Tuesday, July 29, 2025
Breaking News

ਪਾਕਿਸਤਾਨ ਸਰਕਾਰ ਦੇ ਫੈਸਲੇ ਨਾਲ ਕਰਤਾਰਪੁਰ ਲਾਂਘਾ ਮੁਕੰਮਲ ਹੋਣ ਦੀ ਬਣੀ ਉਮੀਦ – ਮੰਚ

ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਉਘੀ ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰੀ ਗੁਰੂ ਨਾਨਕ ਦੇਵ Kartarpur Corridorਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਦਾ ਲਾਂਘਾ ਨਵੰਬਰ ਵਿੱਚ ਮਨਾਏ ਜਾ ਰਹੇ ਗੁਰਪੁਰਬ ਤੋਂ ਪਹਿਲਾਂ ਮੁਕੰਮਲ ਕਰ ਦੇਣ ਦੇ ਐਲਾਨ ਦਾ ਸਵਾਗਤ ਕਰਦਿਆਂ ਪਾਕਿਸਤਾਨ ਦੀ ਸਰਕਾਰ ਦਾ ਧੰਨਵਾਦ ਕੀਤਾ ਹੈ।ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਸਮੂਹ ਮੰਚ ਮੈਂਬਰਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਆਸ ਪ੍ਰਗਟਾਈ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਘੇਂ ਦੇ ਖੁੱਲ੍ਹਣ ਉਪਰੰਤ ਜਿਥੇ ਦੋਵਾਂ ਗਵਾਂਢੀ ਮੁਲਕਾਂ ਦੇ ਸਿਆਸੀ, ਸਭਿਆਚਾਰਕ, ਵਪਾਰਕ, ਕੂਟਨੀਤਕ ਤੇ ਧਾਰਮਿਕ ਸਬੰਧ ਫਿਰ ਤੋਂ ਬਹਾਲ ਹੋ ਸਕਣਗੇ, ਉਥੇ ਜਗਤ-ਗੁਰੂ ਬਾਬਾ ਨਾਨਕ ਜੀ ਦੀ ਸਰਬਸਾਂਝੀ ਬਾਣੀ, ਸਿਧਾਂਤ, ਫਲਸਫਾ ਅਤੇ ਉਪਦੇਸ਼ ਦੋਵਾਂ ਗੁਆਂਢੀ ਮੁਲਕਾਂ ਦੀ ਅਸਥਾਈ ਨਫਰਤ ਖਤਮ ਕਰਨ `ਚ ਸਹਾਈ ਹੋਣਗੇ ।
ਅਣਖੀ ਨੇ ਕਿਹਾ ਕਿ 5 ਅਗਸਤ 2019 ਨੂੰ ਭਾਰਤ ਦੀ ਸੰਸਦ ਵਿਚ ਜੰਮੂ-ਕਸ਼ਮੀਰ ਸਬੰੰਧੀ ਧਾਰਾ 370 ਅਤੇ 35-ਏ ਵਿੱਚ ਵੱਡੀਆਂ ਤਬਦੀਲੀਆਂ ਉਪਰੰਤ ਪਾਕਿਸਤਾਨ ਦੇ ਵਜੀਰ-ਏ-ਆਜਮ ਇਮਰਾਨ ਖਾਂ ਅਤੇ ਉਨਾਂ ਦੇ ਬਾਕੀ ਸਾਥੀ ਮੰਤਰੀਆਂ ਵਲੋ ਲਏ ਗਏ ਫੈਸਲੇ ਤਹਿਤ ਪਾਕਿਸਤਾਨ ਸਰਕਾਰ ਵਲੋਂ ਭਾਰਤ ਨਾਲ ਵਪਾਰਿਕ ਸਬੰਧ ਖਤਮ ਕਰ ਦਿੱਤੇ ਹਨ, ਸਮਝੌਤਾ ਐਕਸਪ੍ਰੈਸ ਰੇਲਗੱਡੀ ਅਤੇ ਬੱਸਾਂ ਨੂੰ ਬਰੇਕਾਂ ਲਾ ਦਿੱਤੀਆਂ ਹਨ, ਫਿਲਮੀ ਅਤੇ ਸਭਿਆਚਾਰਕ ਸਬੰਧਾਂ ਨੂੰ ਖਤਮ ਕਰ ਦਿੱਤਾ ਹੈ, ਸਫਾਰਤੀ ਸਬੰਧ ਤੋੜ ਕੇ ਇਸ ਮਸਲੇ ਨੂੰ ਅੰਤਰਰਾਸ਼ਤਰੀ ਪੱਧਰ `ਤੇ ਉਭਾਰਣ ਦੇ ਯਤਨ ਅਰੰਭ ਕੀਤੇ ਗਏ।ਪ੍ਰੰਤੂ ਅਜਿਹੀ ਗਰਮ ਅਤੇ ਲੂਸਵੀਂ ਰਾਜਨੀਤਕ ਅਤੇ ਕੂਟਨੀਤਕ ਫਿਜ਼ਾ ਵਿਚੋਂ ਸਰਹੱਦ ਪਾਰੋਂ ਇਕ ਸ਼ੀਤਲ ਅਤੇ ਠੰਡਾ ਬੁਲਾ ਇਹ ਆਇਆ ਕਿ ਇਸ ਸਾਰੇ ਕੁੜੱਤਣ ਭਰੇ ਮਾਹੌਲ ਦਾ ਧਾਰਮਿਕ ਮਹਤੱਵ ਦੇ “ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ” ਦੀ ਉਸਾਰੀ `ਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਅਤੇ ਇਸ ਨੂੰ ਤੈਅਸ਼ੁਦਾ ਸਮੇਂ `ਚ ਮੁਕੰਮਲ ਕੀਤਾ ਜਾਵੇਗਾ।ਪਾਕਿਸਤਾਨ ਸਰਕਾਰ ਦੇ ਇਸ ਮਹੱਤਵਪੂਰਨ ਫੈਸਲੇ ਤੌਂ ਇਹ ਸਪੱਸ਼ਟ ਹੋ ਗਿਆ ਹੈ ਕਿ ਜਗਤ-ਗੁਰੂ ਬਾਬਾ ਨਾਨਕ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ ਦੋਵਾਂ ਹਮਸਾਏ ਮੁਲਕਾਂ ਸਥਿਤ ਗੁਰਧਾਮਾਂ `ਚ ਪੂਰੀ ਸ਼ਰਧਾ ਭਾਵਨਾ ਅਤੇ ਧਾਰਿਮਕ ਜਾਹੋ-ਜਲਾਲ ਨਾਲ ਸਮੂਹ ਨਾਨਕ-ਨਾਮ-ਲੇਵਾ ਸੰਗਤ ਵਲੋਂ ਮਨਾਇਆ ਜਾਵੇਗਾ।ਇਸ ਫੈਸਲੇ `ਤੇ ਪੂਰੀ ਦੁਨੀਆਂ ਦੇ ਸਿੱਖਾਂ ਅਤੇ ਨਾਨਕ-ਨਾਮ-ਲੇਵਾ ਸੰਗਤ ਵਲੋਂ ਤਸੱਲੀ ਦਾ ਇਜ਼ਹਾਰ ਕਰਦਿਆਂ ਆਸ ਕੀਤੀ ਜਾ ਰਹੀ ਹੈ ਕਿ ਦੋਵੇਂ ਮੁਲਕ ਅਰੰਭੇ ਇਸ ਕਾਰਜ਼ ਨੂੰ ਨਿਰਵਿਘਣ ਨੇਪਰੇ ਚਾੜਣਗੇ।
ਜਿਕਰਯੋਗ ਹੈ ਕਿ 5 ਅਗਸਤ ਨੂੰ ਭਾਰ ਦੀ ਸੰਸਦ `ਚ ਰਾਜਸੀ ਕਿਰਿਆਵਾਂ ਉਪਰੰਤ ਸਾਰੀ ਦੁਨੀਆਂ ਅਤੇ ਵਿਸ਼ੇਸ਼ ਕਰਕੇ ਭਾਰਤੀ ਸਿੱਖਾਂ ਅਤੇ ਨਾਨਕ-ਨਾਮ-ਲੇਵਾ ਸੰਗਤ ਨੂੰ ਫਿਕਰਮੰਦ ਕਰ ਦਿੱਤਾ ਸੀ, ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਅਤੇ ਕੂਟਨੀਤਕ ਵਿਵਾਦ ਦਾ ਅਸਰ ਕਿਤੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਘੇਂ ਦੀ ਉਸਾਰੀ `ਤੇ ਨਾ ਪੈ ਜਾਵੇ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply