Thursday, July 3, 2025
Breaking News

ਪਹੁੰਚ (ਕਾਵਿ ਵਿਅੰਗ)

ਮੈਂ ਆਹ ਕਰਦਾਂ ਮੈਂ ਔਹ ਕਰਦਾਂ,
ਮੇਰੀ ਉੱਪਰ ਤੱਕ ਪਹੁੰਚ ਹੈ ਬੜੀ ਭਾਰੀ।
ਫੜ੍ਹਾਂ ਮਾਰਦਾ ਅਸਮਾਨ ਨੂੰ ਲਾਵੇ ਟਾਕੀਆਂ,
ਪੰਗਾ ਲਵੇ ਨਾ ਮੇਰੇ ਨਾਲ ਹਾਰੀ ਸਾਰੀ।
ਮੇਰੇ ਔਗਣਾਂ ਨੂੰ ਵੀ ਲੋਕੋ ਗੁਣ ਦੱਸੋ,
ਤਾਹੀਓਂ ਤੁਹਾਡੇ ਨਾਲ ਮੈਂ ਲਾਊਂ ਯਾਰੀ।
ਰੱਬ ਡਾਢੇ ਕੋਲੋਂ ਨਿਮਾਣਿਆਂ ਡਰਦਾ ਕਿਉਂ ਨਹੀਂ,
ਚਾਰ ਮੋਢਿਆਂ `ਤੇ ਜਾਂਦੀ ਵੇਖ ਸਵਾਰੀ ।
SUkhbir Khurmanian

 
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply