Thursday, July 3, 2025
Breaking News

ਪੰਜਾਬ ਸਪੋਰਟਸ ਵਿਭਾਗ ਦੇ ਜਿਲ੍ਹਾ ਪੱਧਰੀ ਟੂਰਨਾਂਮੈਂਟ ਦਾ ਤੀਸਰਾ ਦਿਨ `ਚ ਦਾਖਲ

PUNJ0208201909ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ  ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਪੰਜਾਬ ਸਪੋਰਟਸ ਡਿਪਾਰਟਮੈਂਟ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪੱਧਰ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਕਰਵਾਏ ਜਾ ਰਹੇ ਹਨ।01-08-2019 ਨੂੰ ਅੰ:14 ਸਾਲ ਉਮਰ ਵਰਗ ਲੜਕੇ-ਲੜਕੀਆਂ ਦੇ ਇਨ੍ਹਾ ਖੇਡ ਮੁਕਾਬਲਿਆ ਦੇ ਤੀਸਰੇ ਅਤੇ ਆਖਰੀ ਦਿਨ ਦੀ ਜਾਣਕਾਰੀ ਦਿੰਦਿਆ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਨੇ ਦੱਸਿਆ ਕਿ ਅੱਜ ਅੰ:14 ਸਾਲ ਉਮਰ ਵਰਗ ਜਿਲ੍ਹਾ ਪੱਧਰੀ ਕੰਪੀਟੀਸ਼ਨ ਦੇ ਫਾਈਨਲ ਮੈਚ ਬਹੁਤ ਹੀ ਦਿਲਚਸਪ ਰਹੇ।ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਫਾਈਨਲ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ। ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟਾ ਨਾਲ ਸਨਮਾਨਿਤ ਵੀ ਕੀਤਾ ਗਿਆ।
ਤੈਰਾਕੀ ਅੰ:14 ਲੜਕੇ ਦੇ ਮੁਕਾਬਲੇ ਜ਼ੋ ਕਿ  ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਈ ਗਈ। 100 ਮੀ: ਫ੍ਰੀ ਸਟਾਈਲ ਈਵੈਂਟ ਵਿੱਚ ਹੋਲੀ ਹਾਰਟ ਦੇ ਅਕਸ਼ਿਤ ਸ਼ਰਮਾ ਨੇ ਪਹਿਲਾ, ਸਪਰਿੰਗ ਡੇਲ ਸਕੂਲ ਦੇ ਕਾਵਿਯਾ ਸ਼ਰਮਾ ਨੇ ਦੂਸਰਾ, ਕਰਤਿਗਯ ਬਾਟੀਆ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀ: ਬੈਕ ਸਟ੍ਰੋਕ ਇਵੈਂਟ ਵਿੱਚ ਡੀ.ਏ.ਵੀ ਪਬਲਿਕ ਸਕੁੂਲ ਦੇ ਰਕਸ਼ਨ ਮਰਵਾਹ  ਪਹਿਲੇ, ਹੋਲੀ ਹਾਰਟ ਸਕੂਲ ਦੇ ਧਨਵੀਰ ਸ਼ਰਮਾ ਦੂਸਰੇ ਅਤੇ ਡੀ.ਏ.ਵੀ ਪਬਲਿਕ ਸਕੂਲ ਦੇ ਅਗਮ ਕੁਮਾਰ ਤੀਸਰੇ ਸਥਾਨ `ਤੇ ਰਹੇ। 50 ਮੀ: ਫ੍ਰੀ ਸਟਾਈਲ ਇਵੈਂਟ ਵਿੱਚ ਹੋਲੀ ਹਾਰਟ ਸਕੂਲ ਦੇ ਅਕਸ਼ਿਤ ਸ਼ਰਮਾ ਦਾ ਪਹਿਲਾ, ਸਪਰਿੰਗ ਡੇਅਲ ਸਕੂਲ ਦੇ ਕਾਵਿਯ ਖੰਨਾ ਦਾ ਦੂਸਰਾ ਅਤੇ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਗੁਰਕਿਰਨ ਦਾ ਤੀਸਰੇ ਆਇਆ।50 ਮੀ: ਬੈਕ ਸਟ੍ਰੋਕ ਈਵੈਂਟ ਵਿੱਚ ਹੋਲੀ ਹਾਰਟ ਸਕੂਲ ਦੇ ਧਨਬੀਰ ਸ਼ਰਮਾ ਪਹਿਲੇ, ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਗੁਰਕਿਰਨ ਦੂਸਰੇ ਅਤੇ ਡੀ.ਏ.ਵੀ ਪਬਲਿਕ ਸਕੂਲ ਦੇ ਅਗਮ ਤੀਸਰੇ ਸ਼ਤਾਨ `ਤੇ ਰਹੇ। 500 ਮੀ: ਬਟਰਫਲਾਇ ਈਵੈਂਟ ਵਿੱਚ ਕੈਮਬ੍ਰਿਜ ਇੰਟਰਨੈੈਸ਼ਨਲ ਸਕੂਲ ਦੇ ਅਰਮਾਦੀਪ ਸਿੰਘ ਪਹਿਲੇ ਸਥਾਂ `ਤੇ, ਹੋਲੀ ਹਾਰਟ ਸਕੂਲ ਦੇ ਅਮਿਤੇਸ਼ਵਰ ਸਿੰਘ ਦੂਸਰੇ ਸਥਾਨ ਅਤੇ ਡੀ.ਏ.ਵੀ ਪਬਲਿਕ ਸਕੂਲ ਦੇ ਰਕਸ਼ਨ ਮਰਵਾਹ ਤੀਸਰੇ ਸਥਾਨ `ਤੇ ਆਏ।
 ਬਾਸਕਟਬਾਲ ਅੰ: 14 ਲੜਕੇ ਅਤੇ ਲੜਕੀਆ ਦੇ ਫਾਈਨਲ ਮੈਚ ਕੰਪਨੀ ਬਾਗ ਵਿਖੇ ਸੰਪਨ ਹੋ ਗਏ । ਲੜਕਿਆਂ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਨੇ ਪਹਿਲਾ ਸਥਾਨ, ਨਵਯੁਗ ਕਲੱਬ ਨੇ ਦੂਸਰਾ ਸਥਾਂ ਅਤੇ ਸੀਨੀਅਰ ਸਟਡੀ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆ ਦੇ ਵਿੱਚ ਸ:ਸ:ਸ:ਸਕੂਲ ਮਾਲ ਰੋਡ  ਨੇ ਪਹਿਲਾ, ਨਵਯੁਗ ਕਲੱਬ ਨੇ ਦੂਸਰਾ ਅਤੇ ਮਾਊਂਟ ਲਿਟਰਾ ਸਕੂਲ ਨੇ ਤੀਜਾ ਸਾਨ ਹਾਸਲ ਕੀਤਾ।
ਰੋਲਰ ਸਕੇਟਿੰਗ ਅੰ:14 ਸਾਲ ਉਮਰ ਵਰਗ ਦੇ ਮੁਕਾਬਲੇ ਵੀਲ ਸਕੇਟਿੰਗ ਰਿੰਕ ਲੋਹਾਰਕਾ ਰੋਡ ਅੰਮ੍ਰਿਤਸਰ ਵਿਖੇ ਕਰਵਾਏ ਗਏ। ਕੁਆਡਜ ਰੇਸਿਜ਼ ਦੇ ਰਿੰਕ ਰੇਸ-1 500 ਮੀ ਈਵੈਂਟ ਵਿੱਚ ਮਾਂਵ ਪਬਲਿਕ ਸਕੂਲ ਦੇ ਨਿਖਿਲ ਨਾਗਪਾਲ ਪਹਿਲੇ, ਡੀਏਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਲਕਸ਼ਿਤ ਦੂਸਰੇ ਅਤੇ ਸੇਂਟ ਫਰਾਂਸਿਸ ਸਕੂਲ ਦੇ ਅਭੈਪ੍ਰਤਾਪ ਸਿੰਘ ਤੀਸਰੇ ਸਥਾਨ `ਤੇ ਰਹੇ। ਰਿੰਕ ਰੇਸ-2 1000 ਮੀ: ਈਵੈਂਟ ਵਿੱਚ ਡੀ.ਪੀ.ਐਸ ਸਕੂਲ ਦੇ ਦਾਨਬੀਰ ਸਿੰਘ ਕੰਵਰ ਪਹਿਲੇ ਤੇ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਲਕਸ਼ਿਤ ਬਾਸਲ ਦੂਸਰੇ ਅਤੇ ਸੇਂਟ ਫਰਾਂਸਿਸ ਸਕੂਲ ਦੇ ਅਭੈਪ੍ਰਤਾਪ ਸਿੰਘ ਤੀਸਰੇ ਸਥਾਨ `ਤੇ ਰਹੇ । ਰੋਡ ਰੇਸ-1 2000 ਮੀ: ਈਵੈਂਟ ਵਿੱਚ  ਮਾਂਵ ਪਬਲਿਕ ਸਕੂਲ ਦੇ ਨਿਖਿਲ ਨਾਗਪਾਲ ਪਹਿਲੇੇ, ਡੀ.ਪੀ.ਐਸ ਸਕੂਲ ਦੇ ਦਾਨਬੀਰ ਸਿੰਘ ਕਨਵਰ ਦੂਸਰੇ ਅਤੇ ਐਸ.ਐਲ.ਬੀ.ਵੀ.ਬੀ ਸਕੂਲ ਦੇ ਆਰੀਅਨ ਤੀਸਰੇ ਸਥਾਨ `ਤੇ ਰਹੇ।ਇੰਨਲਾਈਨ ਟਰੈਕ ਰੇਸਿਜ਼ ਦੇ ਰਿੰਕ ਰੇਸ-3 500 ਮੀ ਈਵੈਂਟ ਵਿੱਚ ਜੂਨੀਅਰ ਸਟੱਡੀ ਸਕੂਲ ਦੇ ਸਹਿਜਹਰਿੰਦਰ ਸਿੰਘ ਪਹਿਲੇ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਅਵੀਰਾਜ ਸਿੰਘ ਦੂਸਰੇ ਅਤੇ ਸਪਰਿੰਗ ਡੇਲ ਸਕੂਲ ਦੇ ਸੁਮੇਰ ਸਿੰਘ ਤੀਸਰੇ ਸਥਾਨ ਰਹੇ।ਰਿੰਕ ਰੇਸ-4 1000 ਮੀ: ਈਵੈਂਟ ਵਿੱਚ ਡੀਏਵੀ ਇੰਟਰਨੈਸ਼ਨਲ ਸਕੂਲ ਦੇ ਅੰਸ਼ ਕਪੂਰ ਪਹਿਲੇ ਸਥਾਂ ਤੇ, ਜੂਨੀਅਰ ਸਟੱਡੀ ਸਕੂਲ ਦੇ ਸਹਿਜਹਰਿੰਦਰ ਸਿੰਘ ਦੂਸਰੇ ਅਤੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਅਵੀਰਾਜ ਸਿੰਘ ਤੀਸਰੇ ਸਥਾਂ ਤੇ ਰਹੇ। ਇੰਨਲਾਈਨ ਰੋਡ ਰੇਸਿਜ਼ ਦੇ ਰੋਡਰੇਸ-2 , 1 ਲੈਪ ਇਵੈਂਟ ਵਿੱਚ ਡੀਏਵੀ ਇੰਟਰਨੈਸ਼ਨਲ ਸਕੂਲ ਦੇ ਅੰਸ਼ ਕਪੂਰ ਪਹਿਲੇ ਸਥਾਨ `ਤੇ, ਜੂਨੀਅਰ ਸਟਡੀ ਸਕੂਲ ਦੇ ਸਹਿਜਹਰਿੰਦਰ ਸਿੰਘ ਦੂਸਰੇ  ਅਤੇ ਸਪਰਿੰਗ ਡੇਲ ਸਕੂਲ ਦੇ ਸੂਮੇਰ ਸਿੰਘ ਤੀਸਰੇ ਸਥਾਨ `ਤੇ ਰਹੇ। ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਅੰਸ਼ ਕਪੂਰ ਪਹਿਲੇ ਡੀ.ਏ.ਵੀ ਇੰਟਨੈਸ਼ਨਲ ਸਕੂਲ ਦੇ ਅਵੀਰਾਜ ਸਿੰਘ ਦੂਸਰੇ .ੇ ਅਤੇ ਹੋਲੀ ਹਾਰਟ ਪਰੈਜੀਡੈਂਸੀ ਸਕੂਲ ਦੇ ਅੰਸ਼ ਚੋਹਾਂ ਤੀਸਰੇ `ਤੇ ਆਏ।
ਫੁੱਟਬਾਲ ਅੰ: 14 ਲੜਕਿਆ ਦੇ ਫਾਈਨਲ ਮੈਚ ਜ਼ੋ ਕਿ ਖਾਲਸਾ ਕਾਲਜੀਏਟ ਸਕੂਲ ਵਿਖੇ ਹੋਏ ।  ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਦੀ ਟੀਮ ਪਹਿਲੇ ਸਥਾਂ ਤੇ ਰਹੀ, ਡੀ.ਆਈ.ਪੀ.ਐਸ ਮਹਿਤਾ ਦੀ ਟੀਮ ਦੂਸਰੇ ਸਥਾਂ ਤੇ ਰਹੀ , ਦਿੱਲੀ ਪਬਲਿਕ ਸਕੂਲ ਮਾਂ੍ਹਵਾਲਾ ਦੀ ਟੀਮ ਤੀਸਰੇ ਸਥਾਂ ਤੇ ਰਹੀ।
ਹਾਕੀ ਅੰ: 14 ਲੜਕੇ ਅਤੇ ਲੜਕੀਆ ਦੇ ਮੈਚ  ਹਾਕੀ ਐਸੋਟ੍ਰੋਟਰਫ ਜੀ.ਐਨ.ਡੀ.ਯੁ ਵਿਖੇ ਕਰਵਾਏ ਜਾ ਰਹੇ ਹਨ ।ਟੂਰਨਾਂਮੈਂਟ ਦੀ ਸ਼ੁਰੂਆਤ ਸ੍ਰੀ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ,ਅੰਮ੍ਰਿਤਸਰ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤੀ।  ਲੜਕਿਆ ਦਾ ਪਹਿਲਾ ਮੈਚ ਖਾਲਸਾ ਕਾਲਜ ਪਬਲਿਕ ਸਕੂਲ ਸ:ਸ:ਸਕੂਲ ਅਟਾਰੀ ਵਿੱਚਕਾਰ ਹੋਇਆ । ਦੂਸਰਾ ਮੈਚ ਸਠਿਆਲਾ ਕਲੱਬ ਅਤੇ ਸ:ਸ:ਸ:ਸਕੂਲ ਪਰਿਆਮ ਨੰਗ ਵਿੱਚਕਾਰ ਹੋਇਆ ਜਿਸ ਵਿੱਚੋ ਸ:ਸ:ਸਕੂਲ ਵਰਿਆਮ ਨੰਗ ਦੀ ਟੀਮ 0-2 ਅੰਕਾਂ ਨਾਲ ਜੇਤੂ ਰਹੀ। ਤੀਸਰਾ ਮੈਚ ਸ:ਸ:ਸ: ਸਕੂਲ ਅਟਾਰੀ ਅਤੇ ਪਾਤ ਸ਼ੀਕਰ ਪਬਲਿਕ ਸਕੂਲ ਬਿਆਸ ਵਿੱਚਕਾਰ ਹੋਇਆ ਜਿਸ ਵਿੱਚ ਪਾਤ ਸ਼ੀਕਰ ਪਬਲਿਕ ਸਕੂਲ ਬਿਆਸ ਦੀ ਟੀਮ 2-3 ਅੰਕਾ ਨਾਲ ਜੇਤੂ ਰਹੀ।  ਚੌਥਾ ਮੈਚ  ਬੁਤਾਲਾ  ਕਲੱਬ ਅਤੇ ਖਾਲਸਾ ਅਕੈਡਮੀ ਮਹਿਤਾ ਵਿੱਚਕਾਰ ਹੋਇਆ ਜਿਸ ਵਿੱਚ ਖਾਲਸਾ ਅਕੈਡਮੀ ਮਹਿਤਾ ਦੀ ਟੀਮ 0-3 ਅੰਕਾਂ ਨਾਲ ਜੇਤੂ ਰਹੀ।ਪੰਜਵਾ ਮੈਚ  ਰੇਵਨ ਇੰਟਰਨੈਸ਼ਨਲ ਸਕੂਲ ਅਤੇ ਚਵਿੰਡਾ ਦੇਵੀ ਪਬਲਿਕ ਸਕੂਲ ਵਿੱਚਕਾਰ ਹੋਇਆ। ਜਿਸ ਵਿੱਚੋ ਚਵਿੰਡਾ ਦੇਵੀ ਪਬਲਿਕ ਸਕੂਲ 0-6 ਅੰਕਾਂ ਨਾਲ ਜੇਤੂ ਰਿਹਾ  ਲੜਕੀਆ ਦਾ ਪਹਿਲਾ ਮੈਚ ਸਠਿਆਲਾ ਕਲੱਬ ਅਤੇ ਖਾਲਸਾ ਅਕੈਡਮੀ ਮਹਿਤਾ ਵਿੱਚਕਾਰ ਹੋਇਆ ਜਿਸ ਵਿੱਚੋ ਖਾਲਸਾ ਅਕੈਡਮੀ ਮਹਿਤਾ  0-5 ਅੰਕਾਂ ਨਾਲ ਜੇਤੂ ਰਹੀ। ਦੂਸਰਾ ਮੈਚ ਪਾਤ ਸ਼ੀਕਰ ਪਬਲਿਕ ਸਕੂਲ ਬਿਆਸ ਅਤੇ ਖਾਲਸਾ ਅਕੈਡਮੀ ਮਹਿਤਾ ਵਿੱਚਕਾਰ ਹੋਇਆ ਜਿਸ ਵਿੱਚੋ ਖਾਲਸਾ ਅਕੈਡਮੀ ਮਹਿਤਾ 0-03 ਅੰਕਾ ਨਾਲ ਜੇਤੂ ਰਹੀ।
    ਇਸ ਮੌਕੇ ਤੇ  ਸ੍ਰੀ ਅਮਿਤ ਕੁਮਾਰ ਹਾਕੀ ਡੀ.ਪੀ.ਈ, ਸ੍ਰੀ ਗੁਹਲ ਸ਼ਰਮਾ ਹਾਕੀ ਡੀ.ਪੀ.ਈ ਬਿਆਸ, ਸ੍ਰੀ ਨਵਜੀਤ ਸਿੰਘ ਐਮ.ਪੀ.ਈ, ਅਟਾਰੀ, ਸ੍ਰੀ ਬਖਸ਼ੀਸ਼ ਸਿੰਘ ਕੋਚ ਹਾਕੀ ਪੀ.ਈ.ਐਸ.ਬੀ, ਸ੍ਰੀ ਪਰਮਜੀਤ ਸਿੰਘ , ਮਹਾਰਾਜਾ ਰਣਜੀਤ ਸਿੰਘ ਅਕੈਡਮੀ ਹਾਕੀ ਕੋਚ,   ਸ੍ਰੀ ਗੁਰਿੰਦਰ ਸਿੰਘ ਹੁੰਦਲ ਸੀ:ਸਹਾਇਕ, ਪੀ.ਟੀ ਅਵਤਾਰ ਸਿੰਘ ਬਾਸਕਟਬਾਲ ਕੋਚ, ਡੈਂਮਗੰਝ ਸਕੂਲ, ਰਵਿੰਦਰ ਸਿੰਘ ਬਿੰਦਾ ਪੀ.ਟੀ.ਆਈ  ਸ੍ਰੀ ਇੰਦਰਵੀਰ ਸਿੰਘ, ਸਾਫਟਬਾਲ ਕੋਚ, ਸ੍ਰੀ ਸਿਮਰਨਜੀਤ ਸਿੰਘ, ਸਾਈਕਲਿੰਗ ਕੋਚ, ਸ੍ਰੀ ਅਕਾਸ਼ਦੀਪ ਜਿਮਨਾਸਟਿਕ ਕੋਚ, ਮਿਸ ਸਵਿਤਾ ਕੁਮਾਰੀ ਐਥਲੈਟਿਕਸ ਕੋਚ, ਸ੍ਰੀ ਵਿਨੋਦ ਸਾਗਵਾਂ ਤੈਰਾਕ ਕੋਚ, ਸ੍ਰੀ ਜ਼ਸਪ੍ਰੀਤ ਸਿੰਘ ਬਾਕਸਿੰਗ ਕੋਚ, ਸ੍ਰੀ ਗੁਰਮੀਤ ਸਿੰਘ ਬਾਕਸਕਟਬਾਲ ਕੋਚ, ਸ੍ਰੀਮਤੀ ਨੀਤੂ ਬਾਲਾ ਜਿਮਨਾਸਟਿਕ ਕੋਚ, ਸ੍ਰੀ ਜ਼ਸਵੰਤ ਸਿੰਘ ਢਿੱਲੋ ਹੈਂਡਬਾਲ ਕੋਚ, ਸ੍ਰੀ ਬਲਬੀਰ ਸਿੰਘ ਜਿਮਨਾਸਟਿਕ ਕੋਚ, ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋਚ, ਸ੍ਰੀਮਤੀ ਰਾਜਬੀਰ ਕੌਰ, ਕਬੱਡੀ ਕੋਚ, ਸ੍ਰੀ ਕਰਮਜੀਤ ਸਿੰਘ ਜੂਡੋ ਕੋਚ, ਸ੍ਰੀ ਪ੍ਹਭਜੋਤ ਸਿੰਘ ਫੁੱਟਬਾਲ ਕੋਚ ਹਾਜਰ ਸਨ।
 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply