Friday, December 27, 2024

ਗਰਮੀ (ਕਵਿਤਾ)

ਸੂਰਜ ਜੀ! ਕਿੰਨੀ ਕੀਤੀ ਗਰਮੀ,
ਥੋੜ੍ਹੀ ਜਿਹੀ ਵਰਤੋ ਨਰਮੀ।
ਸਾਡੇ ਕੋਲੋਂ ਪੜ੍ਹ ਨਾ ਹੋਵੇ,
ਲੱਪੋ-ਲੱਪ ਪਸੀਨਾ ਚੋਵੇ।
ਛੁੱੱਟੀ ਕਰ ਜਦ ਘਰ ਆਈਏ,
ਬੇਹਾਲ ਹੋਏ ਕੀ ਸੁਣਾਈਏ।
ਚਿਹਰੇ ਸਾਡੇ ਹੋ ਗਏ ਕਾਲ਼ੇ,
ਕੁੱਝ ਰਹਿਮ ਕਰ ਉਪਰ ਵਾਲੇ।
ਸੂਰਜ ਬੋਲਿਆ ਅੱਗੋਂ ਝੱਟ-ਪੱਟ,
ਰੁੱਖ ਸਾਰੇ ਤੁਸੀਂ ਦਿੱਤੇ ਕੱਟ।
ਹਰੇਕ ਮਨੁੱਖ ਲਾਵੇ ਰੁੱਖ,
ਜੇਕਰ ਲੈਣਾ ਚਾਹੁੰਦੇ ਸੁੱਖ।
ਠੰਡੀ ਫਿਰ ਹਵਾ ਆਵੇਗੀ,
ਮੀਂਹ ਆਪਣੇ ਨਾਲ ਲਿਆਵੇਗੀ।
ਸ਼ੁੱਧ ਹੋਵੇਗਾ ਆਲਾ ਦੁਆਲਾ,
`ਸੁਖਬੀਰ` ਜੀਵਨ ਹੋਵੇ ਸੁਖਾਲ਼ਾ।
Khurmanian

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply