ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਅੱਜ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਮੈਡੀਕਲ ਕਾਲਜ ਪਟਿਆਲਾ (ਪੰਜਾਬ ਸਟੇਟ ਮੈਡੀਕਲ ਐਂਡ ਡੇਟਲ ਟੀਚਰ ਐਸੋਸੀਏਸ਼ਨ ਪੰਜਾਬ ਅਤੇ ਪੰਜਾਬ ਸਟੇਟ ਮੈਡੀਕਲ ਐਂਡ ਡੇਟਲ ਟੀਚਰ ਐਸੋਸੀਏਸ਼ਨ, ਗੋਰਮਿੰਟ ਮੈਡੀਕਲ ਐਂਡ ਡੇਟਲ ਕਾਲਜ ਅੰਮ੍ਰਿਤਸਰ) ਤੋਂ ਡਾਕਟਰਾਂ ਦਾ ਵਫਦ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਸਰਕਾਰਾ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਅਨਿਲ ਜੋਸ਼ੀ ਦੇ ਕੈੰਪ ਦਫਤਰ ਅੰਮ੍ਰਿਤਸਰ ਵਿਖੇ ਪਹੁੰਚਿਆ | ਓਥੇ ਡਾਕਟਰਾਂ ਵਲੋ ਮੰਤਰੀ ਜੋਸ਼ੀ ਨੂੰ ਮੰਗ ਪਤਰ ਦਿਤਾ ਗਿਆ | ਡਾਕਟਰਾਂ ਨੇੰ ਆਪਣੀ ਮੰਗ ਵਿਚ ਮੰਤਰੀ ਜੋਸ਼ੀ ਨੂੰ ਕਿਹਾ ਓਹਨਾ ਦੀ ਰਿਟਾਇਰਮੇੰਟ ਦੀ ਮਿਆਦ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿਤੀ ਜਾਵੇ | ਓਹਨਾ ਕਿਹਾ ਪੰਜਾਬ ਨੂੰ ਛੱਡ ਬਾਕੀ ਸਾਰੇ ਰਾਜਾਂ ਵਿਚ ਸੇਵਾ ਮੁਕਤੀ ਦੀ ਉਮਰ 65 ਸਾਲ ਹੇ | PGI ਅਤੇ AIIMS ਵਿਚ ਵੀ ਰਿਟਾਇਰਮੇੰਟ ਦੀ ਉਮਰ 65 ਸਾਲ ਹੈ | ਡਾਕਟਰਾਂ ਨੇੰ ਦਸਿਆ ਜਲਦ ਹੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ MBBS ਸੀਟਾਂ ਵਿਚ ਵਾਧਾ ਹੋਣ ਵਾਲਾ ਹੈ ਜਿਸ ਹਿਸਾਬ ਨਾਲ ਇਥੇ ਡਾਕਟਰਾਂ ਦਾ ਸਟਾਫ਼ ਘਟ ਹੈ ਇਸ ਲਈ ਓਹਨਾ ਦੀਆਂ ਮੰਗਾਂ ਨੂੰ ਕੈਬਿਨੇਟ ਵਿਚ ਮੰਜੂਰੀ ਦਵਾਈ ਜਾਵੇ | ਮੰਤਰੀ ਜੋਸ਼ੀ ਨੇੰ ਡਾਕਟਰਾਂ ਨੂੰ ਭਰੋਸਾ ਦਿਤਾ ਕੀ 23 ਸਤੰਬਰ ਨੂੰ ਹੋਂਣ ਵਾਲੀ ਕੈਬਿਨੇਟ ਦੀ ਬੇਠਕ ਵਿਚ ਓਹਨਾ ਦੀ ਆਵਾਜ਼ ਜਰੂਰ ਪਹੁੰਚਾਈ ਜਾਵੇਗੀ ਅਤੇ ਮੰਜੂਰੀ ਦਿਵਾਉਣ ਦੀ ਓਹ ਪੂਰੀ ਕੋਸ਼ਿਸ਼ ਕਰਨਗੇ | ਇਸ ਮੋਕੇ ਤੇ ਮੇਡਿਕਲ ਕਾਲਜ ਅੰਮ੍ਰਿਤਸਰ ਦੇ ਪ੍ਰਿਸੀਪਲ ਡਾ. ਸੰਤੋਖ ਸਿੰਘ, ਡਾ. ਬੀ. ਐਸ. ਬਲ, ਡਾ. ਪ੍ਰੀਤ ਕਮਲ ਬੇਦੀ, ਡਾ. ਐਚ. ਐਸ. ਸੋਹਲ, ਡਾ. ਰਾਮ ਪ੍ਰਕਾਸ਼ ਕਟਾਰੀਆ, ਰਾਕੇਸ਼ ਭਾਰਦਵਾਜ, ਡਾ. ਸ਼ਿਵਚਰਨ, ਵਿਨੇ ਬਬੁਤਾ, ਡਾ. ਜਗਦੀਪ ਸਿੰਘ, ਡਾ. ਆਰ. ਐਸ. ਸੰਧੂ ਆਦਿ ਮੋਜੂਦ ਸਨ |
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …