Thursday, December 26, 2024

ਲੋਕ ਜਗਾਓ ਰੈਲੀ ਚ ਹਜਾਰਾਂ ਔਰਤਾਂ ਸਣੇ ਕਿਸਾਨਾਂ ਮਜਦੂਰਾਂ ਦਾ ਹੜ

ਭਖਦੇ ਕਿਸਾਨ ਮਜਦੂਰ ਮਸਲਿਆਂ ਤੇ ਲੰਮੇ ਸਿਰੜੀ ਘੋਲਾਂ ਦਾ ਸੱਦਾ

PPN17091422ਮੋਗਾ, 17 ਸਤੰਬਰ (ਅਰਵਿੰਦਰ ਗਿੱਲ)  ਭਾਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਰਹਿੰਦੇ ਖੁਦਕਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ, ਜਮੀਨੀ ਸੁਧਾਰ ਲਾਗੂ ਕਰਨ, ਕਰਜੇ, ਗੁੰਡਾਗਰਦੀ ਤੇ ਨਸ਼ੇ ਖਤਮ ਕਰਨ, ਕਈ ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਕੰਵਲਪ੍ਰੀਤ ਸਿੰਘ ਪੰਨੂ ਸਮੇਤ ਫੜ੍ਹੇ ਸਾਰੇ ਆਗੂ ਰਿਹਾਅ ਕਰਨ ਤੇ ਕਾਲੇ ਕਨੂੰਨ ਰੱਦ ਕਰਨ, ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣ, ਮਨਰੇਗਾ ਤਹਿਤ ਸਾਲ ਭਰ ਦੇ ਰੁਜ਼ਗਾਰ ਦੀ ਗਰੰਟੀ ਕਰਨ, ਸਮਾਜਿਕ ਸੁਰੱਖਿਆ ਤੇ ਖੁਰਾਕ ਸੁੁਰੱਖਿਆ ਦੀ ਜਾਮਨੀ ਕਰਨ ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਆਦਿ ਭਖਦੇ ਮੁੱਦਿਆਂ ਨੂੰ ਲੈ ਕੇ ਦਾਣਾ ਮੰਡੀ ਮੋਗਾ ਵਿਖੇ ਕੀਤੀ ਗਈ ਲੋਕ ਜਗਾਓ ਰੈਲੀ ਚ ਪੰਜਾਬ ਭਰ ਤੋਂ ਹਜ਼ਾਰਾਂ ਔਰਤਾਂ ਸਮੇਤ ਦਹਿ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੇ ਸ਼ਿਰਕਤ ਕੀਤੀ। ਰੈਲੀ ‘ਚ ਖੁਦਕੁਸ਼ੀਆਂ ਤੇ ਨਸ਼ਿਆਂ ਤੋਂ ਪੀੜਤ ਪਰਿਵਾਰਾਂ ਦੀਆਂ ਔਰਤਾਂ ਵਿਸ਼ੇਸ ਕਰਕੇ ਵੱਡੀ ਤਦਾਦ ਵਿੱਚ ਹਾਜ਼ਰ ਸਨ। ਅੱਜ ਦੀ ਰੈਲੀ ਨੂੰ ਬੀ.ਕੇ.ਯੂ ਏਕਤਾ ਦੇ ਸੂਬਾ ਪ੍ਰਧਾਨ ਸ੍ਰੀ ਜੁਗਿੰਦਰ ਸਿੰਘ ਸਿੰਘ ਉਗਰਾਹਾਂ, ਪੰਜਾਬ ਖੇਤ ਮਜ.ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਨਸਰਾਲੀ, ਜਨਰਲ ਸਕੱਤਰਾਂ, ਸੁਖਦੇਵ ਸਿੰਘ ਕੋਕਰੀਕਲਾਂ, ਲਛਮਣ ਸਿੰਘ ਸੇਵੇਵਾਲਾ, ਸੁੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ, ਕਰਮਜੀਤ ਕੌਰ ਦਬੜਾ, ਪੰਜਾਬੀ ਰੰਗ ਮੰਚ ਦੇ ਬਾਬਾ ਬੋਹੜ ਮਰਹੂਮ ਗੁਰਸ.ਰਨ ਸਿੰਘ ਦੀ ਬੇਟੀ ਡਾ. ਨਵਸ਼ਰਨ, ਹਰਦੀਪ ਸਿਘ ਟੱਲੇਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ ਕਿਸਾਨ ਮਜਦੂਰ ਬੁਲਾਰਿਆਂ ਨੇ ਅਕਾਲੀ ਭਾਜਪਾ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਮਜ਼ਦੂਰ ਤੇ ਔਰਤ ਵਿਰੋਧੀ ਅਤੇ ਸਾਮਰਾਜੀਆਂ ਜਗੀਰਦਾਰਾਂ ਤੇ ਸੂਦਖੋਰਾਂ, ਨਸ਼ਾ ਸਮੱਗਲਰਾਂ ਤੇ ਕਾਰਪੋਰੇਟ ਘਰਾਣਿਆਂ ਪੱਖੀ ਕਰਾਰ ਦਿੰਦਿਆਂ ਤਿੱਖੇ ਹਮਲੇ ਕੀਤੇ। ਉਨ੍ਹਾ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਫਰਵਰੀ 2014 ਚ ਜਥੇਬੰਦੀਆਂ ਨਾਲ ਸਮਝੌਤਾ ਕੀਤਾ ਸੀ ਕਿ ਮੁਆਵਜੇ ਤੋਂ ਵਾਂਝੇ ਖੁਦਕੁਸ਼ੀ ਪੀੜਤਾਂ ਦੀ ਤੁਰੰਤ ਪੜਤਾਲ ਕਰਵਾਈ ਜਾਵੇਗੀ, ਛੇ ਮਹੀਨਿਆਂ ਤੋਂ ਪਹਿਲਾਂ ਕਿਸਾਨ ਮਜ਼ਦੂਰ ਪੱਖੀ ਕਰਜਾ ਕਨੂੰਨ ਬਣਾਇਆ ਜਾਵੇਗਾ। ਕੱਟੇ ਜਾ ਚੁੱਕੇ ਦਹਿ ਹਜ਼ਾਰਾਂ ਪਲਾਟਾਂ ਦੇ ਕਬਜ 25 ਫਰਵਰੀ ਤੋਂ ਪਹਿਲਾਂ ਦਿੱਤੇ ਜਾਣਗੇ ਸਾਰੇ ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣ ਲਈ ਮਤੇ ਪਵਾਏ ਜਾਣਗੇ ਪਰ ਬਾਦਲ ਸਰਕਾਰ ਆਪਣੇ ਲਿਖਤੀ ਵਾਅਦਿਆਂ ਤੋਂ ਵੀ ਭੱੱਜ ਗਈ ਉਨ੍ਹਾ ਕਿਹਾ ਕਿ ਨਸ਼ਿਆਂ ਦੇ ਥੋਕ ਧੰਦੇ ਤੇ ਗੁੰਡਾਗਰਦੀ ਨੂੰ ਬਾਦਲ ਵੱਲੋ ਉੱਚ ਪੱਧਰੀ ਨੰਗੀ ਚਿੱਟੀ ਸਿਆਸੀ ਛਜੀ ਦਿੱਤੀ ਜਾ ਰਹੀ ਹੈ। ਉਨ੍ਹਾ ਦੋਸ਼ ਲਾਇਆ ਕਿ ਪੰਜਾਬ ਤਗਾਮਗ ਵੱਲੋਂ ਸ਼ਰਾਬ ਤੇ ਤੰਬਾਕੂ ਦੇ ਸਨਅੱਤਕਾਰਾਂ ਨੂੰ ਸੱਤ ਸੌ ਕਰੋੜ ਰੁਪੈ ਦੇ ਟੈਕਸਾਂ ਦੀ ਛੋਟ ਝੱਟੀ ਦੇ ਦਿੱਤੀ ਪਰ ਖੁਦਕੁਸ਼ੀਆਂ ਦਾ ਮੁਆਵਜਾ, ਪੈਨਸ਼ਨਾਂ, ਮਨਰੇਗਾ ਤੇ ਸਕੂਲ ਵਜੀਫਿਆਂ ਦੇ ਬਕਾਏ ਦੇਣ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ। ਜੋ ਕਿ ਉਸਦੀ ਕਿਸਾਨਾਂ, ਮਜਦੂਰਾਂ ਪ੍ਰਤੀ ਦੁਸਮਣੀ ਵਾਲੇ ਰਵੱਈਏ ਦਾ ਸਬੂਤ ਹੈ। ਇਸਤੋਂ ਵੀ ਅੱਗੇ ਵੱਧ ਕੇ ਅੰਗਰੇਜਾਂ ਦੇ ਪਬਲਿਕ ਸੇਫਟੀ ਬਿੱਲ ਦੀ ਤਰਜ ਤੇ ਸਰਕਾਰੀ ਤੇ ਨਿੱਜੀ ਜਾਇਦਾਦ ਦੀ ਰਾਖੀ ਦੇ ਨਾਂਅ ਹੇਠ ਕਾਲੇ ਕਾਨੂੰਨ ਪਾਸ ਕਰਨ ਤੇ ਆਗੂਆਂ ਨੂੰ ਜੇਲ੍ਹਾਂ ਚ ਡੱਕਣ ਰਾਹੀਂ ਜਾਬਰ ਰਾਜ ਮਸ਼ੀਨਰੀ ਦੇ ਦੰਦੇ ਤਿੱਖੇ ਕੀਤੇ ਜਾ ਰਹੇ ਹਨ। ਆਗੁੂਆਂ ਨੇ ਐਲਾਨ ਕੀਤਾ ਕਿ ਸਰਕਾਰ ਦੇ ਇੰਟਅ8ਰੁ ਕਦਮਾਂ ਦਾ ਵਿਸ਼ਾਲ ਲੋਕ ਤਾਤਕ ਦੇ ਜ਼ੋਰ ਢੁਕਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾ ਲੋਕਾਂ ਨੂੰ ਸੱਦਾ ਦਿੱਤਾ ਕਿ ਲੋਕਾਂ ਦੇ ਦੁਸ਼ਮਣ ਤੇ ਤਾਨਾਸ਼ਾਹ ਬਾਦਲ ਹਕੂਮਤ ਤੋਂ ਆਪਣੇ ਹੱਕ ਲੈਣ ਲਈ ਵਿਸ਼ਾਲ ਤਾਕਤ ਤੋੜ ਕੇ ਲੰਮੇ ਸਿਰੜੀ ਤੇ ਜਾਨ ਹੂਲਵੇ ਘੋਲਾਂ ਦੀ ਤਿਆਰੀ ਕੀਤੀ ਜਾਵੇ। ਉਨ੍ਹਾ ਮੰਗ ਕੀਤੀ ਕਿ ਹੜ੍ਹਾ ਕਾਰਨ ਹੋਈ ਹਰ ਮੌਤ ਦਾ 10-10 ਲੱਖ ਰੁਪੈ ਤੇ ਡੰਗਰਾਂ ਘਰਾਂ ਤੇ ਫਸਲਾਂ ਦਾ ਢੁਕਵਾਂ ਤੇ ਪੂਰਾ ਮੁਆਵਜ਼ਾ ਦਿੱਤਾ ਜਾਵੇ, ਖੁਦਕੁਸ਼ੀ ਪੀੜਤਾਂ ਨੂੰ ਦੋ ਦੋ ਲੱਖ ਰੁਪੈ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ, ਕਰਜ਼ਾ ਮੋੜਨੋ ਅਸਮਰੱਥ ਕਿਸਾਨਾਂ ਤੇ ਮਜ਼ਦੁਰਾਂ ਦੇ ਕਰਜ਼ੇ ਖਤਮ ਕੀਤੇ ਜਾਣ। ਕਰਜਾ ਕਨੂੰਨ ਬਣਾਇਆ ਜਾਵੇ।ਜਮੀਨੀ ਸੁਧਾਰ ਲਾਗੂ ਕਰਕੇ ਜਮੀਨਾਂ ਦੀ ਵੰਡ ਕੀਤੀ ਜਾਵੇ ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ। ਮਨਰੇਗਾ, ਪੈਨਸ਼ਨਾਂ ਤੇ ਵਜੀਫਿਆਂ ਦੇ ਸਾਰੇ ਬਕਾਏ ਤੁਰੰਤ ਦਿੱਤੇ ਜਾਣ, ਸਾਰੇ ਆਗੂ ਰਿਹਾਅ ਕੀਤੇ ਜਾਣ, ਕਾਲੇ ਕਨੂੰਨ ਵਾਪਸ ਲਏ ਜਾਣ, ਨਸ਼ੇ ਤੇ ਗੁੰਡਾਗਰਦੀ ਖਤਮ ਕੀਤੀ ਜਾਵੇ, ਜਾਨਲੇਵਾ ਨਸ਼ਿਆਂ ਦੇ ਥੋਕ ਉਤਪਾਦਕਾਂ ਤੇ ਸਮੱਗਲਰਾਂ ਨੂੰ ਮੌਤ ਦੀ ਸਜਾ ਦਾ ਕਨੂੰਨ ਪਾਸ ਕੀਤਾ ਜਾਵੇ। ਇਸ ਧੰਦੇ ਨੂੰ ਸਿਆਸੀ ਸਰਪ੍ਰਸਤੀ ਬੰਦ ਕੀਤੀ ਜਾਵੇ। ਸਾਬਕਾ ਡੀ.ਜੀ.ਪੀ ਵੱਲੋ ਦੋਸ਼ੀ ਟਿੱਕੇ ਸਿਆਸੀ ਆਗੂਆਂ ਤੇ ਉੱਚ ਪੁਲਿਸ ਅਫਸਰਾਂ ਦੀ ਹਾਈ ਕੋਰਟ ਵੱਲੋ ਨਿਯੁਕਤ ਉੱਚ ਤਾਕਤੀ ਕਮੇਟੀ ਤੋ ਪੜਤਾਲ ਕਰਵਾਈ ਜਾਵੇ, ਜਲ ਸੋਮਿਆਂ ਨੂੰ ਪਲੀਤ ਕਰਨ ਵਾਲਿਆਂ ਖਿਲਾਫ. ਸਖ.ਤ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ ਖਰਚੇ ਤੇ ਸ਼ੁੱਧ ਸਾਫ ਪਾਣੀ ਦਿੱਤਾ ਜਾਵੇ। ਰੈਲੀ ਦੇ ਅੰਤ ਤੇ ਚੇਤਨਾ ਕਲਾ ਕੇਦਰ ਦੀ ਬਰਨਾਲਾ ਦੀ ਟੀਮ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਅਮੋਲਕ ਸਿੰਘ ਦੁਆਰਾ ਲਿਖੇ “ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਮੋਰਚਾ“ ਤੇ “ਉੱਠੋ ਜਾਗੋ ਪੱਗ ਨੂੰ ਸੰਭਾਲੀਏ“ ਕਰੀਓਗ੍ਰਾਫੀਆਂ ਪੇਸ਼ ਕੀਤੀਆਂ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply