‘ਵੇ ਪੁੱਤ, ਆਹ ਮੇਰਾ ਥੈਲਾ ਸੜਕ ਦੇ ਪਰਲੇ ਪਾਸੇ ਤਾਂ ਧਰਿਆ, ਮੈਥੋਂ ਚੁੱਕ ਕੇ ਸੜਕ ਪਾਰ ਨ੍ਹੀ ਹੁੰਦੀ।’ ਆਪਣੇ ਕੋਲੋਂ ਲੰਘ ਰਹੇ ਇੱਕ ਨੌਜਵਾਨ ਮੁੰਡੇ ਨੂੰ ਬਜ਼ੁਰਗ ਔਰਤ ਨੇ ਤਰਲੇ ਨਾਲ ਕਿਹਾ।‘ਨਹੀਂ ਬੇਬੇ ਮੈਂ ਤਾਂ ਕੰਮ `ਤੇ ਚੱਲਿਆਂ, ਮੇਰਾ ਦਫ਼ਤਰ ਖੁੱਲਣ ਦਾ ਟਾਇਮ ਹੋ ਗਿਆ ਏ।’ ਮੁੰਡਾ ਏਨਾ ਕਹਿ ਕੇ ਛੇਤੀ ਦੇਣੇ ਅੱਗੇ ਚਲਾ ਗਿਆ।ਥੋੜ੍ਹੀ ਹੀ ਦੂਰੀ `ਤੇ ਉਹੀ ਮੁੰਡਾ ਹੁਣ ਇੱਕ ਕਾਲਜ ਦੀ ਕੁੜੀ ਦੀ ਸਕੂਟਰੀ ਦਾ ਪੈਂਚਰ ਹੋਇਆ ਟਾਇਰ ਬਦਲ ਰਿਹਾ ਸੀ।
ਤਸਵਿੰਦਰ ਸਿੰਘ ਬੜੈਚ
ਪਿੰਡ: ਦੀਵਾਲਾ, ਤਹਿਸੀਲ-ਸਮਰਾਲਾ (ਲੁਧਿ:)
ਮੋ – 98763-22677