ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ) – “ਪੁਸਤਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਾਹਿਤ ਪੰਜਾਬੀ ਸਾਹਿਤ ਸੰਗਮ ਵਲੋਂ ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਦੇ ਸਹਿਯੋਗ ਨਾਲ ਹੋਏ ਕਾਵਿ ਮਹਿਫਲ ਦਾ ਅਗਾਜ਼ ਡਾ. ਪ੍ਰਭਜੋਤ ਕੌਰ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਅਤੇ ਸ਼ਾਇਰ ਮਲਵਿੰਦਰ ਵਲੋਂ ਰੂਪ ਰੇਖਾ ਸਾਂਝੀ ਕੀਤੀ ਗਈ। ਹਾਜ਼ਰ ਅਦੀਬਾਂ ਨੇ ਆਪਣੀਆਂ ਰਚਨਾਵਾਂ ਪੜੀਆਂ।
ਇਸ ਸਮੇਂ ਬੋਲਦਿਆਂ ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਹੁੰਮਸ ਤੋਂ ਬਾਅਦ ਜਿਵੇਂ ਸਾਵਣ ਦੀ ਆਮਦ ਰਮਣੀਕ ਬਹਾਰ ਲੈ ਕੇ ਆਉਂਦੀ ਹੈ ਉਂਵੇਂ ਹੀ ਅਜਿਹੇ ਸੰਵਾਦ ਮਨੁੱਖੀ ਸੋਚ ਅੰਦਰ ਤਾਜ਼ਗੀ ਲੈ ਕੇ ਆਉਦੇ ਹਨ। ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਘਰ, ਪਰਿਵਾਰ ਅਤੇ ਸਮਾਜ ਅੰਦਰਲੀ ਤਲਖੀ ਘਟ ਕਰਨ ਲਈ ਨੌਜਵਾਨ ਪੀੜੀ ਨੂੰ ਅਜਿਹੇ ਸਮਾਗਮਾਂ ਦਾ ਹਿੱਸਾ ਬਣਨ ਲਈ ਪੇ੍ਰਰਿਤ ਕਰਨਾ ਚਾਹੀਦਾ ਹੈ, ਅਰਤਿੰਦਰ ਸੰਧੂ ਅਤੇ ਮੁਖਤਾਰ ਗਿੱਲ ਨੇ ਕਿਹਾ ਕਿ ਸੁਹਾਣੀਆਂ ਰੁੱਤਾਂ ਦੀ ਆਮਦ ਵਾਂਗ ਹੀ ਪਰਿਵਾਰਿਕ ਅਤੇ ਸਮਾਜਿਕ ਰਿਸ਼ਤਿਆਂ ਦੀ ਗੰਡ ਤੁਪ ਦੇ ਮੌਕੇ ਤਲਾਸ਼ਣੇ ਚਾਹੀਦੇ ਹਨ। ਮੁਖਤਾਰ ਗਿੱਲ ਅਤੇ ਅਦਾਕਾਰ ਹਰਦੀਪ ਗਿਲ ਨੇ ਸਮਾਗਮ ਦੀ ਸ਼ਲਾਘਾ ਕੀਤੀ। ਸਰਬਜੀਤ ਸੰਧੂ ਅਤੇ ਸਤਿੰਦਰ ਓਠੀ ਨੇ ਸਭ ਦਾ ਧੰਨਵਾਦ ਕੀਤਾ।
ਰਚਨਾਵਾਂ ਦੇ ਦੌਰ `ਚ ਜਗਤਾਰ ਗਿਲ, ਬਲਜਿੰਦਰ ਮਾਂਗਟ, ਜਸਵੰਤ ਧਾਪ, ਇੰਦਰੇਸ਼ਮੀਤ, ਡਾ.ਵਿਕਰਮ, ਕੁਲਦੀਪ ਦਰਾਜਕੇ, ਧਰਵਿੰਦਰ ਔਲਖ, ਹਰਪਾਲ ਸੰਧਾਵਾਲੀਆ, ਹਰਜੀਤ ਸੰਧੂ, ਭਗਤ ਨਰਾਇਣ, ਜਸਬੀਰ ਝਬਾਲ, ਹਰਮੀਤ ਆਰਟਿਸਟ, ਰਾਜਖੁਸ਼ਵੰਤ ਸੰਧੂ, ਰਾਜਵਿੰਦਰ ਰਾਜ, ਸੁਮੀਤ ਸਿੰਘ, ਮੁਖਤਾਰ ਸਿੰਘ ਅਦਲੀਵਾਲ, ਹਰੀ ਸਿੰਘ ਗਰੀਬ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਅਦਬੀ ਰੰਗ ਬਖੇਰਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …