ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨੌਜਵਾਨ ਪੀੜ੍ਹੀ ਨੂੰ ਗਾਰਡਨਿੰਗ ਦੇ ਅਦਭੁੱਤ ਸੰਸਾਰ ਦੇ ਬਾਰੇ ਰੋਚਕ, ਰਚਨਾਤਮਕ “ਸੀਡ ਬਾਲ“ ਦੇ `ਤੇ ਇੱਕ `ਹੈਂਡਜ਼ ਵਨ` ਵਰਕਸ਼ਾਪ ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਅੰਮ੍ਰਿਤਸਰ ਵਿੱਚ ਆਯੋਜਿਤ ਕੀਤੀ ਗਈ।ਸ਼੍ਰੀਮਤੀ ਗੀਤਾਂਜਲੀ ਮੇਹਰਾ, ਇੰਟਰੀਅਰ ਡਿਜ਼ਾਇਨਰ ਜੋ ਕਿ ਵਾਤਾਵਰਣਵਾਦੀ ਹਨ ਨੇ ਲੰਬਕਾਰੀ ਬਾਗਬਾਨੀ ਸੀਡ ਬਾਲ ਅਤੇ ਪੰਜਵਟੀ ਵਿੱਚ ਪਾਇਨਰੀ ਕੀਤੀ ਅਤੇ ਦੋ ਲਿਮਕਾ ਬੁੱਕ ਵਰਲਡ ਖਿ਼ਤਾਬ ਵੀ ਜਿੱਤੇ ਹਨ ਤੇ ਨਾਲ ਹੀ ਐਫ.ਆਈ.ਸੀ.ਸੀ.ਆਈ ਐਫ.ਐਲ.ਓ ਦੇ ਮੈਂਬਰ ਵੀ ਹਨ।ਇਹ ਸੰਸਥਾ ਔਰਤਾਂ ਦੇ ਸ਼ਕਤੀਕਰਨ ਨੂੰ ਇੱਕ ਸਟੇਜ਼ ਪ੍ਰਦਾਨ ਕਰਦਾ ਹੈ ਅਤੇ ਇਹ ਸੰਗਠਨ ਗਰੀਨ ਕਪਲ ਸ਼੍ਰੀਮਾਨ ਅਤੇ ਸ਼੍ਰੀਮਤੀ ਗੀਤਾਂਜਲੀ ਮੇਹਰਾ ਦੁਆਰਾ 2019-20 ਦੇ ਵਾਤਾਵਰਨ ਮੁਹਿੰਮ ਦੇ ਵਿਸ਼ੇ “ਸੀਡਜ਼ ਆਫ਼ ਚੇਜ਼“ `ਤੇ ਮਿਲ ਕੇ ਕੰਮ ਕਰ ਰਿਹਾ ਹੈ।ਇਹ ਕਾਰਜਸ਼ਾਲਾ ਸ਼੍ਰੀਮਤੀ ਆਰੂਸ਼ੀ ਵਰਮਾ, ਚੇਅਰਪਰਸਨ ਅਤੇ ਸੰਯੁਕਤ ਖਜਾਨਚੀ ਐਫ.ਆਈ.ਸੀ.ਸੀ.ਆਈ ਐਫ.ਐਲ.ਓ ਦੇ ਅਧੀਨ ਸ਼੍ਰੀਮਤੀ ਮੋਨਾ ਸਿੰਘ ਦੁਆਰਾ ਅਯੋਜਿਤ ਕੀਤੀ ਗਈ।
ਕਾਰਜਸ਼ਾਲਾ ਦ੍ਰਿਸ਼ਟੀ ਖੁਰਾਨਾ, ਯੁਕਤੀ ਧਰਮਨੀ, ਵੰਦਨਾ, ਪੱਲਵੀ, ਸੋਨਾਲੀ ਸੋਨੀ, ਆਂਚਲ ਅਰੋੜਾ, ਦਿਪਾਨਿਤਾ ਨਰੂਲਾ, ਨਗਮਾ, ਅਰਵੀਨਾ ਸੋਨੀ, ਰਿੰਪਲ ਭੰਡਾਰੀ ਤੇ ਦਿਪਾਂਤਾ ਤੇ ਹੋਰ ਸਾਥੀ ਮੈਂਬਰਾਂ ਦਾ ਸਹਿਯੋਗ ਰਿਹਾ। ਇੱਕ ਬਹੁਤ ਹੀ ਰੌਚਕ ਅਤੇ ਆਪਸੀ ਵਿਚਾਰ-ਵਟਾਂਦਰੇ ਦੁਆਰਾ ਵਿਦਿਆਰਥੀਆਂ ਨੂੰ ਸੀਡ ਬਾਲ ਬਣਾਉਣ ਅਤੇ ਗਰਮੀਆਂ ਵਿੱਚ `ਈਕੋ ਫਰੈਂਡਲੀ ਉਤਪਾਦ` ਵਰਤਣ `ਤੇ ਚਰਚਾ ਕੀਤੀ ਗਈ।ਇਹ ਵਿਦਿਆਰਥੀਆਂ ਨੂੰ ਰੌਚਕ ਤਰੀਕੇ ਨਾਲ ਮਿੱਟੀ, ਰੰਗਾਂ ਅਤੇ ਬੀਜਾਂ ਨਾਲ ਕਿਵੇਂ ਰੁੱਝੇ ਰੱਖਣਾ ਦੇ ਬਾਰੇ ਦੱਸਿਆ ਗਿਆ ਹੈ।ਉਨ੍ਹਾਂ ਨੇ ਭਵਿੱਖ ਵਿੱਚ ਮਿਸ਼ਰਨ ਨੂੰ ਬਣਾਉਣ ਦੇ ਸਿੱਖਿਆ ਤੇ ਬੀਜ ਦੇ ਕਵਰ ਵਿੱਚ ਇੱਕ ਬਾਲ ਦੇ ਆਕਾਰ ਵਿੱਚ ਬੀਜ਼ ਨੂੰ ਚੂਹਿਆਂ ਤੋਂ ਬਚਾਉਣ ਅਤੇ ਬੀਜਾਂ ਨੂੰ ਸੁਕਾਉਣ ਅਤੇ ਸਹੀ ਮਾਤਰਾ ਵਿੱਚ ਜਰਮੀਨੇਟ ਲਈ ਪੋਸ਼ਕ ਪਾਦਰਥਾਂ ਦੇ ਬਾਰੇ ਸਿੱਖਿਆ ਦਿੱਤੀ।ਟੀਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਰੀਨ ਐਜੂਕੇਸ਼ਨ ਦੇਣਾ, ਦੋ ਜਾਂ ਢਾਈ ਲੱਖ ਸੀਡ ਬਾਲ ਦੇ ਕੇ ਜੰਗਲਾਂ ਨੂੰ ਦੁਬਾਰਾ ਉਗਾਉਣਾ, ਸ਼ਹਿਰ ਦੇ ਆਸ-ਪਾਸ ਦੀ ਜ਼ਮੀਨ ਨੂੰ ਮੁੜ ਵਰਤੋਂ ਵਿੱਚ ਲਿਆਉਣਾ ਸੀ।
ਕੋਸ਼ਕਰੀਕੁਲਰ ਦੇ ਇੰਚਾਰਜ ਕੁਮਾਰੀ ਸ਼ਮਾ ਸ਼ਰਮਾ ਅਤੇ ਨੌਵੀਂ ਤੇ ਦਸਵੀਂ ਦੇ ਇੰਚਾਰਜ ਸ਼੍ਰੀਮਤੀ ਅੰਜੂ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਕੀਮਤੀ ਸਮਾਂ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਟੀਮ ਦਾ ਚੰਗੇ ਕੰਮਾਂ ਲਈ ਜੋ ਕਿ ਉਹ ਕਰ ਰਹੇ ਹਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ।
ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਈਕੋ ਫਰੈਂਡਲੀ ਦੇ ਤਰੀਕੇ ਅਪਨਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਤੇ ਸਾਫ-ਸੁਥਰਾ ਰੱਖਣ ਲਈ ਕਿਹਾ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …