Friday, September 20, 2024

ਬਾਬਾ ਫ਼ਰੀਦ ਸੰਸਥਾ ਵਿਖੇ ਮਹੱਤਵਪੂਰਨ ਵਿਸ਼ਿਆਂ ਦੀ ਕਾਊਸਲਿੰਗ ਸ਼ੁਰੂ

ਸੰਗਰੂਰ/ ਲੌਂਗੋਵਾਲ, 6 ਜੁਲਾਈ (ਜਗਸੀਰ ਲੌਂਗੋਵਾਲ) – ਇਲਾਕੇ ਦੀ ਮਸ਼ਹੂਰ ਸੰਸਥਾ ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਜੋ ਕਿ PUNJ0607201911ਹਮੇਸ਼ਾਂ ਸਮਾਜ ਭਲਾਈ ਦੇ ਕਾਰਜਾ ਲਈ ਤਤਪਰ ਰਹਿੰਦੀ ਹੈ ।ਇਸੇ ਸਿਲਸਿਲੇ ਤਹਿਤ ਹੁਣ ਸੰਸਥਾ ਵੱਲੋਂ ਹਰ ਸ਼ੁੱਕਰਵਾਰ ਨੂੰ ਮਨੁੱਖੀ ਜ਼ਿੰਦਗੀ ਨਾਲ ਸੰਬੰਧਤ ਮਹੱਤਵਪੂਰਨ ਵਿਸ਼ਿਆਂ ਉੱਪਰ ਕਾਊਸਲਿੰਗ ਦੀ ਸ਼ੁਰੂਆਤ ਵੀ ਕੀਤੀ ਗਈ ਹੈ।ਇਹ ਕਾਊਸਲਿੰਗ ਸਲਾਇਟ ਲੌਂਗੋਵਾਲ ਦੇ ਪ੍ਰੋ. ਪੀ.ਕੇ ਜੈਨ ਦੇਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਅਹੁੱਦੇਦਾਰ ਕੁਲਦੀਪ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਮਾਜ ਵਿੱਚ ਕਈ ਲੋਕ ਅਜਿਹੇ ਹੁੰਦੇ ਹਨ ਜੋ ਸਰੀਰਕ ਤੌਰ ਤੇ ਤਾਂ ਤੰਦਰੁਸਤ ਹੁੰਦੇ ਹਨ ਪਰ ਸਹੀ ਸਲਾਹ ਨਾ ਮਿਲਣ ਕਰਕੇ ਉਹ ਮਾਨਸਿਕ ਤੌਰ ਤੇ ਬਿਮਾਰ ਜਾ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਦੀ ਇਸੇ ਸਮੱਸਿਆ ਦੇ ਹੱਲ ਲਈ ਅਤੇ ਹੋਰ ਹਰ ਤਰਾਂ ਦੇ ਕਾਨੂੰਨੀ ਸਲਾਹ ਮਸ਼ਵਰੇ ਲਈ ਸੰਸਥਾ ਹਰ ਸ਼ੁੱਕਰਵਾਰ ਨੂੰ ਸੈਮੀਨਾਰ ਆਯੋਜਿਤ ਕਰ ਰਹੀ ਹੈ।ਇਸ ਲਈ ਕੋਈ ਵੀ ਵਿਅਕਤੀ ਹਰ ਸ਼ੁੱਕਰਵਾਰ ਨੂੰ ਸ਼ਾਮ 5.00 ਵਜੇ ਤੋਂ 7.00 ਵਜੇ ਤੱਕ ਬਾਬਾ ਫ਼ਰੀਦ ਇੰਸਟੀਚਿਊਟ ਆਫ਼ ਐਡਵਾਂਸ ਐਜੂਕੇਸ਼ਨ ਨੇੜੇ ਮੂਲੇ ਕਾ ਦਰਵਾਜ਼ਾ ਵਿਖੇ ਪਹੁੰਚ ਕੇ ਕਿਸੇ ਵੀ ਵਿਸ਼ੇ ਉੱਤੇ ਸਲਾਹ ਮਸ਼ਵਰਾ ਲੈ ਸਕਦਾ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply