“ਨਿਰੰਜਣ ਸਿਹਾਂ, ਜਦੋਂ ਅਸੀਂ ਆਪਣੇ ਘਰੇ ਨਵਾਂ ਨਵਾਂ ਫੋਨ ਲਗਵਾਇਆ ਤਾਂ ਸਾਡੇ ਸਾਰੇ ਪਰਿਵਾਰ ਨੂੰ ਐਨਾ ਚਾਅ ਚੜ੍ਹਿਆ ਕਿ ਉਸ ਦਿਨ ਸਾਰਿਆਂ ਨੇ ਰੋਟੀ ਵੀ ਉਹਦੇ ਕੋਲ ਬੈਠ ਕੇ ਖਾਂਦੀ, ਕਈ ਦਿਨ ਤਾਂ ਸਾਰਾ ਟੱਬਰ ਹੀ ਕਮਲਾ ਹੋਇਆ ਉਸ ਪੁਰਜੇ ਦੁਆਲੇ ਹੀ ਘੁੰਮਦਾ ਰਿਹਾ ਕਿ ਕਦੋਂ ਘੰਟੀ ਵੱਜੇ ਤੇ ਫੋਨ ਚੁੱਕੀਏ, ਜਦ ਪਹਿਲੀ ਟਰਨ-ਟਰਨ ਹੋਈ ਤਾਂ ਇੱਕ ਦੂਜੇ ਤੋਂ ਅਗਾਂਹ ਵਧ ਕੇ ਪਹਿਲ ਕਦਮੀ ਦੀ ਕੋਸ਼ਿਸ਼ ਕਰਨ ਲੱਗੇ।”
“ਓਹ ਤਾਂ ਗੱਲਾਂ ਪੁਰਾਣੀਆਂ ਹੋ ਗਈਆਂ ਮੁਖਤਿਆਰ ਸਿਹਾਂ,” ਨਿਰੰਜਣ ਨੇ ਫ਼ਿਕਰਮੰਦ ਹੁੰਦੇ ਹੋਏ ਹਾਊਂਕਾ ਜੇਹਾ ਲੈਂਦੇ ਨੇ ਕਿਹਾ। “ਆਹ ਜੇਹੜੀ ਖ਼ਤਰੇ ਦੀ ਘੰਟੀ ਪੰਜਾਬੀ ਨੋਜਵਾਨਾਂ ਦਾ ਵਿਦੇਸ਼ ਜਾਣਾ, ਨਸ਼ੇੜੀ ਹੋਣਾ, ਕਿਸਾਨ ਤੇ ਮਜ਼ਦੂਰ ਵੱਲੋਂ ਖੁਦਕੁਸ਼ੀਆਂ ਦਾ ਵਧਦਾ ਰੁਝਾਨ, ਨਿੱਤ ਦਿਨ ਕੁੱਖਾਂ ’ਚ ਤੇ ਦਾਜ ਖ਼ਾਤਰ ਕੰਨਿਆਵਾਂ ਦੇ ਹੋ ਰਹੇ ਕਤਲੇਆਮ ਦੀ ਵੱਜ ਰਹੀ ਹੈ, ਮਨੁੱਖਤਾ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।”
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋਬਾ÷98763-22677