ਪਠਾਨਕੋਟ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਏ.ਡੀ.ਜੀ.ਪੀ (ਜੇਲ੍ਹਾਂ) ਪੰਜਾਬ ਚੰਡੀਗੜ ਦੇ ਹੁਕਮਾਂ `ਤੇ ਸਬ ਜੇਲ੍ਹ ਪਠਾਨਕੋਟ `ਚ
ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਦੌਰਾਨ ਗਿਆਨੀ ਗੁਰਦੀਪ ਸਿੰਘ, ਕਥਾ ਵਾਚਕ (ਫਿਰੋਜ਼ਪੁਰ ਵਾਲਿਆਂ) ਨੇ ਕਥਾ ਅਤੇ ਕੀਰਤਨ ਰਾਹੀਂ ਜੇਲ੍ਹ `ਚ ਬੰਦ ਕੈਦੀਆਂ ਨੂੰ ਨਿਹਾਲ ਕੀਤਾ।
ਇਸ ਧਾਰਮਿਕ ਪ੍ਰੋਗਰਾਮ ਵਿੱਚ ਸਿੰਘ ਸਭ੍ਹਾ ਗੁਰੁਦੁਆਰਾ ਮਾਡਲ ਟਾਉਨ ਤੋਂ ਜਥੇਦਾਰ ਗੁਰਦੀਪ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਵੀ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਪ੍ਰੋਗਰਾਮ ਵਿੱਚ ਜੀਵਨ ਠਾਕੁਰ, ਸੁਪਰਡੈਂਟ ਜੇਲ ਅਤੇ ਸਾਰਾ ਜੇਲ੍ਹ ਸਟਾਫ ਮੌਜੂਦ ਸੀ।ਜੀਵਨ ਠਾਕੁਰ ਸੁਪਰਡੰਟ ਜੇਲ੍ਹ ਨੇ ਬੰਦੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦੱਸੇ ਮਾਰਗ `ਤੇ ਚੱਲਦਿਆਂ ਸੱਚ ਦੇ ਮਾਰਗ `ਤੇ ਚੱਲਣ, ਚੰਗਾ ਕੰਮ ਕਰਨ ਅਤੇ ਸਮਾਜ ਵਿੱਚ ਇੱਕ ਚੰਗੇ ਇਨਸਾਨ ਬਣ ਕੇ ਰਹਿਣ ਲਈ ਕਿਹਾ ਗਿਆ।ਪ੍ਰੋਗਰਾਮ ਉਪਰੰਤ ਜੇਲ੍ਹ ਵਿਖੇ ਧਾਰਮਿਕ ਸਮਾਗਮ `ਤੇ ਆਈਆਂ ਸ਼ਖਸ਼ੀਅਤਾਂ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਉਪਰੰਤ ਕੜਾਹ ਪ੍ਰਸਾਦ ਅਤੇ ਲੰਗਰ ਵਰਤਾਇਆ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media