Friday, November 22, 2024

ਸੁਧਾਰ ਦੀ ਉਡੀਕ `ਚ ਹੈ ਪ੍ਰਮੁੱਖ ਸਥਾਨਾਂ ਨੂੰ ਜਾਣ ਵਾਲਾ ਰਸਤਾ – ਸ਼ਿਸ਼ਨਪਾਲ ਗਰਗ

ਲੋਕਾਂ ਨੂੰ ਮ੍ਰਿਤਕ ਦੇਹਾਂ ਰਾਮ ਬਾਗ਼ ਲਿਜਾਣ ਲਈ ਹੋਣਾ ਪੈ ਰਿਹਾ ਖੱਜ਼ਲ-ਖ਼ੁਆਰ
ਸੰਗਰੂਰ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਪਿੱਪਲ ਵਾਲਾ ਚੌਂਕ (ਨੇੜੇ ਮੂਲੇ ਕਾ ਦਰਵਾਜ਼ਾ) ਤੋਂ ਲੈ ਕੇ ਰਾਮਬਾਗ ਤੱਕ PUNJ2407201908ਦਾ ਰਸਤਾ ਜੋ ਕਿਸੇ ਸਮੇਂ ਪੱਕੀ ਸੜਕ ਸੀ, ਇਸ ਸਮੇਂ ਦਲਦਲ ਤੋਂ ਵੀ ਬਦਤਰ ਹਾਲਤ ਵਾਲਾ ਰਸਤਾ ਬਣ ਗਿਆ ਹੈ।ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-2 ਦੇ ਜਨਰਲ ਸਕੱਤਰ ਅਤੇ ਜ਼ਿਲ੍ਹਾ ਅਗਰਵਾਲ ਸਭਾ ਦੇ ਮੈਂਬਰ ਸ਼ਿਸ਼ਨਪਾਲ ਗਰਗ ਦੱਸਿਆ ਕਿ ਕਸਬੇ ਦੇ ਪ੍ਰਮੁੁੱਖ ਧਾਰਮਿਕ ਅਸਥਾਨ ਜਿਵੇਂ ਕਿ ਸ਼ਿਵ ਮੰਦਿਰ, ਡੇਰਾ ਬਾਬਾ ਰਾਧਿਕਾ ਦਾਸ, ਗੁਰਦੁਆਰਾ ਸ਼ਹੀਦਾਂ ਪੱਤੀ ਦੁੱਲਟ, ਪੀਰਖਾਨਾ, ਤਕੀਆ, ਕਬਰਿਸਤਾਨ ਤੋਂ ਇਲਾਵਾ ਕਸਬੇ ਦੇ ਰਾਮਬਾਗ ਨੂੰ ਜਾਣ ਵਾਲਾ ਇਹ ਰਸਤਾ ਪਿਛਲੇ ਕਾਫ਼ੀ ਸਮੇਂ ਤੋਂ ਨਾਲੀਆਂ, ਛੱਪੜਾਂ ਅਤੇ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਖੜਨ ਕਾਰਨ ਕੱਚੇ ਰਸਤੇ ਵਿੱਚ ਤਬਦੀਲ ਹੋ ਗਿਆ ਹੈ ਅਤੇ ਹੋ ਰਹੀ ਬਰਸਾਤ ਕਾਰਨ ਤਾਂ ਇਸ ਰਸਤੇ ਦੀ ਹਾਲਤ ਬਦ ਤੋਂ ਵੀ ਬਦਤਰ ਹੋ ਗਈ ਹੈ।ਰਾਹਗੀਰਾਂ ਦੇ ਨਾਲ ਹੀ ਇਸ ਰਸਤੇ `ਤੇ ਬਣੇ ਮਕਾਨਾਂ ਵਿੱਚ ਰਹਿੰਦੇ ਲੋਕਾਂ ਦਾ ਜਿਊਣਾ ਹੋਰ ਵੀ ਦੁੱਭਰ ਹੋ ਗਿਆ ਹੈ।ਉਨਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਅਖੀਰਲੀ ਮੰਜ਼ਿਲ ਰਾਮਬਾਗ ਸ਼ਮਸ਼ਾਨ ਘਾਟ ਅਤੇ ਕਬਰਿਸਤਾਨ ਨੂੰ ਜਾਣ ਵਾਲਾ ਇਹ ਹੀ ਇੱਕ ਰਸਤਾ ਹੈ, ਪ੍ਰੰਤੂ ਇਸ ਦੀ ਹਾਲਤ ਬਦਤਰ ਹੋਣ ਕਾਰਨ ਮ੍ਰਿਤਕ ਦੇਹਾਂ ਨੂੰ ਰਾਮਬਾਗ ਜਾਂ ਕਬਰਿਸਤਾਨ ਲਿਜਾਣ ਲਈ 3-4 ਕਿਲੋਮੀਟਰ ਦਾ ਗੇੜਾ ਖਾਣਾ ਪੈਂਦਾ ਹੈ।ਉਨ੍ਹਾਂ ਨਗਰ ਕੌਂਸਲ ਲੌਂਗੋਵਾਲ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਲੋਕਾਂ ਨੂੰ ਦਰਪੇਸ਼ ਪ੍ਰੇਸ਼ਾਨੀਆਂ ਅਤੇ ਮਿ੍ਰਤਕ ਦੇਹਾਂ ਦੀ ਹੋ ਰਹੀ ਬੇਅਦਬੀ ਨੂੰ ਮੱਦੇਨਜ਼ਰ ਇਸ ਰਸਤੇ `ਤੇ ਜਲਦ ਤੋਂ ਜਲਦ ਪੱਕੀ ਸੜਕ ਬਣਾਈ ਜਾਵੇ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜ਼ਾਤ ਮਿਲ ਸਕੇ।ਉਨਾਂ ਇਹ ਵੀ ਕਿਹਾ ਕਿ ਕਸਬੇ `ਚ ਸਟਰੀਟ ਲਾਈਟਾਂ ਦਾ ਵੀ ਬਹੁਤ ਮਾੜਾ ਹਾਲ ਹੈ, ਜਿਸ ਕਾਰਨ ਰਾਤ ਸਮੇਂ ਕਸਬੇ ਦੀਆਂ ਗਲੀਆਂ/ਸੜਕਾਂ `ਤੇ ਹਨੇਰਾ ਛਾਇਆ ਰਹਿੰਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply