ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ ਉਤਸਵ
ਸਮਰਾਲਾ, 26 ਸਤੰਬਰ (ਪ. ਪ) – ਇੱਥੋਂ ਨਜਦੀਕੀ ਪਿੰਡ ਚਹਿਲਾਂ ਵਿਖੇ ਪ੍ਰਾਚੀਨ ਮੁਕਤੇਸ਼ਵਰ ਮਹਾਂਸ਼ਿਵ ਮੰਦਿਰ ਚਹਿਲਾਂ ਵਿਖੇ ਨਵਰਾਤੇ ਉਤਸਵ ਦੁਸਹਿਰੇ ਤੱਕ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਚੰਦਰ ਸ਼ਰਮਾ ਨੇ ਦੱਸਿਆ ਕਿ ਇਸ ਮੰਦਿਰ ਵਿੱਚ ਨਵੇਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਬਾਬਾ ਬਾਲਕ ਨਾਥ, ਭਗਵਾਨ ਪਰਸ਼ੂਰਾਮ, ਭੈਰਵ ਜੀ, ਸੀਤਲਾ ਮਾਤਾ, ਕਾਲੀ ਮਾਤਾ, ਅੰਨ ਪੂਰਨਾ ਮਾਤਾ ਅਤੇ ਸ਼ੇਰਾਂ ਵਾਲੀ ਮਾਤਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੂਰਤੀਆਂ ਦੀ ਸਥਾਪਨਾ ਤੋਂ ਬਾਅਦ ਨਵੀਆਂ ਸਥਾਪਿਤ ਕੀਤੀਆਂ ਮੂਰਤੀਆਂ ਦੀ 9 ਦਿਨ ਮਹਾਂ ਪੂਜਾ ਕੀਤੀ ਜਾਵੇਗੀ ਅਤੇ ਰੋਜਾਨਾਂ ਇੱਕ ਮੂਰਤੀ ਦੀ ਪੂਜਾ ਕੀਤੀ ਜਾਵੇਗੀ। ਦੁਸਹਿਰੇ ਵਾਲੇ ਦਿਨ ਇੱਥੇ ਦੁਸਹਿਰੇ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਐਮ. ਕੇ. ਤਿਵਾੜੀ ਡੀ. ਜੀ. ਪੰਜਾਬ, ਅਨੁਪ੍ਰੀਤਾ ਜੌਹਲ ਐਸ. ਡੀ. ਐਮ. ਸਮਰਾਲਾ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਦੇਵਕੀ ਨੰਦਨ ਖਾਰ ਸੁਤੰਤਰਤਾ ਸੈਨਾਨੀ ਅਤੇ ਬਲਵਿੰਦਰ ਸਿੰਘ ਹੋਣਗੇ। ਇਸ ਮੌਕੇ ਰਫੀ ਰਾੜਾ ਸਾਹਿਬ ਵਾਲੇ (ਸੂਫੀ ਗਾਇਕ), ਗੀਤੂ ਗੀਤਾਂਜਲੀ ਐਂਡ ਪਾਰਟੀ ਚੰਡੀਗੜ੍ਹ , ਰਾਣਾ ਐਂਡ ਪਾਰਟੀ ਦਰਸ਼ਕਾਂ ਨੂੰ ਧਾਰਮਿਕ ਅਤੇ ਸਭਿਆਚਾਰ ਪ੍ਰੋਗਰਾਮ ਨਾਲ ਨਿਹਾਲ ਕਰਨਗੇ ਅਤੇ ਸ਼ਾਮ 5 ਵਜੇ ਰਾਵਣ ਦਾ ਦਾਹ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕਮੇਟੀ ਮੈਂਬਰ ਪਵਨ ਕੁਮਾਰ, ਬਲਜਿੰਦਰ ਕੁਮਾਰ, ਸੁਖਦਵਿੰਦਰਪਾਲ ਗੌੜ, ਕੁਲਦੀਪ ਵਰਮਾ, ਜੀਵਨ ਕੁਮਾਰ ਵਰਮਾ, ਬਲਦੇਵ ਕ੍ਰਿਸ਼ਨ, ਅਸ਼ੋਕ ਕੁਮਾਰ, ਜਰਨੈਲ ਸਿੰਘ, ਜਸਵੀਰ ਸਿੰਘ, ਬਾਬਾ ਹਰੀ ਸਿੰਘ ਚਾਹਲ, ਸਾਬਕਾ ਸਰਪੰਚ ਦਲੀਪ ਸਿੰਘ ਆਦਿ ਹਾਜਰ ਸਨ। ਇਸ ਮਹਾਂ ਉਤਸਵ ਵਿੱਚ ਸਟੇਜ ਦਾ ਸੰਚਾਲਨ ਸੂਰੀਆ ਕਾਂਤ ਵਰਮਾਂ, ਰਾਜਵਿੰਦਰ ਸਿੰਘ ਅਤੇ ਨਰਿੰਦਰ ਵਰਮਾਂ ਕਰਨਗੇ।