ਛੇਹਰਟਾ, 25 ਸਤੰਬਰ (ਰਾਜੂ) – ਸਰਕਾਰੀ ਹਾਈ ਸਕੂਲ ਕਾਲਾ ਵਿਖੇ ਸਿੱਖਿਆ ਵਿਭਾਂਗ ਦੇ ਹੁਕਮਾਂ ਅਨੁਸਾਰ ਤੇ ਸਕੂਲ ਦੀ ਹੈਡਮਿਸਟਰਸ ਰਵਿੰਦਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਵੇਰੇ 6:45 8:45 ਤੱਕ ਦੋ ਘੰਟੇ ਤੱਕ ਮੰਗਲ ਗ੍ਰਹਿ ਵਿਖੇ ਭੇਜੇ ਸੈਟੇਲਾਈਟ ਸਬੰਧੀ ਪ੍ਰੋਗਰਾਮ ਐਜੂਸੈਟ ਰਾਹੀ ਵਿਦਿਆਰਥੀਆਂ ਨੂੰ ਵਿਖਾਇਆ ਗਿਆ। ਇਸ ਮੋਕੇ ਸਕੂਲ ਦੇ ਬੱਚਿਆਂ ਨੂੰ ਪ੍ਰੋਗਰਾਮ ਵਿਖਾਉਣ ਲਈ ਵੱਡੇ ਟੀਵੀ ਦਾ ਖਾਂਸ ਪ੍ਰਬੰਧ ਕੀਤਾ ਗਿਆ ਸੀ। ਇਸ ਪ੍ਰੋਗਰਾਮ ਸਬੰਧੀ ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਇਕ ਦਿਨਾਂ ਪਹਿਲਾਂ ਹੀ ਪ੍ਰਾਰਥਣਾ ਸਭਾ ਵਿਚ ਸੰਪੂਰਨ ਜਾਣਕਾਰੀ ਦੇ ਦਿੱਤੀ ਗਈ ਸੀ। ਐਜੂਸੈਟ ਦੇ ਇੰਚਾਰਜ ਵਿਨੋਦ ਕਾਲੀਆਂ ਵਲੋਂ ਬੱਚਿਆਂ ਵਿਚ ਇਸ ਪ੍ਰੋਗਰਾਮ ਸਬੰਧੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਇਸ ਪ੍ਰੋਗਰਾਮ ਰਾਹੀਂ ਅਧਿਆਂਪਕਾਂ ਵਲੋਂ ਮੰਗਲ ਗ੍ਰਹਿ ਬਾਰੇ ਬੱਚਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆਂ ਕਿ ਮੰਗਲਯਾਨ ਨੂੰ ‘ਲਾਲ ਗ੍ਰਹਿ’ ਦੇ ਪੰਧ ਵਿਚ ਪਹੁੰਚਾਉਣ ਦੇ ਨਾਲ ਇਸਰੋ ਵਿਗਿਆਂਨੀਆਂ ਨੇ ਇਕ ਨਵਾਂ ਇਤਿਹਾਸ ਸਿਰਜਿਆਂ ਹੈ ਜੋ ਕਿ ਸਾਡੇ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆਂ ਕਿ ਭਾਰਤ ਹੀ ਇਕ ਅਜਿਹਾ ਪਹਿਲਾ ਦੇਸ਼ ਹੈ ਜੋ ਕਿ ਪਹਿਲੀ ਵਾਰ ਵਿਚ ਹੀ ਮੰਗਲ ਗ੍ਰਹਿ ਤੇ ਪਹੁੰਚਿਆ ਹੈ ਜਦਕਿ ਕਈ ਦੇਸ਼ ਕਈ ਯਤਨਾਂ ਤੋਂ ਬਾਅਦ ਇਸ ਗ੍ਰਹਿ ਤੱਕ ਪੁੱਜ ਸਕੇ ਹਨ। ਇਸ ਮੋਕੇ ਜਸਵਿੰਦਰ ਸਿੰਘ, ਰਘੁਬੀਰ ਸਿੰਘ, ਕੰਵਰ ਸੰਧੂ, ਪ੍ਰੇਮ ਕੁਮਾਰੀ, ਪਰਮਿੰਦਰ ਸਿੰਘ, ਡਾਕਟਰ ਇੰਦਰਜੀਤ ਸਿੰਘ ਆਦਿ ਹਾਜਰ ਸਨ।
ਕੈਪਸ਼ਨ- ਬੱਚਿਆਂ ਨੂੰ ਐਜੁਸੈੱਟ ਰਾਹੀ ਮੰਗਲ ਗ੍ਰਹਿ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕ।