ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀਆਂ ਫ਼ੀਸਾਂ `ਚ ਨੈਸ਼ਨਲ ਕਾਲਜ ਭੀਖੀ ਵਲੋਂ ਕੀਤੇ ਵਾਧੇ ਦੇ ਰੋਸ ਵਜੋਂ ਵਿਦਿਆਰਥੀਆਂ ਨੇ ਥਾਣਾ ਰੋਡ `ਤੇ ਧਰਨਾ ਲਗਾਇਆ।ਗੁਰਪ੍ਰੀਤ ਸਿੰਘ, ਮਨਪ੍ਰੀਤ ਕੌਰ ਨੇ ਇਸ ਸਮੇਂ ਕਿਹਾ ਕਿ ਉਹ ਪਿਛਲੇ ਇਕ ਹਫ਼ਤੇ ਤੋਂ ਇਸ ਸਮੱਸਿਆ ਨੂੰ ਪ੍ਰਸ਼ਾਸਨ ਦੇ ਧਿਅਨਾ `ਚ ਲਿਆ ਰਹੇ ਹਨ, ਪ੍ਰੰਤੂ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ।ਤਹਿਸੀਲ ਭਲਾਈ ਅਫ਼ਸਰ ਨੇ ਪਹੁੰਚ ਕੇ ਵਿਸ਼ਵਾਸ ਦਿਵਾਇਆ ਕਿ ਇਸ ਸਬੰਧੀ ਅੱਜ ਹੀ ਡੀ.ਸੀ ਮਾਨਸਾ ਨੂੰ ਰਿਪੋਰਟ ਭੇਜ ਦਿੱਤੀ ਜਾਵੇਗੀ। ਞਵਿਦਿਆਰਥੀਆਂ ਨੇ ਕਿਹਾ ਕੇ ਜੇਕਰ 4 ਅਗਸਤ ਤੱਕ ਬਿਨਾ ਕਿਸੇ ਫ਼ੀਸ ਦੇ ਦਾਖਲਾ ਨਾ ਦਿੱਤਾ ਗਿਆ ਤਾਂ 5 ਨੂੰ ਡੀ.ਸੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।ਇਸ ਮੌਕੇ ਨਵਜੋਤ ਕੌਰ, ਲਵਜੀਤ ਸਿੰਘ, ਗੁਰਵਿੰਦਰ ਸਿੰਘ ਸਮੇਤ ਕਾਫ਼ੀ ਵਿਦਿਆਰਥੀ ਹਾਜ਼ਰ ਸਨ।