ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਆਉਣ ਵਾਲੀ 14 ਜੂਨ ਨੂੰ ਆਪਣੀ ਨਵੀਂ ਪੰਜਾਬੀ ਫ਼ਿਲਮ `ਮੁੰਡਾ ਫਰੀਦਕੋਟੀਆ` ਲੈ ਕੇ ਆ ਰਿਹਾ ਹੈ।ਦਲਮੋਰਾ ਫਿਲ਼ਮਜ਼ ਪ੍ਰਾ. ਲਿਮ. ਬੈਨਰ ਦੀ ਇਸ ਫ਼ਿਲਮ ਦਾ ਟ੍ਰੇਲਰ ਅਤੇ ਟਾਈਟਲ ਟਰੈਕ ਬੀਤੇ ਦਿਨੀਂ ਹੀ ਰਲੀਜ਼ ਹੋ ਚੁੱਕੇ ਹਨ।ਜਿਨਾਂ ਨੂੰ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਰਸ਼ਕਾਂ ਨੂੰ ਲੰਬੇ ਵਕਫੇ ਮਗਰੋਂ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ‘ਚ ਕਵਾਲੀ ਸੁਨਣ ਨੂੰ ਮਿਲੇਗੀ।ਪੰਜਾਬੀ ਸੰਗੀਤਕ ਖੇਤਰ ਦੇ ਉਘੇ ਗਾਇਕ ਸਰਦਾਰ ਅਲੀ ਇਸ ਫ਼ਿਲਮ `ਚ ਕਵਾਲੀ ‘ਉਠ ਫਰੀਦਾ’ ਪੇਸ਼ ਕਰਨਗੇ।ਨਿਰਮਾਤਾ ਦਲਜੀਤ ਸਿੰਘ ਥਿੰਦ ਤੇ ਮੌਂਟੀ ਸਿੱਕਾ ਪ੍ਰੋਡਿਊਸਰ ਦੀ ਇਹ ਫ਼ਿਲਮ ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਮਰਿਯਾਦਾ ਵਾਲੀ ਕਮਾਲ ਦੀ ਫ਼ਿਲਮ ਹੈ।ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਅੰਜ਼ਲੀ ਖੁਰਾਨਾ ਦੇ ਹਨ ਤੇ ਡਾਇਲਾਗ ਰਵਿੰਦਰ ਮੰਡ, ਪ੍ਰਵੀਨ ਕੁਮਾਰ, ਜਗਦੀਪ ਜੈਦੀ ਤੇ ਅੰਜਲੀ ਖੁਰਾਨਾ ਨੇ ਲਿਖੇ ਹਨ।ਇਸ ਫ਼ਿਲਮ ਦੇ ਮੁੱਖ ਕਿਰਦਾਰ `ਚ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਨਜ਼ਰ ਆਉਣਗੇ।ਇਨ੍ਹਾਂ ਤੋਂ ਇਲਾਵਾ ਕਈ ਹੋਰ ਨਾਮਵਰ ਅਦਾਕਾਰ ਜਿਵੇਂ ਕਿ ਕਰਮਜੀਤ ਅਨਮੋਲ, ਬੀ.ਐਨ ਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਸੁੁਮਿਤ ਗੁਲਾਟੀ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਵਲੋਂ ਅਹਿਮ ਕਿਰਦਾਰ ਨਿਭਾਏ ਗਏ ਹਨ।
ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ `ਮੁੰਡਾ ਫ਼ਰੀਦਕੋਟੀਆ` ਨੂੰ ਡਾਇਰੈਕਟ ਕੀਤਾ ਹੈ।ਫ਼ਿਲਮ ਦਾ ਸੰਗੀਤ ਜੈ ਦੇਵ ਕੁਮਾਰ ਤੇ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ।ਦਵਿੰਦਰ ਖੰਨੇ ਵਾਲਾ, ਜੱਗੀ ਸਿੰਘ ਰੌਸ਼ਨ ਪ੍ਰਿੰਸ ਤੇ ਅੰਜਲੀ ਖੁਰਾਨਾ ਦੇ ਲਿਖੇ ਗੀਤਾਂ ਨੂੰ ਰੌਸ਼ਨ ਪ੍ਰਿੰਸ, ਮੰਨਤ ਨੂਰ, ਸ਼ੌਕਤ ਅਲੀ ਮਾਰੀਓ ਤੇ ਸਰਦਾਰ ਅਲੀ ਨੇ ਗਾਇਆ ਹੈ।ਇਹ ਫ਼ਿਲਮ 14 ਜੂਨ ਨੂੰ ਸਿਨੇਮਾ ਘਰਾਂ `ਚ ਪੀ.ਟੀ.ਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਿਸ਼ਵ ਪੱਧਰ `ਤੇ ਰਲੀਜ਼ ਕੀਤੀ ਜਾਵੇਗੀ।
ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000