Monday, December 23, 2024

ਖ਼ਾਲਸਾ ਕਾਲਜ ਵਿਖੇ ਸਰਟੀਫ਼ਿਕੇਟ ਵੰਡ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰਮ 21 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਪੋਸਟ ਗ੍ਰੈਜ਼ੂਏਟ ਵਿਭਾਗ ਫ਼ੈਸ਼ਨ ਡਿਜ਼ਾਈਨਿੰਗ ਵਲੋਂ ਆਰੰਭ ਕੀਤੇ 3 PUNJ2105201905ਮਹੀਨੇ ਦੇ ਮੁਫ਼ਤ ਸਰਟੀਫ਼ਿਕੇਟ ਕੋਰਸ ਲਾਈਫ਼ ਲੌਂਗ ਲਰਨਿੰਗ ਪ੍ਰੋਗਰਾਮ ਦੇ ਮੁਕੰਮਲ ਹੋਣ ’ਤੇ ਬੱਚਿਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਮੁੱਖ ਮਹਿਮਾਨ ਵਲੋਂ ਕੀਤਾ ਗਿਆ, ਜਿਨ੍ਹਾਂ ਦਾ ਵਿਭਾਗ ਮੁੱਖੀ ਪ੍ਰੋ. ਜਸਮੀਤ ਕੌਰ ਅਤੇ ਆਏ ਹੋਏ ਹੋਰ ਅਧਿਆਪਕਾਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ 3 ਮਹੀਨੇ ਦੇ ਫ੍ਰੀ ਕੋਰਸ ’ਚ ਵਿਦਿਆਰਥੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਸਿਲਾਈ-ਕਢਾਈ, ਨੀਟਿੰਗ, ਨੀਡਲ ਕਰਾਫ਼ਟ, ਫੂਡ ਪ੍ਰੀਜ਼ਰਵੇਸ਼ਣ ਅਤੇ ਸਰਫ਼ ਬਣਾਉਣਾ ਆਦਿ ਦੇ ਹੁਨਰਾਂ ਤੋਂ ਜਾਣੂ ਕਰਵਾਇਆ ਗਿਆ।
    ਡਾ. ਮਹਿਲ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਆਉਣ ਵਾਲੀ ਜ਼ਿੰਦਗੀ ’ਚ ਉਚ ਪੱਧਰ ’ਤੇ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣਾ ਘਰ ਬੈਠੇ ਹੀ ਰੁਜ਼ਗਾਰ ਬਣਾਉਣ ਦਾ ਸਾਹਸ ਦਿੱਤਾ।ਉਨ੍ਹਾਂ ਨੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੰਚਾਰਜ ਵਿਭਾਗ ਪ੍ਰੋ. ਜਸਮੀਤ ਕੌਰ ਦੀ ਅਗਵਾਈ ਹੇਠ ਇਸ ਵਿਭਾਗ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਵਿਭਾਗ ਦਿਨੋਂ-ਦਿਨ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।
    ਉਨ੍ਹਾਂ ਕਿਹਾ ਕਿ ਇਸ ਮੌਕੇ ਲਰਨਿੰਗ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਕੱਪੜਿਆਂ ਦੀ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ।ਇਸ ਪ੍ਰਦਰਸ਼ਨੀ ’ਚ ਬੱਚਿਆਂ ਨੇ ਕਟਿੰਗ ਸਟੀਚਿੰਗ, ਬਲਾਕ ਪ੍ਰਿੰਟਿੰਗ, ਹੈਂਡ ਪੈਂਟਿੰਗ ਕਢਾਈਆਂ, ਕਰੋਸ਼ੀਆ, ਨੀਡਲ ਕਰਾਫ਼ਟ ਦੇ ਨਾਲ-ਨਾਲ ਆਚਾਰ, ਮੁਰੱਬੇ, ਸ਼ਰਬਤ, ਚਟਨੀਆਂ ਅਤੇ ਸਰਫ਼ ਬਣਾਉਣਾ ਆਦਿ ਦੇ ਕੰਮਾਂ ਨੂੰ ਪ੍ਰਦਰਸ਼ਨੀ ’ਚ ਦਰਸ਼ਾਇਆ।
    ਇਸ ਸਰਟੀਫ਼ਿਕੇਟ ਵੰਡ ਸਮਾਰੋਹ ’ਚ ਕਾਲਜ ਦੇ ਮੈਡਮ ਸੁਖਮੀਨ ਬੇਦੀ ਡੀਨ ਅਕਾਦਮਿਕ ਮਾਮਲੇ, ਮੈਡਮ ਨਵਨੀਨ ਕੌਰ ਬਾਵਾ ਓ.ਐਸ.ਡੀ ਅਤੇ ਲਾਈਫ਼ ਲੌਂਗ ਲਰਨਿੰਗ ਪ੍ਰੋਗਰਾਮ ਦੇ ਕੋਆਰਡੀਨੇਟਰ, ਡਾ. ਐਮ. ਐਸ. ਬੱਤਰਾ ਡੀਨ ਸਾਇੰਸਜ਼, ਡਾ. ਜੇ.ਐਸ ਅਰੋੜਾ ਡੀਨ ਕਾਮਰਸ, ਸੁਖਦੇਵ ਸਿੰਘ ਇੰਚਾਰਜ ਲਾਇਬ੍ਰੇਰੀ, ਡਾ. ਤਮਿੰਦਰ ਸਿੰਘ ਭਾਟੀਆ ਡਿਪਟੀ ਕੰਟਰੋਲਰ ਐਗਜ਼ਾਮੀਨੇਸ਼ਨ, ਗੁਰਸ਼ਰਨ ਕੌਰ ਇੰਚਾਰਜ ਫੂਡ ਪ੍ਰਸੈਸਿੰਗ ਅਤੇ ਹੋਰ ਆਏ ਹੋਏ ਹੋਰ ਵਿਭਾਗਾਂ ਦੇ ਅਧਿਆਪਕ ਸ਼ਾਮਿਲ ਹੋਏ।ਇਸ ਮੌਕੇ ਮੈਡਮ ਬਾਵਾ ਨੇ ਸਭ ਦਾ ਪ੍ਰੋਗਰਾਮ ’ਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply