ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਵੱਛ ਭਾਰਤ ਸਵੱਸਥ ਭਾਰਤ ਅਭਿਆਨ ਤਹਿਤ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਕੋਆਰਡੀਨੇਟਰ ਪਰਮਜੀਤ ਕੌਰ ਦੇ ਦਿਸ਼ਾ ਅਤੇ ਪ੍ਰਿੰਸੀਪਲ ਕੈਪਟਨ ਓਮ ਪ੍ਰਕਾਸ਼ ਸੇਤੀਆ ਦੀ ਅਗਵਾਈ ਹੇਠ ਐਨ.ਸੀ.ਸੀ ਵਲੋਂ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਂਪਸ ਅਤੇ ਆਲ਼ੇ ਦੁਆਲੇ ਦੀ ਸਫ਼ਾਈ ਕੀਤੀ ਗਈ ਇਸ ਸਫਾਈ ਮੁਹਿੰਮ ਦਾ ਉਦਘਾਟਨ ਪਿੰਡ ਸ਼ੇਰੋਂ ਦੇ ਸਰਪੰਚ ਪਰਗਟ ਸਿੰਘ ਵਲੋਂ ਕੀਤਾ ਗਿਆ। ਉਨ੍ਹਾਂ ਨੇ ਪੰਚਾਇਤ ਵਲੋਂ ਸਕੂਲ ਦੇ ਸਾਰੇ ਕਮਰਿਆਂ ਨੂੰ ਰੰਗ ਰੋਗਨ ਕਰਵਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸ੍ਰੀਮਤੀ ਚੰਦਰ ਪ੍ਰਭਾ ਮਲਕੀਤ ਸਿੰਘ ਗਾਧੀ, ਜਰਨੈਲ ਸਿੰਘ, ਨੇਹਾ, ਯਾਦਵਿੰਦਰ ਸਿੰਘ, ਪ੍ਰਿਤਪਾਲ ਸਿੰਘ ਸਮੇਤ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …