
ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਜਨਸੰਘ ਦੇ ਸੰਸਥਾਪਕ ਸਵ. ਪੰਡਤ ਦੀਨ ਦਯਾਲ ਉਪਾਧਿਆਏ ਦੇ ਜਨਮਦਿਵਸ ਦੇ ਮੌਕੇ ਭਾਜਪਾ ਲਾਧੂਕਾ ਮੰਡਲ ਵਲੌ ਥੇਹਕਲੰਦਰ ਦੇ ਸਾਬਕਾ ਸਰਪੰਚ ਰਾਜਾ ਰਾਜੇਂਦਰ ਸਿੰਘ ਦੇ ਨਿਵਾਸ ਉੱਤੇ ਸਾਦੇ ਸਮਾਰੋਹ ਨਾਲ ਮਣਾਇਆ ਗਿਆ । ਇਸ ਪਰੋਗਰਾਮ ਵਿਚ ਭਾਜਪਾ ਦੇ ਜਿਲਾ ਸਕੱਤਰ ਅਤੇ ਲਾਧੂਕਾ ਮੰਡਲ ਪ੍ਰਭਾਰੀ ਅਸ਼ੋਕ ਮੋਂਗਾ ਬਤੋਰ ਮੁੱਖ ਵਕਤਾ ਸ਼ਾਮਿਲ ਹੋਏ।ਜਦੋਂ ਕਿ ਕੇਬਿਨੇਟ ਮੰਤਰੀ ਚੌ. ਸੁਰਜੀਤ ਕੁਮਾਰ ਜਿਆਣੀ ਦੇ ਨਿਜੀ ਸਕੱਤਰ ਰਾਕੇਸ਼ ਸਹਿਗਲ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ।ਇਸ ਮੌਕੇ ਉੱਤੇ ਅਸ਼ੋਕ ਮੋਂਗਾ ਨੇ ਪੰਡਤ ਦੀਨ ਦਯਾਲ ਉਪਾਧਿਆਏ ਦੇ ਜੀਵਨ ਦਰਸ਼ਨ ਉੱਤੇ ਪ੍ਰਕਾਸ਼ ਪਾਇਆ ਅਤੇ ਉਨ੍ਹਾਂ ਦੀ ਸੋਚ ਨੂੰ ਅਪਨਾਉਣ ਦਾ ਐਲਾਨ ਕੀਤਾ । ਇਸ ਮੌਕੇ ਉੱਤੇ ਪੰਡਤ ਜੀ ਦੇ ਚਿੱਤਰ ਉੱਤੇ ਫੁਲ ਭੇਟ ਕੀਤੇ ਗਏ ਅਤੇ ਉਨ੍ਹਾਂ ਦੇ ਵਿਖਾਏ ਰਸਤੇ ਉੱਤੇ ਚਲਣ ਦਾ ਪ੍ਰਣ ਲਿਆ।ਇਸ ਮੌਕੇ ਰਾਜਾ ਰਾਜੇਂਦਰ ਸਿੰਘ ਦੇ ਇਲਾਵਾ ਸਰਪੰਚ ਯੂਨੀਅਨ ਦੇ ਬਲਾਕ ਪ੍ਰਧਾਨ ਓਮ ਸਿੰਘ, ਸਰਪੰਚ ਪਰਮਜੀਤ ਕੌਰ, ਸਰਪੰਚ ਦਰਸ਼ਨ ਸਿੰਘ, ਸਰਪੰਚ ਅੰਗਰੇਜ ਸਿੰਘ, ਕੁਲਦੀਪ ਸਿੰਘ ਬਰਾੜ, ਪਰਮਜੀਤ ਬੱਬਰ ਸ਼ੇਰਾ, ਮੰਡਲ ਜਨਰਲ ਸਕੱਤਰ ਨਵਨੀਤ ਬੱਬਰ, ਗੁਰਪ੍ਰੀਤ ਸਿੰਘ, ਹਰਪ੍ਰੀਤ ਸੰਘ, ਦਾਰਾ ਸਿੰਘ, ਸਤਨਾਮ ਚੰਦ, ਦਰਸ਼ਨਾ ਰਾਣੀ, ਮਨਦੀਪ ਸਿੰਘ, ਸਵਰਣ ਸਿੰਘ, ਦੇਸ ਸਿੰਘ, ਭਜਨ ਸਿੰਘ, ਵਿਨੋਦ ਬਜਾਜ਼ ਪੱਪੂ, ਸੁਰਿੰਦਰ ਬਜਾਜ਼ ਸਹਿਤ ਭਾਰੀ ਮਾਤਰਾ ਵਿਚ ਭਾਜਪਾ ਨੇਤਾ, ਕਰਮਚਾਰੀ, ਸਰਪੰਚ, ਪੰਚ, ਸਾਬਕਾ ਸਰਪੰਚ ਮੌਜੂਦ ਰਹੇ ।