ਸੰਗਰੂਰ/ ਲੌਂਗੋਵਾਲ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਰਜਿ: ਚੀਮਾ ਮੰਡੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 2 ਤੋਂ 8 ਅਗਸਤ ਤੱਕ ਮਨਾਏ ਜਾ ਰਹੇ 29 ਵੇਂ ਸਲਾਨਾ ਮੂਰਤੀ ਸਥਾਪਨਾ ਦਿਵਸ (ਸਲਾਨਾ ਭੰਡਾਰੇ) ਤੋਂ ਪਹਿਲਾਂ ਪਬਲਿਕ ਸੇਵਾ ਹਿੱਤ ਨਿਰਮਾਣ ਕੀਤੇ ਵਿਸ਼ਾਲ ਸੈਡ ਨੂੰ ਪਬਲਿਕ ਸੇਵਾ ਨੂੰ ਸਮਰਪਿਤ ਕਰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ ਨੇ ਕਿਹਾ ਕਿ ਮੰਦਰ ਵਿਚ ਭਾਵੇਂ ਇਸ ਤੋਂ ਪਹਿਲਾਂ ਵੀ ਇੱਕ ਵਿਸ਼ਾਲ ਸੈਡ ਹੈ।ਪਰ ਜਰੂਰਤ ਨੂੰ ਦੇਖਦੇ ਹੋਏ ਇਸ ਨਵੇਂ ਸ਼ੈਡ ਦਾ ਨਿਰਮਾਣ ਕੀਤਾ ਗਿਆ ਹੈ।ਕੈਸ਼ਸੀਅਰ ਗੋਰਾ ਲਾਲ ਕਣਕਵਾਲੀਆ, ਜਰਨਲ ਸਕੱਤਰ ਮਦਨ ਲਾਲ ਜ਼ਿੰਦਲ, ਪ੍ਰੋਜੈਕਟ ਡਾਇਰੈਕਟਰ ਜਤਿੰਦਰ ਹੈਪੀ ਨੇ ਦੱਸਿਆ ਕਿ ਇਸ 36 ਫੁੱਟ ਚੌੜੇ ਤੇ 72 ਫੁੱਟ ਲੰਮੇ ਸੈਡ ਤੇ ਤਕਰੀਬਨ ਚਾਰ ਲੱਖ ਰੁਪਏ ਦਾ ਖਰਚ ਆ ਚੁੱਕਾ ਹੈ।ਇਸ ਵਿੱਚ ਪੱਖੇ ਲਗਾਉਣ ਦਾ ਕੰਮ ਵੀ ਤੇਜੀ ਨਾਲ ਚੱਲ ਰਿਹਾ ਹੈ।
ਇਸ ਮੌਕੇ ਮੰਦਰ ਦੇ ਪੁਜਾਰੀ ਰਾਧਾ ਵੱਲਵ ਸ਼ਰਮਾ, ਸੁਰਿੰਦਰ ਬਾਂਸਲ, ਸੁਰਿੰਦਰ ਛਿੰਦੀ ਬਡਬਰ ਵਾਲੇ, ਬਨਾਰਸੀ ਦਾਸ ਸਿੰਗਲਾ, ਕੇਵਲ ਕ੍ਰਿਸ਼ਨ ਸਾਇਕਲਾਂ ਵਾਲੇ, ਮਨੋਜ ਕੁਮਾਰ ਬਗੀਰਥ ਰਾਏ ਕਾਲਾ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …