ਨਵੀਂ ਦਿੱਲੀ, 23 ਸਤੰਬਰ ( ਅੰਮ੍ਰਿਤ ਲਾਲ ਮੰਨਣ) – ਜੰਮੂ ਕਸ਼ਮੀਰ ਵਿੱਚ ਆਏ ਸੈਲਾਬ ਤੋਂ ਬਾਅਦ ਸਿੱਖ ਸੰਸਥਾਵਾਂ ਵੱਲੋਂ ਮਨੁੱਖਤਾ ਦੀ ਸੇਵਾ ਵੱਖ ਵੱਖ ਤਰੀਕਿਆਂ ਨਾਲ ਕਰਨ ਦਾ ਰੁਝਾਨ ਜਾਰੀ ਹੈ।ਇਸ ਕੜੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਪੁਰੀ ਦੇ ਪ੍ਰਧਾਨ ਸ. ਅੱਚਰ ਸਿੰਘ ਪਰਮਾਰ ਨੇ ਇਲਾਕੇ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਮਰਜੀਤ ਸਿੰਘ ਚੰਢੋਕ ਨੂੰ ਦਿੱਲੀ ਕਮੇਟੀ ਵੱਲੋਂ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਲਗਾਏ ਜਾ ਰਹੇ ਲੰਗਰਾ ਆਦਿਕ ਵਾਸਤੇ 2 ਲੱਖ ਰੁਪਏ ਦਾ ਚੈਕ ਦਿੱਲੀ ਕਮੇਟੀ ਦੇ ਨਾਂ ਸੌਂਪਿਆਂ ਹੈ। ਸਾਬਕਾ ਨਿਗਮ ਪਾਰਸ਼ਦ ਅਤੇ ਦਿੱਲੀ ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਲੋਕ ਸਭਾ ਮੈਂਬਰ ਮਨੋਜ ਤਿਵਾਰੀ ਨੂੰ ਵੈਸ਼ ਸਭਾ ਔਰਟਮ ਲਾਈਨ ਦੀ ਮੌਜੂਦਗੀ ਵਿੱਚ 1 ਲੱਖ 11,000 ਦਾ ਚੈਕ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਦਿੱਤਾ ਗਿਆ। ਇਸ ਮੌਕੇ ਵੈਸ਼ ਸਭਾ ਦੇ ਪ੍ਰਧਾਨ ਅਨੀਲ, ਸਰਪ੍ਰਸਤ ਸੁਰੇਸ਼ ਜੈਨ, ਮਨੀਸ਼ ਅਤੇ ਹੋਰ ਪਤਵੰਤੇ ਸਜੱਣ ਮੌਜੂਦ ਸਨ। ਦਿੱਲੀ ਕਮੇਟੀ ਮੈਂਬਰ ਸਮਰਦੀਪ ਸਿੰਘ ਸੰਨੀ ਨੇ ਵੀ ਰੋਹਣੀ ਇਲਾਕੇ ਦੀ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਲਗਭਗ 3 ਟ੍ਰਕ ਰਾਹਤ ਸਾਮਗ੍ਰੀ ਗੁਰਦੁਆਰਾ ਕਮੇਟੀ ਦਫ਼ਤਰ ਵਿੱਚ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਕਸ਼ਮੀਰ ਭੇਜਣ ਲਈ ਸੌਂਪੀ।
Check Also
ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …