ਪੰਜਾਬ ਮੇਰੇ ਨੂੰ ਕਿਉਂ ਨਜ਼ਰ ਹੈ ਲੱਗੀ
ਪੁੱਤ ਖਾ ਲਏ ਨਸ਼ਿਆਂ ਨੇ ਕੁੱਖਾਂ ਦੇ ਵਿੱਚ ਮਰਦੀਆਂ ਧੀਆਂ
ਨਾ ਬਨੇਰੇ ਕਾਂ ਕੁਰਲਾਉਂਦਾ ਨਾ ਹੀ ਕਿਧਰੇ ਮੋਰ ਬੋਲਦੇ
ਨਾ ਹੀ ਪਿੰਡ ਮੇਰੇ ਹੁਣ ਵੇ ਸੱਜਣਾ ਲੱਗਦੀਆਂ ਤੀਆਂ
ਮੇਰੇ ਰੰਗਲੇ ਪੰਜਾਬ ਦੀ ਗਿੱਠ ਗਿੱਠ ਲਾਲੀ ਕਿੱਥੇ ਲਹਿ ਗਈ ।।
ਬੇਰੁਜ਼ਗਾਰੀ ਦੀ ਸਤਾਈ ਜਵਾਨੀ ਉਏ ਸੱਜਣਾ
ਅੱਧਿਓਂ ਵੱਧ ਮੁਲਖ ਬਾਹਰਲੇ ਤੁਰ ਗਈ………
ਪਰਿਵਾਰਾਂ ਵਿੱਚ ਨਾ ਹੁਣ ਪਹਿਲਾਂ ਵਰਗੀ ਪਿਆਰ ਮੁਹੱਬਤ
ਜਿਹੜੇ ਪੁੱਤ ਪਰਦੇਸੀ ਹੋਗੇ ਉਹਨਾ ਹੁਣ ਨਾ ਰਲ ਕੇ ਬਹਿਣਾ
ਸਰਕਾਰਾਂ ਦੀ ਜਾਣ ਬੁੱਝ ਕੇ ਕੀਤੀ ਗਲਤੀ ਦਾ
ਲੋਕਾਂ ਨੂੰ ਸੱਜਣਾ ਮੁੱਲ ਚੁਕਾਉਣਾ ਪੈਣਾ
ਤਾਰ ਦਿਲਾ ਲੱਗਦਾ ਮਹਿਰਮ ਹੋਰ ਕਿਤੇ ਜੁੜ ਗਈ ।।
ਬੇਰੁਜ਼ਗਾਰੀ ਦੀ ਸਤਾਈ ਜਵਾਨੀ ਉਏ ਸੱਜਣਾ
ਅੱਧਿਓਂ ਵੱਧ ਮੁਲਖ ਬਾਹਰਲੇ ਤੁਰ ਗਈ………
ਉਸ ਨੂੰ ਹੁਣ ਮੰਨਣ ਲੱਗ ਪਏ ਵੱਡਾ
ਹੋਏ ਢਿੱਡ ਜਿੰਨਾ ਦੇ ਵੱਡੇ
ਬਾਬਾ ਜੀ ਸਾਡਾ ਵਿਗੜਿਆ ਕੰਮ ਸੁਆਰ ਦਿਓ
ਸਿੰਘ ਸੱਜ ਕੇ ਵੀ ਮਿੰਨਤਾਂ ਕੋਈ ਬੂਬਨੇ ਸਾਧ ਦੀਆਂ ਕੱਢੇ
ਬੁਰਜ਼ ਵਾਲ਼ੇ ਦੇ ਸੰਧੂਆ ਕਿਉਂ ਸੋਚ ਤੇਰੀ ਨੂੰ ਜੰਗ ਹੈ ਲੱਗਾ
ਤੇਰੀ ਅਕਲ ਕਿੱਥੇ ਖੁਰ ਗਈ।
ਬੇਰੁਜ਼ਗਾਰੀ ਦੀ ਸਤਾਈ ਜਵਾਨੀ ਉਏ ਸੱਜਣਾ
ਅੱਧਿਓਂ ਵੱਧ ਮੁਲਖ ਬਾਹਰਲੇ ਤੁਰ ਗਈ………

ਬਲਤੇਜ ਸੰਧੂ ਬੁਰਜ
ਬੁਰਜ ਲੱਧਾ ਬਠਿੰਡਾ
ਮੋ – 94658 18158
Punjab Post Daily Online Newspaper & Print Media