ਖੈਰ ਮੰਗਾਂ ਮੈਂ ਪੰਜਾਬ ਦੀ ਰੱਬ ਕੋਲੋਂ
ਇਸਨੂੰ ਕਦੇ ਵਾ ਨਾ ਲੱਗੇ ਤੱਤੀ
ਸਦਾ ਚੜਦਾ ਰਹੇ ਸੂਰਜ ਏਥੇ
ਹੱਸਦੀਆਂ ਨੱਚਦੀਆਂ ਜਵਾਨੀਆਂ ਦਾ
ਤੂੰ ਮਾਲਕਾ ਲਾਜ ਏਸ ਦੀ ਰੱਖੀਂ।
ਪਰ ਖੌਰੇ ਕਿਸ ਚੰਦਰੇ ਨੇ ਨਜ਼ਰ ਹੈ ਇਸ ਨੂੰ ਲਾਈ
ਤੇ ਬਗੀਚੀ ਮਾਲੀ ਉਜਾੜ ਰਿਹਾ ਏ ਆਪਣੇ ਹੱਥੀਂ
ਅੱਗ ਭੈੜੀ ਫੈਲ ਗਈ ਏ ਦੇਸ਼ ਅੰਦਰ ਨਸ਼ਿਆਂ ਦੀ
ਆਓ ਰਲ ਕੇ ਰੋਕਣ ਦਾ ਯਤਨ ਕਰੀਏ ਲੋਕੋ।
ਦੇਸ਼ ਮੇਰੇ ਦੀ ਨਸ਼ਿਆਂ ਦੇ ਵਿੱਚ ਰੁੱਲਦੀ
ਜਾਏ ਜਵਾਨੀ ਉਏ ਲੋਕੋ…………
ਸੋਨੇ ਦੀ ਚਿੜੀ ਸੀ ਅਖਵਾਉਂਦਾ ਪੰਜਾਬ ਮੇਰਾ
ਪਰ ਇਹ ਕੀ ਇਸ ਦੇ ਹਿੱਸੇ ਆਇਆ
ਘਰ ਵਿੱਚ ਬੈਠੇ ਬੁੱਢੇ ਮਾਂ ਬਾਪ ਨੇ ਰੋਂਦੇ ਹੋਣੇ
ਭਰੀ ਜਵਾਨੀ ਦੇ ਵਿੱਚ ਪੁੱਤਾ ਇਹ ਕੀ ਕਹਿਰ ਕਮਾਇਆ
ਖੌਰੇ ਕੀ ਬਣੂ ਪੰਜਾਬ ਮੇਰੇ ਦਾ
ਫਿਕਰ ਕਰੋ ਕੁੱਝ ਤੇ ਸੋਚੋ
ਦੇਸ਼ ਮੇਰੇ ਦੀ ਨਸ਼ਿਆਂ ਦੇ ਵਿੱਚ ਰੁੱਲਦੀ
ਜਾਏ ਜਵਾਨੀ ਉਏ ਲੋਕੋ……………
ਬਲਤੇਜ ਸੰਧੂ ਬੁਰਜ਼
ਬੁਰਜ ਲੱਧਾ ਬਠਿੰਡਾ
ਮੋ – 9465818158