ਜੰਡਿਆਲਾ ਗੁਰੂ, 14 ਅਕਤੂਬਰ (ਪੰਜਾਬ ਪੋਸਟ ਹਰਿੰਦਰ ਪਾਲ ਸਿੰਘ) – ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਜੰਡਿਆਲਾ ਗੁਰੂ ਸ਼ਹਿਰ ਦੇ ਮਹੁਲਾ ਪਟੇਲ ਨਗਰ ਵਲੋਂ ਪ੍ਰਭਾਤ ਫੇਰੀ ਕੱਢੀ ਗਈ।ਇਹ ਪ੍ਰਭਾਤ ਫੇਰੀ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਮਹੁੱਲਾ ਪਟੇਲ ਨਗਰ ਵਿਖੇ ਸਮਾਪਤ ਹੋਈ।ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਨਾਲ ਪ੍ਭਾਤ ਫੇਰੀ ਦਾ ਸਵਾਗਤ ਕੀਤਾ ਅਤੇ ਸੰਗਤਾਂ ਲਈ ਫਲ ਫਰੂਟ ਅਤੇ ਚਾਹ ਆਦਿ ਦਾ ਲੰਗਰ ਲਗਾਇਆ।
ਧਰਮ ਗੁਰੂ ਮਾਈ ਮੀਨਾ ਤਰਨਤਾਰਨ ਵਾਲੇ, ਪੀਰ ਬਾਬਾ ਘੋੜੇ ਸ਼ਾਹ ਦੇ ਮੁੱਖ ਸੇਵਾਦਾਰ ਬਾਬਾ ਹਰਪਾਲ ਸਿੰਘ ਪਾਲਾ, ਬਾਬਾ ਨੰਦ ਸਲਾਹਕਾਰ, ਰਾਧੇ ਸ਼ਾਮ ਆਦਿ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।ਇਸ ਪ੍ਰਧਾਨ ਗੋਰਵ ਸਿੱਧੂ, ਮੀਤ ਪ੍ਰਧਾਨ ਕਵਲਜੀਤ ਸਿੰਘ ਮੱਟੂ, ਸਕੈਟਰੀ ਪ੍ਰਿੰਸ ਸਹੋਤਾ, ਸਮਸ਼ੇਰ ਸਹੋਤਾ, ਕੁਲਬੀਰ ਸਿੰਘ ਸਕੈਟਰੀ, ਸੁਰਿੰਦਰ ਪਾਲ ਸਿੰਘ, ਸਾਬ ਸਿੰਘ, ਬੰਟੀ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …