ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਨਿਮਪਾ ਵਲੋਂ ਆਯੋਜਿਤ “ਸ਼੍ਰੀਮਦ ਭਗਵਤ ਗੀਤਾ ਗਿਆਨ ਪ੍ਰਤੀਯੋਗਿਤਾ“ ਦਾ ਸਨਮਾਨ ਪ੍ਰੋਗਰਾਮ ਕਰਵਾਇਆ ਗਿਆ।ਮੇਅਰ ਕਰਮਜੀਤ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦਕਿ ਨਿਮਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ, ਪ੍ਰੇਮ ਸਾਗਰ ਕਾਲੀਆ, ਅਰੁਣ ਖੰਨਾ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ।ਮੁੱਖ ਮਹਿਮਾਨ ਮੇਅਰ ਰਿੰਟੂ ਨੇ ਜੇਤੂ ਰਹੇ ਦੇਵ ਗੁਪਤਾ ਜਮਾਤ ਸੱਤਵੀਂ ਨੂੰ ਪਹਿਲਾ, ਨਵਇਨਾਇਤ ਤੇ ਸਾਸ਼ਕ ਅਰੋੜਾ ਜਮਾਤ ਸੱਤਵੀਂ, ਤਨਵੀਰ ਕੌਰ ਜਮਾਤ ਨੌਵੀਂ ਨੂੰ ਦੂਜਾ ਅਤੇ ਅਸ਼ਿਕਾ ਕਾਲਰਾ ਜਮਾਤ ਸੱਤਵੀਂ, ਖੁਸ਼ੀ ਅਰੋੜਾ ਜਮਾਤ ਨੌਵੀਂ ਨੂੰ ਤੀਸਰਾ ਇਨਾਮ ਦਿੱਤਾ।ਬਿਹਤਰੀਨ ਪ੍ਰਦਰਸ਼ਂ ਲਈ ਇਨ੍ਹਾਂ ਨੂੰ ਟਰਾਫ਼ੀ ਤੇ ਹੋਰ 20 ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ ।
ਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਧਰਮ ਦਾ ਅਰਥ ਸਮਝਾਇਆ।ਮਹਾਭਾਰਤ ਤੋਂ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਪ੍ਰਭੂ ਕ੍ਰਿਸ਼ਨ ਜਿੰਨ੍ਹਾਂ ਨੇ ਅਰਜੁਨ ਨੂੰ ਗਿਆਨ ਦਿੱਤਾ ਸੀ ਕਿ ਉਹ ਹਮੇਸ਼ਾਂ ਬੇਇਨਸਾਫੀ ਦੇ ਵਿਰੁੱਧ ਖੜਾ ਰਹੇ।ਗੁਰਸ਼ਰਨ ਸਿੰਘ ਬੱਬਰ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਉਹ ਫਲ ਦੀ ਇੱਛਾ ਨਾ ਕਰਦੇ ਹੋਏ ਆਪਣੇ ਕਰਮ ਕਰਦੇ ਰਹਿਣ।
ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਮੇਅਰ ਕਰਮਜੀਤ ਸਿੰਘ ਨੂੰ ਸਨਮਾਨ ਚਿੰਨ੍ਹਾਂ ਦਿੰਦੇ ਹੋਏ ਉਨਾਂ ਦਾ ਧੰਨਵਾਦ ਕੀਤਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …