ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਜਨਸੰਘ ਦੇ ਸੰਸਥਾਪਕ ਪੰਡਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਪੰਜਾਬ ਭਾਜਪਾ ਹਿਊਮਨ ਰਾਈਟ ਸੈਲ ਜਿਲਾ ਫਾਜਿਲਕਾ ਵੱਲੌ ਪੰਜਾਬ ਪ੍ਰਦੇਸ਼ ਮੀਡਿਆ ਕੋ-ਆਰਡੀਨੇਟਰ ਅਸ਼ੋਕ ਕਾਮਰਾ ਦੀ ਪ੍ਰਧਾਨਗੀ ਵਿੱਚ ਜਿਲਾ ਜਨਰਲ ਸਕੱਤਰ ਡਾ. ਰਾਕੇਸ਼ ਗੁਪਤਾ ਦੀ ਦੁਕਾਨ ਤੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਉੱਤੇ ਸੀਨੀਅਰ ਵਰਕਰ ਗੋਰੀ ਸ਼ੰਕਰ ਨੇ ਪੰਡਤ ਦੀਨ ਦਿਆਲ ਉਪਾਧਿਆਏ ਦੇ ਜੀਵਨ ਉੱਤੇ ਪ੍ਰਕਾਸ਼ ਪਾਇਆ ਅਤੇ ਦੱਸਿਆ ਕਿ ਕਿਸ ਪ੍ਰਕਾਰ ਪੰਡਤ ਜੀ ਨੇ ਜੀਵਨ ਵਿੱਚ ਮੁਸਕਲਾਂ ਨੂੰ ਸਹਿੰਦੇ ਹੋਏ ਵੀ ਜਨਸੰਘ ਨੂੰ ਅੱਗੇ ਵਧਾਇਆ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਦੇਸ਼ ਭਰ ਵਿੱਚ ਜਨਸੰਘ ਦੀ ਵਿਚਾਰਧਾਰਾ ਕੋਨੇ ਕੋਨੇ ਵਿੱਚ ਪਹੁੰਚੀ ਹੈ ।
ਇਸ ਮੌਕੇ ਉੱਤੇ ਪ੍ਰਦੇਸ਼ ਕਾਰਜਕਾਰਿਣੀ ਮੈਂਬਰ ਨਰੇਂਦਰ ਪ੍ਰਣਾਮੀ, ਡਾ. ਰਾਕੇਸ਼ ਗੁਪਤਾ, ਅਰੂਣ ਵਧਵਾ, ਮਦਨ ਮੋਹਨ ਕਾਲੜਾ, ਸ਼ਾਮ ਲਾਲ ਕੰਬੋਜ, ਸੰਜੀਵ ਚਗਤੀ, ਅਸ਼ੋਕ ਪਾਹਵਾ, ਮਦਨ ਧਵਨ,ਵਿਨੋਦ ਕੁਮਾਰ ਗੁਪਤਾ, ਸੁਸ਼ੀਲ ਗੁਪਤਾ, ਅਜੈ ਬਾਂਸਲ, ਗੋਰੀ ਸ਼ੰਕਰ, ਨੀਰੂ ਕਾਲੜਾ, ਪ੍ਰਦੀਪ ਗੁਪਤਾ, ਹਰਿਕ੍ਰਿਸ਼ਣ ਵਰਮਾ, ਰਾਮ ਗੋਪਾਲ, ਸੰਦੀਪ ਅੱਗਰਵਾਲ, ਪ੍ਰੇਮ ਸ਼ਰਮਾ, ਛਿੰਦੀ ਨਾਮਧਾਰੀ, ਰਮੇਸ਼ ਕੁਮਾਰ, ਵਿਜੈਕੁਮਾਰ, ਰਾਕੇਸ਼ ਸ਼ਰਮਾ, ਸੁਮਨ ਕਟਾਰਿਆ, ਸੁਰਿੰਦਰ ਰੇਵਾੜੀਆ, ਧਰਮਪਾਲ ਸ਼ਰਮਾ ਆਦਿ ਵਰਕਰ ਮੌਜੂਦ ਸਨ ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …