Saturday, February 21, 2026

ਅਸਲੀ ਰਾਵਣ

       ਸ਼ੋਸ਼ਲ ਮੀਡੀਆ ‘ਤੇ ਇਕ ਮੁੱਦਾ ਪਿਛਲ਼ੇ ਕੁੱਝ ਸਾਲਾਂ ਤੋਂ ਚੱਲਿਆ ਆ ਰਿਹਾ। ਇਸ ਵਿੱਚ ਦੋ Rawanਧਿਰਾਂ ਇਕ ਭਗਵਾਨ ਰਾਮ ਅਤੇ ਦੂਜੀ ਮਹਾਤਮਾ ਰਾਵਣ ਦੀ ਹੈ।ਪਹਿਲੀ ਧਿਰ ਵਲੋਂ ਰਾਵਣ ਦਾ ਪੁਤਲਾ ਫੂਕ ਕੇ ਮਨ ਨੂੰ ਸੰਤੁਸ਼ਟ ਕਰਨਾ ਚਾਹੁੰਦੀਆਂ ਹਨ ਕਿ ਸਾਲ ਬਾਅਦ ਬਦੀ ‘ਤੇ ਨੇਕੀ ਦੀ ਜਿੱਤ ਪ੍ਰਾਪਤ ਕਰ ਲੈਂਦੇ ਹਨ।ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਰਾਵਣ ਦਾ ਪੁਤਲਾ ਕਿਉਂ ਸਾੜਿਆ ਜਾਵੇ, ਕਿਉਂਕਿ ਉਸ ਨੇ ਤਾਂ ਆਪਣੀ ਭੈਣ ਨਾਲ ਭਰਾਤਾ ਲਛਮਣ ਵਲੋਂ ਹੋਈ ਬਦਸਲੂਕੀ ਦਾ ਬਦਲਾ ਲੈਣ ਲਈ ਸੀਤਾ ਦਾ ਅਗਵਾ ਕੀਤਾ ਸੀ। ਹੈਰਾਨੀ ਹੁੰਦੀ ਹੈ ਕਿ ਇਹ ਲੋਕ ਕਿਹੋ ਜਿਹੀ ਜਿੱਤ ਲਈ ਆਪਸ ‘ਚ ਲੜ ਰਹੇ ਹਨ? ਭਲੇਓ ਮਾਣਸੋ! ਰਾਵਣ ਨੇ ਜੋ ਅਪਰਾਧ ਕੀਤਾ ਸੀ, ਰਾਮ ਜੀ ਨੇ ਉਸ ਨੂੰ  ਸਜਾ ਦੇ ਦਿੱਤੀ ਸੀ।

              ਅਸੀਂ ਸਦੀਆਂ ਤੋਂ ਪੁਰਾਣੇ ਅਪਰਾਧੀ ਨੂੰ ਤਾਂ ਬਾਰ-ਬਾਰ ਸਜਾ ਦੇਈ ਜਾ ਰਹੇ ਹਾਂ, ਪਰ ਅਜੋਕੇ ਸਮਾਜ ਵਿੱਚ ਪਤਾ ਨਹੀਂ ਕਿੰਨੀਆਂ ਕੁ ਸੀਤਾ ਵਰਗੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ।ਉਨ੍ਹਾਂ ਨੂੰ ਨਿਰਵਸਤਰ ਕਰਕੇ ਸੜਕਾਂ `ਤੇ ਰੋਲਿਆਂ ਜਾ ਰਹੀਆਂ ਹਨ।ਇੰਨੀ ਬਦਸਲੂਕੀ ਕੀਤੀ ਜਾਂਦੀ ਹੈ ਕਿ ਸੁਣ ਕੇ ਰੂਹ ਕੰਬ ਉਠਦੀ ਹੈ। ਕਾਗਜ਼ ਦੇ ਪੁਤਲੇ ਫੂਕਣ ਨਾਲ ਕਦੀ ਵੀ ਬਦੀ ‘ਤੇ ਨੇਕੀ ਦੀ ਜਿੱਤ ਨਹੀਂ ਹਾਸਿਲ ਕੀਤੀ ਜਾ ਸਕਦੀ।ਜੇ ਅਸੀਂ ਸਚਮੁੱਚ ਬਦੀ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਰਾਵਣਾਂ ਨੂੰ ਚੁਰਾਹੇ ‘ਚ ਖੜਾ ਕਰਕੇ ਕੇ ਸਾੜੀਏ ਜੋ ਅੱਜ ਕਈ ਸੀਤਾ ਦੀਆਂ ਇੱਜ਼ਤਾਂ ਰੋਲ ਕੇ ਅਜ਼ਾਦ ਘੁੰਮਦੇ ਫਿਰਦੇ ਹਨ।ਸਮਾਜ ਵਿਚ ਸਾਡੀਆਂ ਆਪਣੀਆਂ ਧੀਆਂ ਭੈਣਾਂ ਹੀ ਸੁਰੱਖਿਅਤ ਨਹੀਂ, ਅਸਾਂ ਸਦੀਆਂ ਪੁਰਾਣੇ ਅਪਰਾਧੀ ਦੇ ਪੁਤਲੇ ਸਾੜ ਕੇ ਬਦੀ ‘ਤੇ ਕਿਵੇਂ ਨੇਕੀ ਦੀ ਜਿੱਤ ਪਾ ਲਈ ਹੈ।
          ਆਸੀਫ਼ਾ ਵਰਗੀਆਂ ਕਈ ਬੱਚੀਆਂ ਨਾਲ ਵਧੀਕੀਆਂ ਕਰਕੇ ਉੇਨਾਂ ਨੂੰ ਮਾਰਿਆ ਜਾ ਰਿਹਾ ਹੈ।ਸਮਾਜ ਵਿੱਚ ਪਲ ਰਹੀਆਂ ਅਨੇਕਾਂ ਬੁਰਾਈਆਂ ਨੂੰ ਠੱਲ ਪਾਉਣ ਲਈ ਜ਼ਿੰਮੇਵਾਰ ਅਸਮਾਜਿਕ ਤੱਤਾਂ ਦੇ ਖਿਲਾਫ਼ ਖੜੇ ਹੋਈਏ ਤਾਂ ਜੋ ਬੁਰਾਈ ਦਾ ਖਾਤਮਾ ਕੀਤਾ ਜਾ ਸਕੇ।ਆਰਥਿਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਹਰ ਸਾਲ ਭਾਰਤ ਵਿੱਚ ਪਤਾ ਨਹੀਂ ਕਿੰਨੇ ਕੁ ਪੁਤਲੇ ਫੂਕੇ ਜਾਂਦੇ ਹਨ।ਜਿੰਨਾਂ ‘ਤੇ ਕਰੋੜਾਂ ਦਾ ਖਰਚ ਕੀਤਾ ਜਾਂਦਾ ਹੈ।ਜਿਸ ਨਾਲ ਨੁਕਸਾਨ ਵੀ ਹੁੰਦਾ ਹੈ, ਅੰਮ੍ਰਿਤਸਰ ਵਰਗੇ ਰੇਲ ਹਾਦਸੇ ਵਾਪਰਦੇ ਹਨ।ਇਹਨਾਂ ਨੂੰ ਫੂਕਣ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ।ਜਿਸ ਨਾਲ ਧਰਤੀ ‘ਤੇ ਮਨੁੱਖ ਅਤੇ ਜੀਵ-ਜੰਤੂ ਪ੍ਰਭਾਵਿਤ ਹੁੰਦੇ ਹਨ।ਮਾਨਸਿਕ ਨਜ਼ਰੀਏ ਤੋਂ ਦੇਖੀਏ ਤਾਂ ਕਾਗਜ਼ਾਂ ਦੇ ਪੁਤਲੇ ਫੂਕਣ ਨਾਲ ਕਦੇ ਵੀ ਬੁਰਾਈ ਖ਼ਤਮ ਨਹੀਂ ਹੁੰਦੀ।ਜੇ ਬੁਰਾਈ ਸਚਮੁੱਚ ਖ਼ਤਮ ਕਰਨੀ ਹੈ ਤਾਂ ਆਓ ਸਮਾਜ ‘ਚ ਹੋ ਰਹੇ ਜ਼ਬਰ ਜਿਨਾਹ ਵਰਗੇ ਅਪਰਾਧ ਨੂੰ ਅੰਜ਼ਾਮ ਦੇ ਰਹੇ ਰਾਵਣਾਂ ਨੂੰ ਮਿਲ ਕੇ ਨੱਥ ਜਰੂਰ ਪਾਈਏ।

ਰਾਜਵਿੰਦਰ ਕੌਰ ‘ਭਰੂਰ’
ਮੋ – 98775 11533

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply