ਸੰਗਰੂਰ/ ਲੌਂਗੋਵਾਲ, 28 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ) ਨੇ ਸਰਕਾਰੀ ਮਹਿੰਦਰਾ ਕਾਲਜ ਵਿੱਚ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਹੈ।ਸੂਬਾ ਸਹਾਇਕ ਸਕੱਤਰ ਏ.ਬੀ.ਵੀ.ਪੀ ਪੰਜਾਬ ਸੁਖਦੀਪ ਸਿੰਘ ਖੈਰਾ ਅਤੇ ਜ਼ਿਲ੍ਹਾ ਸੰਯੋਜਕ ਆਕਾਸ਼ ਨੈਨ ਨੇ ਨਵੀਂ ਟੀਮ ਐਲਾਨੀ।ਕੁਨਾਲ ਭੁੱਲਣ ਪ੍ਰਧਾਨ, ਅਮਨਜੋਤ ਕੌਰ ਸਕੱਤਰ ਅਤੇ ਪ੍ਰੀਤ ਮੇਹਰਾ ਅਤੇ ਕਰਨ ਯਾਦਵ ਉਪ ਪ੍ਰਧਾਨ ਬਣਾਇਆ ਗਿਆ। ਸੁਖਦੀਪ ਖੈਰਾ ਨੇ ਜਿਥੇ ਨਵੀਂ ਟੀਮ ਨੂੰ ਵਧਾਈ ਦਿੱਤੀ ਉਥੇ ਉਨ੍ਹਾਂ ਕਿਹਾ ਕਿ ਇਹ ਟੀਮ ਪੂਰਾ ਸਾਲ ਵਿਦਿਆਰਥੀਆਂ ਦੇ ਹਿੱਤਾਂ ਲਈ ਕੰਮ ਕਰੇਗੀ।ਜ਼ਿਲ੍ਹਾ ਸੰਯੋਜਕ ਆਕਾਸ਼ ਨੈਨ ਨੇ ਦੱਸਿਆ ਕਿ ਸੈਲਫੀ ਵਿਦ ਕੈਂਪਸ ਯੂਨਿਟ ਦੇ ਅਧੀਨ ਬਾਕੀ ਕਾਲਜਾਂ ਵਿੱਚ ਵੀ ਨਵੀਂ ਟੀਮ ਦੀ ਘੋਸ਼ਣਾ ਹੋਵੇਗੀ।ਕਰਜਕਾਰਨੀ ਵਿੱਚ ਐਗਰੀਕਲਚਰ ਡਿਪਾਰਟਮੈਂਟ ਇੰਚਾਰਜ ਸੰਜੀਵ ਰਵੀਸ਼, ਸਾਇੰਸ ਡਿਪਾਰਟਮੈਂਟ ਇੰਚਾਰਜ ਗੌਰਵ ਡਾਂਡਾ, ਕਾਲਜ ਗਰਲ ਇੰਚਾਰਜ ਰਿਤਿਕਾ ਨਿਯੁੱਕਤ ਕੀਤਾ ਗਿਆ।ਇਸ ਸਮੇਂ ਵਿਭਾਗ ਸੰਗਠਨ ਮੰਤਰੀ ਸੌਰਭ ਕਪੂਰ, ਵਿਭਾਗ ਸੰਯੋਜਕ ਗੌਰਵ ਰਾਣਾ, ਨਬੀ ਖੈਰਾ, ਵਿਕਾਸ ਬਲਬੇੜਾ, ਮਨੋਜ ਆਦਿ ਵਰਕਰ ਮੌਜੂਦ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …