Saturday, July 26, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਵਲੋਂ ਨਵੇਂ ਕੋਰਸਾਂ ਨੂੰ ਪ੍ਰਵਾਨਗੀ

ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਅੱਜ ਇਥੇ ਯੂਨੀਵਰਸਿਟੀ ਦੇ GNDUਸਿੰਡੀਕੇਟ ਰੂਮ ਵਿੱਚ ਹੋਈ।ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਦਕਿ ਰਜਿਸਟਰਾਰ ਪ੍ਰੋ. ਕੇ.ਐਸ ਕਾਹਲੋਂ ਨੇ ਏਜੰਡਾ ਪੇਸ਼ ਕੀਤਾ।ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਅਤੇ ਸਿੰਡੀਕੇਟ ਦੇ ਮੈਂਬਰ ਇਸ ਮੌਕੇ ਮੌਜੂਦ ਸਨ।ਇਸ ਮੀਟਿੰਗ ਵਿਚ ਸਿਲੇਬਸ, ਨਵੇਂ ਕੋਰਸ ਅਤੇ ਫੀਸਾਂ ਨਾਲ ਸੰਬਧਿਤ ਮਸਲਿਆ ਤੇ ਵਿਚਾਰ ਚਰਚਾ ਕੀਤੀ ਗਈ।
           ਸਿੰਡੀਕੇਟ ਵੱਲੋ ਯੂਨੀਵਰਸਿਟੀ ਦੇ ਮਿਆਸ-ਜੀ.ਐਨ.ਡੀ.ਯੂ ਡਿਪਾਰਟਮੈਟ ਆਫ ਸਪੋਰਟਸ ਸਾਇੰਸਜ ਐਂਡ ਮੈਡੀਸਨ ਵੱਲੋ ਦੋ ਨਵੇਂ ਕੋਰਸ ਪੋਸਟ ਗਰੈਜੂਏਟ ਡਿਪਲੋਮਾ ਇਨ ਨਿਊਟ੍ਰਰੀਸ਼ਨ ਅਤੇ ਫਿਟਨੈਸ ਅਤੇ ਪੋਸਟ ਗਰੈਜੂਏਟ ਡਿਪਲੋਮਾ ਇਨ ਐਕਸਰਸਾਈਜ ਫਾਈਜਉਲੋਜ਼ੀ; ਇਸੇ ਤਰ੍ਹਾਂ ਗੁਰੂ ਰਾਮਦਾਸ ਪਲੇਨਿੰਗ ਵਿਭਾਗ ਵੱਲੋ ਐਮ.ਟੈਕ (ਕੰਸਟ੍ਰਕਸ਼ਨ ਟੈਕਨਾਲੋਜੀ ਅਤੇ ਮੈਨੇਜਮੈਂਟ) ਅਤੇ ਆਰਚੀਟੈਕ ਵਿਭਾਗ ਵੱਲੋ ਐਮ.ਟੈਕ ਅਰਬਨ ਡਿਜ਼ਾਈਨ; ਬੀ.ਏ.ਬੀ.ਐਡ. ਚਾਰ ਸਾਲ ਇੰਟਗਰੈਟਿਡ ਪ੍ਰੋਗਰਾਮ; ਹਿਊਮਨ ਜੈਨੇਟਿਕਸ ਵਿਭਾਗ ਵੱਲੋ ਐਮ.ਐਸ.ਸੀ (ਪੰਜ ਸਾਲਾ ਇੰਟਗਰੈਟਿਡ ਕੋਰਸ); ਜਿਆਲੋਜੀ ਵਿਭਾਗ ਵੱਲੋ ਐਮ.ਐਸ.ਸੀ (ਪੰਜ ਸਾਲ ਦਾ ਇੰਟਗਰੈਟਿਡ ਕੋਰਸ) ਇਸ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
          ਇਸੇ ਤਰ੍ਹਾਂ ਸਿੰਡੀਕੇਟ ਵੱਲੋ ਬੀ.ਟੈਕ ਵਿਚ ਲੇਟਰ ਐਂਟਰੀ ਸਕੀਮ ਅਧੀਨ ਦਾਖਲਾ ਲੈਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਅਧੀਨ ਸ਼ਰਤ ਇਹ ਹੈ ਕਿ ਉਮੀਦਵਾਰਾਂ ਨੇ ਰਾਜ ਤਕਨੀਕੀ ਬੋਰਡ ਤੋਂ ਸਬੰਧਤ ਵਿਸ਼ੇ ਵਿਚ ਮੈਟਰਿਕ ਪ੍ਰੀਖਿਆ ਤੋਂ ਬਾਅਦ +2 ਜਾਂ ਤਿੰਨ ਸਾਲ ਦਾ ਡਿਪਲੋਮਾ 50% ਅੰਕਾਂ ਨਾਲ ਪਾਸ ਕੀਤਾ ਹੋਵੇ ਅਤੇ ਅਨੁਸੂਚਿਤ ਜਾਤੀ / ਅਨੁਸੂਚਿਤ ਜਾਤੀ / ਅਨੁਸੂਚਿਤ ਕਬੀਲਿਆਂ ਦੇ ਵਿਦਿਆਰਥੀਆਂ ਲਈ 45% ਅੰਕ ਹਾਸਲ ਕੀਤੇ ਹੋਣੇ ਚਾਹੀਦੇ ਹਨ ਉਹ ਯੂਨੀਵਰਸਿਟੀ ਦੇ ਕੋਰਸ ਬੀ.ਟੈਕ ਦੇ ਕੋਰਸ ਵਿਚ ਦੂਜੇ ਸਾਲ ਵਿੱਚ ਦਾਖ਼ਲ ਲੈ ਸਕਦੇ ਹਨ।
            ਮੀਟਿੰਗ ਵਿਚ ਮਸੂਰੀ ਯੂਨੀਵਰਸਿਟੀ ਦੇ ਸ਼ਾਇਕੋਲੋਜੀ ਵਿਭਾਗ ਅਤੇ ਇੰਸੀਚਊਟ ਆਫ ਐਕਸੀਲੈਂਸ ਦੇ ਲਾਈਫ ਲੋਂਗ ਦੇ ਪ੍ਰਸਿੱਧ ਪੋ੍ਰ. ਡਾ. ਮੇਵਾ ਸਿੰਘ ਦੀ ਪੋ੍ਰਫੈਸਰ ਆਫ ਐਮੀਨੇਸ ਦੀ ਨਿਯੁਕਤੀ  ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।ਵੱਖ-ਵੱਖ ਫੈਕਲਟੀ ਵਿਚ ਪੀ.ਐਚ.ਡੀ ਦੇ 51 ਵਿਦਿਆਰਥੀਆਂ ਦੀ ਡਿਗਰੀ ਨੂੰ ਸਿੰਡੀਕੇਟ ਨੇ ਵੀ ਪ੍ਰਵਾਨਿਤ ਕੀਤਾ ਹੈ।
           ਸਿੰਡੀਕੇਟ ਮੀਟਿੰਗ ਤੋਂ ਪਹਿਲਾਂ ਉਪ ਕੁਲਪਤੀ ਪ੍ਰੋ. ਸੰਧੂ ਨੇ ਨਵੇਂ ਸਿੰਡੀਕੇਟ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਟਰਮ ਖ਼ਤਮ ਹੋਏ ਮੈਂਬਰਾਂ ਨੂੰ ਵਿਦਾਇਗੀ ਦਿੱਤੀ।ਪ੍ਰੋ. ਸੰਧੂ ਨੇ ਹਾਊਸ ਨੂੰ ਯੂਨੀਵਰਸਿਟੀ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਰੂਸਾ ਤੋਂ 100 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਹੈ।ਉਨ੍ਹਾਂ ਨੇ ਸਿੰਡੀਕੇਟ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਕਿਹਾ।   

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply