Friday, September 20, 2024

ਖ਼ਾਲਸਾ ਕਾਲਜ ਫ਼ਾਰਮੇਸੀ ਦੇ ਵਿਦਿਆਰਥੀ ਨੇ ਬੈਡਮਿੰਟਨ ’ਚ ਜਿੱਤਿਆ ਸੋਨ ਤਗਮਾ

ਪ੍ਰਿੰਸੀਪਲ ਡਾ. ਧਵਨ ਦੀਆਂ ਕਾਲਜ ਪ੍ਰਤੀ ਸੇਵਾਵਾਂ ਸ਼ਾਨਦਾਰ – ਛੀਨਾ
ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਦੇ ਵਿਦਿਆਰਥੀ ਜਿੱਥੇ ਨਿੱਤ PUNJ1309201904ਨਵੀਆਂ ਖੋਜ਼ਾਂ ਅਤੇ ਜੜ੍ਹੀਆਂ ਬੂਟੀਆਂ ਦੀ ਮਦਦ ਨਾਲ ਇਨਸਾਨ ਨੂੰ ਰੋਗ ਮੁਕਤ ਕਰਨ ਲਈ ਦਵਾਈਆਂ ਤਿਆਰ ਕਰਨ ’ਚ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੇ ਹਨ, ਉਥੇ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ’ਚ ਆਪਣੇ ਕਾਲਜ ਅਤੇ ਮਾਤਾ ਦਾ ਨਾਮ ਰੌਸ਼ਨ ਕਰ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਮੈਨੇਜ਼ਮੈਂਟ ਦਫ਼ਤਰ ਵਿਖੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਬੈਡਮਿੰਟਨ ਪ੍ਰਤੀਯੋਗਤਾ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਹਾਸਲ ਕਰਨ ਉਪਰੰਤ ਇੱਥੇ ਪੁੱਜੇ ਫ਼ਾਰਮੇਸੀ ਕਾਲਜ ਦੇ ਵਿਦਿਆਰਥੀ ਦੀ ਹੌਂਸਲਾ ਅਫ਼ਜਾਈ ਕਰਨ ਸਮੇਂ ਕੀਤਾ।
    ਕਾਲਜ ਪ੍ਰਿੰਸੀਪਲ ਡਾ. ਆਰ. ਕੇ. ਧਵਨ ਨੇ ਸ: ਛੀਨਾ ਅਤੇ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਫ਼ਾਰਮੇਸੀ ਸਮੈਸਟਰ ਪਹਿਲਾਂ ਦੇ ਵਿਦਿਆਰਥੀ ਅਨੀਕੇਤ ਪਟਨਾ (ਬਿਹਾਰ) ਵਿਖੇ ਹੋਈਆਂ ਤੀਜੀ ਓਪਨ ਨੈਸ਼ਨਲ ਚੈਂਪੀਅਨਸ਼ਿਪ ’ਚ ਬੈਡਮਿੰਟਨ ਦੀ ਖੇਡ ’ਚ ਆਪਣੀ ਹੁਨਰ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਇਸ ਖੇਡ ’ਚ ਪੂਰੇ ਭਾਰਤ ’ਚੋਂ ਜਿਸ ’ਚ ਬੰਗਾਲ, ਬਿਹਾਰ, ਝਾਰਖੰਡ, ਮਹਾਰਾਸ਼ਟਰਾ, ਹਰਿਆਣਾ ਆਦਿ ਸਮੇਤ ਕਰੀਬ 10 ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ।ਪ੍ਰਿੰਸੀਪਲ ਡਾ. ਧਵਨ ਨੇ ਮੈਨੇਜ਼ਮੈਂਟ ਖਾਸ ਕਰਕੇ ਛੀਨਾ ਵੱਲੋਂ ਕਾਲਜ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਅਤੇ ਸਮਾਜ ’ਚ ਹਰੇਕ ਪ੍ਰਕਾਰ ਦੇ ਪਹਿਲੂਆਂ ਨਾਲ ਨਜਿੱਠਣ ਦੇ ਕਾਬਲ ਬਣਾਉਣ ਲਈ ਯਤਨਸ਼ੀਲ ਹੈ।
    ਆਨ. ਸਕੱਤਰ ਛੀਨਾ ਨੇ ਡਾ. ਧਵਨ ਵਲੋਂ ਸੰਸਥਾ ਵਿਖੇ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕੌਂਸਲ ਦੇ ਅੰਡਰ ਸੈਕਟਰੀ ਡੀ.ਐਸ ਰਟੌਲ, ਡਾ. ਨਿਤੀਸ਼ ਭਾਟੀਆ ਆਦਿ ਹਾਜ਼ਰ ਸਨ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply