ਸ਼੍ਰੋਮਣੀ ਕਮੇਟੀ ਵੱਲੋਂ ਲੰਗਰਾਂ ਦਾ ਪ੍ਰਵਾਹ ਜਾਰੀ ਰਹੇਗਾ
ਅੰਮ੍ਰਿਤਸਰ, 25 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੰਮੂੁਕਸ਼ਮੀਰ ਵਿੱਚ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਕਸ਼ਮੀਰੀ ਸਿੱਖਾਂ ਦਾ ਹਾਲ ਜਾਨਣ ਅਤੇ ਇਸ ਸਬੰਧੀ ਜੰਮੂੁਕਸ਼ਮੀਰ ਸਰਕਾਰ ਨਾਲ ਗੱਲਬਾਤ ਕਰਨ ਲਈ ਦੋ ਦਿਨਾ ਦੌਰੇ ਤੇ ਸ੍ਰੀਨਗਰ ਵਿਖੇ ਪੁੱਜੇ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂੁਕਸ਼ਮੀਰ ਦੇ ਮੁੱਖ ਮੰਤਰੀ ਜਨਾਬ ਉਮਰ ਅਬਦੁੱਲਾ ਨਾਲ ਮੁੱਖ ਮੰਤਰੀ ਨਿਵਾਸ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਸ਼ੋ੍ਰਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਅਤੇ ਉਨ੍ਹਾਂ ਨਾਲ ਕਸ਼ਮੀਰੀ ਸਿੱਖਾਂ ਦੇ ਵਫਦ ਵਿਚ ਸ਼ਾਮਲ ਆਗੂਆਂ ਨੂੰ ਮੁੱਖ ਮੰਤਰੀ ਜਨਾਬ ਉਮਰ ਅਬਦੁੱਲਾ ਨੇ ਆਪਣੇ ਗ੍ਰਹਿ ਵਿਖੇ ਆਉਣ ਤੇ ਜੀ ਆਇਆਂ ਕਿਹਾ। ਤਕਰੀਬਨ ਅੱਧਾ ਘੰਟਾ ਚੱਲੀ ਗੱਲਬਾਤ ਦੌਰਾਨ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ੍ਰੀਨਗਰ ਇਲਾਕੇ ‘ਚ ਆਏ ਹੜ੍ਹਾਂ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀਨਗਰ (ਜੰਮੂੁਕਸ਼ਮੀਰ) ਦੇ ਸਿੱਖਾਂ ਅਤੇ ਬਾਕੀ ਧਰਮਾਂ ਦੇ ਪ੍ਰੀਵਾਰਾਂ ਲਈ ਕੀਤੇ ਗਏ ਰਾਹਤ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਇਸ ਦੌਰਾਨ ਜਨਾਬ ਉਮਰ ਅਬਦੁੱਲਾ ਨੇ ਸ੍ਰੀਨਗਰ ਵਿਖੇ ਹੜ੍ਹਾਂ ਦੀ ਮਾਰ ਹੇਠਾਂ ਆਏ ਲੋਕ ਜੋ ਆਪਣੇ ਘਰਾਂ ਤੋਂ ਬੇਘਰ ਹੋ ਕੇ ਰਹਿ ਰਹੇ ਹਨ ਉਨ੍ਹਾਂ ਲਈ ਸ਼ੋ੍ਰਮਣੀ ਕਮੇਟੀ ਪਾਸੋਂ ਹੋਰ ਸਮੱਗਰੀ ਅਤੇ ਮੈਡੀਕਲ ਸਹੂਲਤਾਂ ਦੇ ਨਾਲ ਨਾਲ ਸਰਦੀ ਦੇ ਮੌਸਮ ਤੇ ਚਿੰਤਾ ਵਿਅਕਤ ਕਰਦਿਆਂ ਉਥੋਂ ਦੇ ਪਹਿਰਾਵੇ ਵਾਲੇ ਔਰਤਾਂ, ਮਰਦਾਂ ਅਤੇ ਬੱਚਿਆਂ ਲਈ ਗਰਮ ਕਪੜਿਆਂ ਜਿਨ੍ਹਾਂ ‘ਚ ਸਵੈਟਰ, ਜੈਕਟਾਂ ਅਤੇ ਅਣਸੀਤੇ ਕੱਪੜੇ ਗਰਮ ਬਿਸਤਰੇ, ਰਜਾਈਆਂ, ਤਲਾਈਆਂ, ਕੰਬਲ ਅਤੇ ਗਰਮ ਸ਼ਾਲਾਂ ਭੇਜਣ ਲਈ ਮੰਗ ਕੀਤੀ।ਇਸ ਮੌਕੇ ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀਨਗਰ ਵਿਖੇ ਰਾਹਤ ਕਾਰਜਾਂ ਲਈ ਭੇਜੀ ਜਾ ਰਹੀ ਸਮੱਗਰੀ ਦੀ ਵਿਸਥਾਰ ਸਹਿਤ ਜਾਣਕਾਰੀ ਦੇਂਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਉਸ ਸਮੇਂ ਤੱਕ ਰਾਹਤ ਕਾਰਜ ਜਾਰੀ ਰੱਖੇਗੀ ਜਦ ਤੱਕ ਸ੍ਰੀਨਗਰ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਪ੍ਰੀਵਾਰਾਂ ਦੀ ਹਾਲਤ ਸਥਿਰ ਨਹੀਂ ਹੋ ਜਾਂਦੀ ਅਤੇ ਇਹ ਆਪਣੇ ਘਰਾਂ ਵਿਚ ਚੰਗੀ ਤਰ੍ਹਾਂ ਵਸ ਨਹੀਂ ਜਾਂਦੇ।
ਇਸ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਮੁੱਖ ਮੰਤਰੀ ਜਨਾਬ ਉਮਰ ਅਬਦੁੱਲਾ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀਨਗਰ ਵਿਖੇ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਸਿੱਖ ਪ੍ਰੀਵਾਰਾਂ ਲਈ ਵਿਸ਼ੇਸ਼ ਪੈਕਜ ਜਲਦ ਤੋਂ ਜਲਦ ਜਾਰੀ ਕਰਕੇ ਉਨ੍ਹਾਂ ਦੇ ਮੁੜ ਵਸੇਬੇ ਲਈ ਯਤਨ ਕਰਨ ਅਤੇ ਉਂਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ । ਜਥੇਦਾਰ ਅਵਤਾਰ ਸਿੰਘ ਨੇ ਸਿ’ਖਾਂ ਲਈ ਵਿਸ਼ੇਸ਼ ਫਬਰੀਕੇਟਿਡ ਘਰਾਂ ਵਾਲੀ ਵਖਰੀ ਕਲੋਨੀ ਦੀ ਮੰਗ ਵੀ ਕੀਤੀ। ਇਸ ਦੌਰਾਨ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਮੂੁਕਸ਼ਮੀਰ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਸਿੱਖਾਂ ਦੀ ਵਿੱਤੀ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਲਈ ਪੂਰਾ ਯਕੀਨ ਦਿਵਾਇਆ।ਇਸ ਮੌਕੇ ਮੁੱਖ ਮੰਤਰੀ ਜਨਾਬ ਉਮਰ ਅਬਦੁੱਲਾ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਰਾਹਤ ਸਮੱਗਰੀ ਵੰਡਣ ਮੌਕੇ ਸ਼ੋ੍ਰਮਣੀ ਕਮੇਟੀ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਕਸ਼ਮੀਰੀ ਸਿੱਖਾਂ ਦੇ ਮੁੜ ਵਸੇਬੇ ਲਈ ਯਾਦ ਪ’ਤਰ ਦਿੱਤਾ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨਾਲ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸz: ਰੂਪ ਸਿੰਘ ਅਤੇ ਸਤਬੀਰ ਸਿੰਘ, ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਪਰਮਜੀਤ ਸਿੰਘ ਸਰੋਆ, ਜਗਜੀਤ ਸਿੰਘ ਮੀਤ ਸਕੱਤਰ, ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਰਜਿੰਦਰ ਸਿੰਘ ਰੂਬੀ ਅਟਾਰੀ ਮੈਨੇਜਰ ਗੁਰਦੁਆਰਾ ਸਤਲਾਣੀ ਸਾਹਿਬ, ਇੰਦਰ ਮੋਹਣ ਸਿੰਘ ‘ਅਨਜਾਣ’ ਜਤਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਜੀਤ ਸਿੰਘ ਦੱਤਾ ਪ੍ਰਧਾਨ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ, ਰਜਿੰਦਰ ਸਿੰਘ ਲੱਕੀ, ਬਲਦੇਵ ਸਿੰਘ, ਜਸਪਾਲ ਸਿੰਘ, ਸਵਿੰਦਰ ਸਿੰਘ ਮੀਤ ਪ੍ਰਧਾਨ, ਗੁਰਦੁਆਰਾ ਕਮੇਟੀ ਬਡਗਾਮ ਚਰਨਜੀਤ ਸਿੰਘ ਚੰਨੀ, ਸ: ਗੁਰਮੀਤ ਸਿੰਘ ਜਨਰਲ ਸਕੱਤਰ ਗੁ: ਕਮੇਟੀ ਆਦਿ ਹਾਜ਼ਰ ਸਨ।