ਸਾਇੰਸ ਵਿਸੇ ਵਿਸ਼ਿਆਂ ਵਿਚ ਰੋਚਿਕਤਾ ਵਧਾਉਣ ਦੀ ਲੋੜ – ਡਾਇਰੈਕਟਰ ਹਰਸਿਮਰਤ ਸੰਧੂ
ਬਟਾਲਾ, 14 ਸਤੰਬਰ (ਨਰਿੰਦਰ ਬਰਨਾਲ) – ਸਿਖਿਆ ਦੇ ਖੇਤਰ ਵਿਚ ਜਿਲਾ ਗੁਰਦਾਸਪੁਰ ਦੀ ਨਾਮਣਾ ਖੱਟ ਰਹੀ ਗੁਰੂ ਨਾਨਕ ਦੇਵ ਨਰਸਿੰਗ ਕਾਲਜ ਹਰਚੋਵਾਲ ਰੋਡ ਕਾਦੀਆਂ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਬਾਇਲੌਜੀਕਲ ਸਾਇੰਸ ਵਿਸੇ ਤੇ ਇਕ ਗਿਆਨ ਭਰਭੂਰ ਵਰਕਸਾਪ ਲਗਾਈ ਗਈ।ਜਿਸ ਦੌਰਾਨ ਵਿਦਿਆਰਥੀਆਂ ਨੇ ਸਾਂਇੰਸ ਨਾਲ ਸਬੰਧਿਤ ਬਰੀਕੀਆਂ ਨੂੰ ਜਾਣਿਆਂ ਤੇ ਸਵਾਲ ਜਵਾਬ ਕੀਤੇ।ਇਸ ਵਰਕਸਾਪ ਵਿਚ ਵਿਦਿਆਰਥੀਆਂ ਨੇ ਵੱਖ ਵੱਖ ਮਾਡਲ ਬਣਾਏ ਤੇ ਮਾਡਲਾਂ ਵਿਚ ਹਰ ਇਕ ਹਿਸੇ ਨੂੰ ਬੜੇ ਭਾਵ ਪੂਰਕ ਢੰਗ ਨਾਲ ਦਰਸਾਇਆ ਗਿਆ। ਇਹ ਨਵੀ ਸੋਚ ਦੀ ਵਰਕਸਾਪ ਕਾਲਜ ਦੇ ਏ ਐਨ ਐਮ ਤੇ ਜੀ ਐਨ ਐਮ ਦੇ ਵਿਦਿਆਰਥੀਆਂ ਵੱਲੋ ਪ੍ਰਭਾਵਸਾਲੀ ਤਰੀਕੇ ਨਾਲ ਲਗਾਈ ਗਈ ਤੇ ਛੋਟੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਵੀ ਇਸ ਤੋ ਜਾਣਕਾਰੀ ਪ੍ਰਾਪਤ ਕੀਤੀ। ਇਸ ਵਿਚ ਦਰਸਾਇਆ ਗਿਆ ਸੀ ਕਿ ਅੱਜ ਦੇ ਯੁੱਗ ਵਿਚ ਹਰ ਇੱਕ ਇੰਨਸਾਨ ਨੇ ਆਪਣੀ ਸਿਹਤ ਅਤੇ ਖਾਣ ਪੀਣ ਵੱਲ ਖਾਸ ਧਿਆਨ ਦੇਣਾਂ ਚਾਹੀਦਾ ਹੈ। ਇਸ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਹਰਸਿਮਰਤ ਸਿੰਘ ਸੰਧੂ ਅਤੇ ਚੇਅਰਮੈਨ ਮਨਜਿੰਦਰ ਕੌਰ ਸੰਧੂ ਨੇ ਪ੍ਰਗਟਾਵਾ ਕੀਤਾ ਕਿ ਇਹ ਵਰਕਸਾਪ ਵਿਦਿਆਰਥੀਆਂ ਵੱਲੋ ਬਹੁਤ ਹੀ ਸੁਚੱਜੇ ਢੰਗ ਨਾਲ ਲਗਾਈ ਗਈ ਤੇ ਇਸ ਨਾਲ ਵਿਦਿਆਰਥੀਆਂ ਨੇ ਆਊਣ ਵਾਲੇ ਸਮੇ ਵਿਚ ਚੰਗੀ ਸਿਹਤ ਬਾਰੇ ਗਿਆਨ ਹੋਣਾ ਚਾਹੀਦਾ ਹੈ, ਤਾਂ ਜੋ ਹਰ ਸਮੱਸਿਆ ਨਾਲ ਨਜਿੱਠਣ ਦੀ ਹਿੰਮਤ ਆਪਣੇ ਵਿਚ ਹਿੰਮਤ ਪੈਦਾ ਕੀਤੀ ਜਾ ਸਕੇ।