ਵਿਦਿਆ ਦੇ ਖੇਤਰ ਨੇ ਪੜੋ ਪੰਜਾਬ ਪੜਾਓ ਪੰਜਾਬ ਨਾਲ
ਕਈ ਉਚੀਆਂ ਮੱਲਾਂ ਨੇ ਮਾਰੀਆਂ
ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ।
ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੁੰ ਅਧਿਆਪਕ
ਖੇਡ-ਵਿਧੀ ਰਾਹੀ ਪੜਨ ਦੀਆਂ ਕਰਾਉਣ ਤਿਆਰੀਆਂ
ਵਿਦਿਆਰਥੀ ਹੱਸਣ-ਖੇਡਣ ਸਿੱਖਣ, ਘਰ ਜਾ ਕੇ ਖੁਸ਼ੀ ਖੁਸ਼ੀ
ਫਿਰ ਸਕੂਲ ਆਉਣ ਦੀਆਂ ਕਰਨ ਤਿਆਰੀਆਂ
ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ।
ਪ੍ਰਾਇਮਰੀ ਦੇ ਪੱਧਰ ਲਈ ਵੀ ਪੜੋ ਪੰਜਾਬ ਪੜਾਓ ਪੰਜਾਬ
ਨੇ ਕਈ ਟੀਮਾਂ ਨੇ ਉਤਾਰੀਆਂ
ਪਹਿਲਾਂ ਬੇਸ ਲਾਈਨ ਨੇ ਵਿਦਿਆਰਥੀਆਂ ਦੀਆਂ
ਚੈਕ ਕੀਤੀਆਂ ਕਮੀਆਂ ਸਾਰੀਆਂ
ਵਿਦਿਆਰਥੀ ਦੇ ਟੀਚੇ ਦੇਖ ਕੇ ਉਹਨਾਂ ਨੂੰ ਗਰੁੱਪਾਂ ਵਿੱਚ ਵੰਡ ਕੇ
ਪੜਾਉਣ ਲਈ ਅਧਿਆਪਕਾਂ ਨੇ ਕੀਤੀਆਂ ਤਿਆਰੀਆਂ
ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ।
ਮਿਡ ਟੈਸਟ ਵਿੱਚ ਟੈਸਟਿੰਗ ਟੂਲ ਵਰਤ ਕੇ ਪ੍ਰਾਪਤ ਕੀਤੇ
ਟੀਚਿਆਂ ਮੁਤਾਬਿਕ ਵਿਦਿਆਰਥੀਆਂ ਦੀਆਂ ਪਰਖੀਆਂ
ਜਾਣੀਆਂ ਪ੍ਰਾਪਤੀਆਂ ਅਤੇ ਜਾਣਕਾਰੀਆਂ
ਜੇ ਰਹਿ ਗਏ ਵਿਦਿਆਰਥੀ ਫਿਰ ਮਿਡ ਟੈਸਟ ਦੇ ਟੀਚੇ ਤੋਂ ਪਿਛੇ
ਫਿਰ ਆਉਣੀਆਂ ਪੋਸਟ ਟੈਸਟ ਦੀਆਂ ਵਾਰੀਆਂ
ਬੀ.ਐਮ.ਟੀ, ਸੀ.ਐਮ.ਟੀ ਸਾਹਿਬਾਨਾਂ ਨੇ ਵਿਦਿਆਰਥੀਆਂ
ਨੂੰ ਮਿਥੇ ਟੀਚਿਆਂ `ਤੇ ਪਹੁੰਚਾਉਣ ਲਈ ਸੈਮੀਨਾਰਾਂ ਰਾਹੀ ਅਧਿਆਪਕਾਂ ਨੂੰ
ਵਿਸ਼ਿਆਂ ਨੂੰ ਪੜਾਉਣ ਦੀਆਂ ਦੇਣੀਆਂ ਨੇ ਜਾਣਕਾਰੀਆਂ
ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ।
ਰਜਿੰਦਰ ਪਾਲ ਕੌਰ ਸੰਧੂ ਐਮ.ਐਸ.ਸੀ (ਬੀ.ਐਡ)
ਈ.ਟੀ.ਟੀ ਅਧਿ. ਸ਼.ਪ੍ਰ.ਸ ਸ਼ੁਕਰਪੁਰਾ,
ਬਟਾਲਾ-2, ਗੁਰਦਾਸਪੁਰ।
ਮੋ- 98723 95050