੈਪੀ, ਇੰਦਰ ਸਿੰਘ, ਗੁਰਿੰਦਰ ਸਿੰਘ ਫੌਜੀ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …

Leave a Reply