ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸੌਂਪਿਆ ਮੈਡਲ ਤੇ ਸਰਟੀਫਿਕੇਟ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ ਸਿੰਘ ਬਾਦਲ ਵਲੋ ਜਨਗਣਨਾ-2011 ਵਿਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵਲੋ ਸ਼ਾਨਦਾਰ ਅਤੇ ਕਰੜੀ ਮਿਹਨਤ ਕਰਨ ਦੇ ਬਦਲੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਪੰਜਾਬ ਯੁਨੀਵਰਸਿਟੀ ਦੇ ਲਾਅ ਆਡੋਟੋਰੀਅਮ ਚੰਡੀਗੜ੍ਹ ਵਿਖੇ ਕਰਵਾਏ ਸਮਾਗਨ ਦੌਰਾਨ ਜਨਗਣਨਾ-2011 ਦੌਰਾਨ ਸ. ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਜਨਗਣਨਾ ਕਰਨ ਵਾਲੇ ਨਿਗਰਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਦੇ ਸੁਹਿਰਦ ਯਤਨਾਂ ਸਦਕਾ ਹੀ ਇਸ ਵਿਆਪਕ ਕਾਰਜ ਨੂੰ ਸੁਚਾਰੂ ਅਤੇ ਸਮਾਂਬੱਧ ਢੰਗ ਨਾਲ ਸਿਰੇ ਚਾੜ੍ਹਿਆ ਗਿਆ ਹੈ।ਇਸ ਮੌਕੇ ਉਨਾਂ ਰਾਸ਼ਟਰਪਤੀ ਦੇ ਜਣਗਣਨਾ ਮੈਡਲ ਤੇ ਸਰਟੀਫਿਕੇਟ ਨਾਲ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਗੁਲਜਾਰ ਸਿੰਘ ਰਣੀਕੇ ਕੈਬਨਿਟ ਵਜੀਰ, ਸ੍ਰੀ ਦਲਜੀਤ ਸਿੰਘ ਚੀਮਾ ਕੈਬਨਿਟ ਵਜੀਰ, ਡਾਇਰੈਕਟਰ ਜਣਗਣਨਾ ਸੀਮਾ ਜੈਨ ਤੇ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਆਦਿ ਹਾਜਰ ਸਨ।