Sunday, July 27, 2025
Breaking News

ਸੀਵਰੇਜ ਬੋਰਡ ਕਾਮਿਆਂ ਵਲੋਂ 18 ਜੂਨ ਨੂੰ ਲੇਬਰ ਕਮਿਸ਼ਨਰ ਮੁਹਾਲੀ ਵਿਖੇ ਧਰਨੇ ਦਾ ਐਲਾਨ

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵਲੋਂ ਸੂਬਾ ਕਮੇਟੀ ਦੀ ਮੀਟਿੰਗ
ਲੌਂਗੋਵਾਲ, 2 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰ ਲੇਬਰ ਯੂਨੀਅਨ PUNJ0206201912ਰਜਿ: ਨੰਬਰ 23 ਦੀ ਮੀਟਿੰਗ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਚੇਅਰਮੈਨ  ਗੁਰਜੰਟ ਸਿੰਘ ਬੁਗਰਾ ਦੀ ਅਗਵਾਈ ਹੇਠ ਹੋਈ।ਸੂਬਾ ਆਗੂ ਪ੍ਰਦੀਪ ਕੁਮਾਰ ਚੀਮਾ ਤੇ ਸ਼ੇਰ ਸਿੰਘ ਲੌਂਗੋਵਾਲ ਨੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਪਹੁੰਚੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਵਿਚ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਅੰਦਰ ਆਊਟ ਸੋਰਸਿਸ ਸਿਸਟਮ ਅਧੀਨ ਕਾਮੇ 10 ਤੋਂ 20 ਸਾਲਾਂ ਦੇ ਲਗਾਤਾਰ  ਕੰਮ ਕਰਦੇ ਆ ਰਹੇ ਹਨ।ਜਿਨ੍ਹਾਂ ਨੂੰ ਕਿਰਤ ਕਾਨੂੰਨਾਂ ਮੁਤਾਬਿਕ ਪੂਰੀ ਤਨਖ਼ਾਹ ਤੇ ਮੈਡੀਕਲ ਸਹੂਲਤ ਨਹੀਂ ਦਿੱਤੀ ਜਾਂਦੀ ਅਤੇ ਵਰਕਰਾਂ ਦਾ ਈ.ਪੀ.ਐਫ  ਜਮਾਂ ਕਰਵਾਉਣ ਦੀ ਬਜ਼ਾਏ ਖੁਰਦ ਬੁਰਦ ਕੀਤਾ ਜਾ ਰਿਹਾ ਹੈ।ਜੋ ਕਿ ਵਰਕਰਾਂ ਦੀ ਵੱਡੇ ਪੱਧਰ `ਤੇ ਆਰਥਿਕ ਲੁੱਟ ਹੈ। ਉਨਾਂ ਕਿਹਾ ਕਿ ਬਹੁਤ ਸਟੇਸ਼ਨਾਂ `ਤੇ ਅਫਸਰਸ਼ਾਹੀ ਵਲੋਂ ਵਰਕਰਾਂ ਨੂੰ ਨਿੱਜੀ ਤੌਰ `ਤੇ ਤੰਗ ਪ੍ਰੇਸ਼ਾਨ ਵੀ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਜਥੇਬੰਦੀ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ।ਜਥੇਬੰਦੀ ਵਲੋਂ ਲੰਮੇ ਸਮੇਂ ਤੋਂ ਚਿੱਠੀ ਪੱਤਰਾਂ ਰਾਹੀਂ ਪੰਜਾਬ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਨੂੰ ਸਮੇਂ-ਸਮੇਂ `ਤੇ ਮੰਗਾਂ ਬਾਰੇ ਸੂਚਿਤ ਵੀ ਕੀਤਾ ਜਾ ਚੁੱਕਾ ਹੈ।ਪਰ ਕਿਸੇ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ।ਵਿਭਾਗ ਵਲੋਂ ਰੱਖੇ ਗਏ ਫ਼ਰਜੀ ਠੇਕੇਦਾਰ, ਕੰਪਨੀਆਂ, ਸੁਸਾਇਟੀਆਂ ਆਦਿ ਵਲੋਂ ਆਊਟ ਸੋਰਸਿਸ ਵਰਕਰਾਂ ਨੂੰ ਇਨਾਂ ਦੇ ਚੁੰਗਲ ਵਿਚੋਂ ਕੱਢ ਕੇ ਸਿੱਧਾ ਵਿਭਾਗ ਹੇਠ ਨਾ ਕਰਕੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਘਰ ਭਰੇ ਜਾ ਰਹੇ ਹਨ।
                        ਇਸ ਮੌਕੇ ਸਰਬਜੀਤ ਸਿੰਘ, ਸੁਖਦੇਵ ਸ਼ਰਮਾ, ਰਾਜੀਵ ਫਿਰੋਜ਼ਪੁਰ, ਕਿ੍ਰਸ਼ਨ ਸਿੰਘ ਨੀਟਾ, ਮੇਵਾ ਸਿੰਘ ਸਰਦੂਲਗੜ੍ਹ, ਜਸਵੀਰ ਸਿੰਘ ਭੀਖੀ, ਜਤਿੰਦਰ ਮਾਨਸਾ, ਕਰਮਜੀਤ ਸਿੰਘ ਭਦੌੜ, ਹੈਪੀ ਸਿੰਘ ਤਲਵੰਡੀ, ਆਕਾਸ਼ਦੀਪ ਰਾਮਾ ਮੰਡੀ, ਬਲਤੇਜ ਸਿੰਘ ਗਿੱਲ, ਸਤਪਾਲ ਮੁੱਲਾਂਪੁਰ, ਗੁਰਮੇਲ ਸਿੰਘ ਤਲਵੰਡੀ, ਗਾਂਧੀ ਸਿੰਘ ਕਰਮਾ ਦਿੜ੍ਹਬਾ, ਸਤਨਾਮ ਸਿੰਘ ਚੀਮਾ, ਰਵੀ ਦੱਤ ਸ਼ਰਮਾ ਕੁਲਦੀਪ, ਸਿੰਘ ਸੋਹਣ ਲਾਲ, ਰੁਪਿੰਦਰ ਸਿੰਘ, ਮੁਖ਼ਤਿਆਰ ਸਿੰਘ, ਭੁਪਿੰਦਰ ਸਿੰਘ, ਰਾਜਵਿੰਦਰ ਕੁਮਾਰ, ਰਾਮ ਆਸਰਾ ਧੂਰੀ, ਗੁਰਪ੍ਰੀਤ ਸਿੰਘ, ਗੁਰਭੇਜ ਸਿੰਘ, ਸੁਨੀਲ ਕੁਮਾਰ, ਕੁਲਵਿੰਦਰ ਸਿੰਘ ਮੁੱਲਾਂਪੁਰ ਆਦਿ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply