ਲੌਂਗੋਵਾਲ, 25 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਬਸਤੀ ਸੰਗਰੂਰ ਨੂੰ ਮਾਈਅਰ ਓਰਗਾਨਿਕਸ ਪ੍ਰਾਈਵੇਟ ਲਿਮਟਿਡ ਵਲੋਂ ਸਕੂਲ ਵਿਚ ਚੱਲ ਰਹੇ ਕੱਬ ਪੈਕ ਲਈ ਵਰਦੀਆਂ ਭੇਟ ਕੀਤੀਆਂ ਗਈਆਂ।ਲੇਡੀ ਕੱਬ ਮਾਸਟਰ ਨਿਸ਼ਾ ਰਾਣੀ ਨੇ ਮਾਈਅਰ ਓਰਗਾਨਿਕਸ ਨੂੰ ਵਿਦਿਆਰਥੀਆਂ ਦੀਆਂ ਵਿਦਿਆ, ਸਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਤੋਂ ਜਾਣੂ ਕਰਵਾਇਆ।ਬੱਚਿਆਂ ਨੇ ਕਵੀਸ਼ਰੀ, ਗੀਤ ਅਤੇ ਹੋਰ ਵੀ ਵੱਖ ਵੱਖ ਤਰਾਂ ਦੀਆਂ ਪੇਸ਼ਕਾਰੀਆਂ ਕੀਤੀਆਂ।ਡਾ. ਪਰਮਜੀਤ ਕੌਰ ਨੇ ਬੱਚਿਆਂ ਨੂੰ ਸਿਹਤ ਪ੍ਰਤੀ ਚੰਗੀਆਂ ਆਦਤਾਂ ਲਈ ਪ੍ਰੇਰਿਤ ਵੀ ਕੀਤਾ।ਮਾਈਅਰ ਓਰਗਾਨਿਕਸ ਨੇ ਅੱਗੇ ਤੋਂ ਵੀ ਸਕੂਲ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।ਸਕੂਲ ਮੁਖੀ ਪ੍ਰਕਾਸ਼ ਰਾਣੀ ਨੇ ਸਮੂਹ ਓਰਗਾਨਿਕਸ ਮੈਂਬਰ ਡਾ. ਪਰਮਜੀਤ ਕੌਰ, ਰਾਜੀਵ ਸ਼ਰਮਾ (ਆਰ.ਬੀ.ਐਮ ਮਾਈਅਰ ਓਰਗਾਨਿਕਸ), ਰਿੱਕੀ ਬਜਾਜ, ਨਵੀ ਹੰਸ ਅਤੇ ਜੁਨੇਜਾ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਮੂਹ ਸਟਾਫ਼ ਪ੍ਰਕਾਸ਼ ਰਾਣੀ, ਜਸਵੀਰ ਕੌਰ ਸਮਰਾ, ਅਮਨਦੀਪ ਕੌਰ, ਰਿਸ਼ੂ ਰਾਣੀ, ਜਸਵੀਰ ਕੌਰ, ਰਾਜਿੰਦਰ ਕੌਰ, ਵਿਦਿਆਰਥੀ ਅਤੇ ਉਨਾਂ ਦੇ ਮਾਪੇ ਮੌਜੂਦ ਰਹੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …